ਮਰਦਾਂ ਦੀਆਂ ਇਹ ਆਦਤਾਂ ਨਹੀਂ ਔਰਤਾਂ ਨੂੰ ਪਸੰਦ
ਪੁਰਸ਼ ਖਾਸ ਤੌਰ 'ਤੇ ਆਪਣੀ ਪਾਰਟਨਰ ਦੇ ਮਹਾਵਾਰੀ ਦੇ ਦਿਨਾਂ ਵਿੱਚ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ। ਸਗੋਂ ਉਨ੍ਹਾਂ ਨਾਲ ਗੁੱਸਾ ਹੁੰਦੇ ਹਨ।
ਪਾਰਟਨਰ ਦੀ ਕਿਸੇ ਨਾਲ ਤੁਲਨਾ ਕਰਨਾ- ਕਈ ਪੁਰਸ਼ ਆਪਣੇ ਪਾਰਟਨਰ ਦੀ ਤੁਲਨਾ ਆਪਣੇ ਆਲੇ-ਦੁਆਲੇ ਦੀਆਂ ਮਹਿਲਾਵਾਂ ਜਾਂ ਫਿਰ ਆਪਣੀ ਐਕਸ ਪਾਰਟਨਰ ਨਾਲ ਕਰ ਦਿੰਦੇ ਹਨ। ਜਦਕਿ ਅਜਿਹੀਆਂ ਚੀਜ਼ਾਂ ਕਰਨ ਤੋਂ ਬਚਣਾ ਚਾਹੀਦਾ ਹੈ।
ਮਹਿਲਾਵਾਂ ਦੀ ਪਰਖ ਕਰਨਾ-ਤੁਹਾਨੂੰ ਤੁਹਾਡੇ ਆਲੇ-ਦੁਆਲੇ ਬਹੁਤ ਸਾਰੇ ਅਜਿਹੇ ਮਰਦ ਮਿਲਣਗੇ ਜੋ ਸ਼ਰੇਆਮ ਮਹਿਲਾਵਾਂ ਤੇ ਕਮੈਂਟ ਕਰਦੇ ਹਨ ਜਾਂ ਉਨ੍ਹਾਂ ਨੂੰ ਜੱਜ ਕਰਦੇ ਹਨ।
ਜਿੰਮਵਾਰੀਆਂ ਤੋਂ ਭੱਜਣਾ- ਕਈ ਵਾਰ ਰਿਸ਼ਤੇ ਖਰਾਬ ਹੋਣ ਦਾ ਵੱਡਾ ਕਾਰਨ ਮਰਦਾਂ ਦੀਆਂ ਜਿੰਮੇਵਾਰੀਆਂ ਤੋਂ ਭੱਜਣਾ ਹੁੰਦਾ ਹੈ। ਬਹੁਤ ਸਾਰੇ ਪੁਰਸ਼ ਜਿੰਮੇਵਾਰੀਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੇ। ਸਗੋਂ ਆਪਣੀ ਕਮਜ਼ੋਰੀ ਨੂੰ ਮਹਿਲਾ ਪਾਰਟਨ ਉੱਤੇ ਸੁੱਟਦੇ ਹਨ।
ਟਾਇਲੇਟ ਸੀਟ ਗੰਦੀ ਕਰਨਾ- ਬਹੁਤ ਸਾਰੇ ਪੁਰਸ਼ ਟਾਇਲੇਟ ਜਾਣ ਤੇ ਸੀਟ ਗੰਦੀ ਕਰਕੇ ਨਾ ਆਉਣ ਇਹ ਨਹੀਂ ਹੋ ਸਕਦਾ। ਇਹ ਹੀ ਨਹੀਂ ਟਾਇਲੇਟ ਜਾ ਕੇ ਪਾਣੀ ਨਾ ਪਾਉਣਾ ਵੀ ਕਈ ਲੋਕਾਂ ਦੀ ਆਦਤ ਹੁੰਦੀ ਹੈ।
ਸਾਫ-ਸਫਾਈ ਦਾ ਧਿਆਨ ਨਾ ਰੱਖਣਾ: ਕਈ ਪੁਰਸ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਾਫ-ਸਫਾਈ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹ ਕਿਸੇ ਵੀ ਗੰਦੀ ਥਾਂ 'ਤੇ ਰਹਿ ਸਕਦੇ ਹਨ। ਇਹ ਆਦਤ ਜਿਆਦਾਤਰ ਪੁਰਸ਼ਾਂ ਵਿੱਚ ਵੇਖਣ ਨੂੰ ਮਿਲਦੀ ਹੈ।
