UK 'ਚ ਭਾਰਤੀ ਮਹਿਲਾ ਦਾ ਕਤਲ
ਏਬੀਪੀ ਸਾਂਝਾ | 20 Jan 2017 09:54 AM (IST)
1
ਪੁਲਿਸ ਅਨੁਸਾਰ ਮਹਿਲਾ ਦਾ ਅਸ਼ਵਨੀ ਨਾਲ ਵਿਆਹ 20 ਸਾਲ ਪਹਿਲਾਂ ਹੋਇਆ ਸੀ। ਦੋਵਾਂ ਨੇ ਕਾਫ਼ੀ ਸਮਾਂ ਪਹਿਲਾਂ ਤਲਾਕ ਲੈ ਲਿਆ ਸੀ।
2
ਕਰੋਮਰ ਸਟਰੀਟ ਤੇ ਮੇਅਫੀਲਡ ਰੋਡ ’ਤੇ ਵਾਰਦਾਤ ਨੇੜਲੀ ਜਾਇਦਾਦ ਨੂੰ ਕੱਲ੍ਹ ਖ਼ਾਲੀ ਕਰਵਾ ਲਿਆ ਗਿਆ ਸੀ ਕਿਉਂਕਿ ਪੁਲੀਸ ਘਟਨਾ ਸਥਾਨ ਦੀ ਜਾਂਚ ਕਰ ਰਹੀ ਸੀ।
3
ਲੀਸਟਰਸ਼ਾਇਰ ਪੁਲੀਸ ਨੇ ਕਿਹਾ ਕਿ ਉਨ੍ਹਾਂ ਅਸ਼ਵਨੀ ਦੌਦੀਆ (50) ਉੱਤੇ ਕਤਲ ਦਾ ਦੋਸ਼ ਲਾਇਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
4
ਕਿਰਨ ਦੌਦੀਆ ਦੀ ਲਾਸ਼ ਮੰਗਲਵਾਰ ਨੂੰ ਕਰੋਮਰ ਸਟਰੀਟ, ਲੀਸਟਰ ਦੇ ਪੈਦਲ ਰਸਤੇ ਤੋਂ ਮਿਲੀ। ਦੋ ਬੱਚਿਆਂ ਦੀ ਮਾਂ ਕਿਰਨ ਇੰਗਲੈਂਡ ਦੇ ਈਸਟ ਮਿਡਲੈਂਡ ਵਿੱਚ ਮਸ਼ਹੂਰ ਰਿਟੇਲਰ ਨੈਕਸਟ ਦੇ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ।
5
ਮ੍ਰਿਤਕ ਮਹਿਲਾ ਦੀ ਪਹਿਚਾਣ ਕਿਰਨ ਦੌਦੀਆ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮਹਿਲਾ ਦੇ ਸਾਬਕਾ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
6
ਬਰਤਾਨੀਆ ਵਿੱਚ ਇੱਕ ਕਾਲ ਸੈਂਟਰ ਵਿੱਚ ਨੌਕਰੀ ਕਰਨ ਵਾਲੀ ਭਾਰਤੀ ਮੂਲ ਦੀ ਮਹਿਲਾ ਦੀ ਅਟੈਚੀ ਵਿੱਚੋਂ ਲਾਸ਼ ਮਿਲੀ ਹੈ।