ਬਿੱਲ ਦੇਣ ਤੋਂ ਨਹੀਂ ਕਰ ਸਕਦੇ ਮਨਾਂ: ਇੱਕ ਟਰੈਂਡ ਮੰਨਿਆ ਜਾਂਦਾ ਹੈ ਕਿ ਜੇਕਰ ਪੁਰਸ਼ ਮਹਿਲਾ ਦੇ ਨਾਲ ਕਿਤੇ ਖਾਣਾ ਖਾਣ ਲਈ ਗਿਆ ਹੈ ਤਾਂ ਉਹ ਹੀ ਟੇਬਲ 'ਤੇ ਪੇਮੈਂਟ ਕਰੇਗਾ। ਪਰ ਹੁਣ ਟਰੈਂਡ ਲਗਾਤਾਰ ਬਦਲਦਾ ਜਾਂਦਾ ਹੈ ਪਰ ਫਿਰ ਵੀ ਜੋ ਪੁਰਸ਼ ਮਹਿਲਾ 'ਤੇ ਖਰਚ ਨਹੀਂ ਕਰਦੇ ਉਹ ਸੁਸਾਇਟੀ ਵਿੱਚ ਮਜ਼ਾਕ ਦੇ ਪਾਤਰ ਬਣਦੇ ਹਨ।
ਹਰ ਵੇਲੇ ਅੰਡਰਗਾਰਮੈਂਟ ਦਿਖਾਉਣਾ: ਕਹਿਣ ਲਈ ਤਾਂ ਪੈਂਟ ਜਾਂ ਜੀਨ ਥੱਲਿਓਂ ਅੰਡਰਗਾਰਮੈਂਟਸ ਦਿਖਣਾ ਇੱਕ ਫੈਸ਼ਨ ਸੀ ਪਰ ਕਈ ਮਰਦਾਂ ਦੀ ਕੱਪੜੇ ਪਾਉਣ ਦੀ ਲਾਪ੍ਰਵਾਹੀ ਦੀ ਆਦਤ ਕਾਰਨ ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ।
ਬੈੱਡਰੂਮ ਵਿੱਚ ਕਰਦੇ ਹਨ ਸ਼ਿਕਾਇਤ- ਜਿਆਦਾਤਰ ਪੁਰਸ਼ ਬੈੱਡਰੂਮ ਵਿੱਚ ਆਪਣੇ ਪਾਰਟਨਰ ਨਾਲ ਵਾਇਲਡ ਹੋਣਾ ਚਾਹੁੰਦੇ ਹਨ। ਜੋ ਮਹਿਲਾਵਾਂ ਇਹ ਸਭ ਕੁਝ ਪੰਸਦ ਨਹੀਂ ਕਰਦੀਆਂ, ਉਹ ਹਰ ਵੇਲੇ ਇਸ ਦੀ ਸ਼ਿਕਾਇਤ ਕਰਦੇ ਹਨ।
ਵੈਸੇ ਤਾਂ ਮਰਦਾਂ ਨੂੰ ਆਪਣੀ ਹਰ ਗੱਲ 'ਤੇ ਮਾਣ ਹੁੰਦਾ ਹੈ, ਪਰ ਕੁਝ ਗੱਲਾਂ ਅਜਿਹੀਆਂ ਹਨ ਜਿਸ ਕਾਰਨ ਮਰਦਾਂ ਦਾ ਨਾਮ ਖਰਾਬ ਹੁੰਦਾ ਹੈ। ਇਹ ਕਿਹੜੀਆਂ ਆਦਤਾਂ ਹਨ, ਜਿਨ੍ਹਾਂ ਕਾਰਨ ਪੁਰਸ਼ ਆਪਣਾ ਨਾਮ ਆਪ ਖਰਾਬ ਕਰਦੇ ਹਨ।
ਕਈ ਕੁੜੀਆਂ ਛੋਟੇ ਕੱਪੜੇ ਪਾਉਣਾ ਪੰਸਦ ਕਰਦੀਆਂ ਹਨ ਪਰ ਮਰਦਾਂ ਨੂੰ ਇਹ ਗੱਲ ਰਾਸ ਨਹੀਂ ਆਉਂਦੀ। ਪਰ ਪੁਰਸ਼ਾਂ ਨੂੰ ਮਹਿਲਾਵਾਂ ਦੇ ਕੱਪੜੇ ਤੇ ਉਨ੍ਹਾਂ 'ਤੇ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ।
ਕਈ ਪੁਰਸ਼ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਸੈਕਸੀ ਜਾਂ ਬੇਵਕੁਫੀ ਭਰੇ ਕਮੈਂਟ ਕਰਦੇ ਹਨ।
ਪਾਰਟਨ ਨੂੰ ਸਮਾਂ ਨਾ ਦੇਣਾ- ਕਈ ਵਾਰ ਪੁਰਸ਼ ਆਪਣੇ ਪਾਰਟਨ ਨੂੰ ਟਾਈਮ ਨਾ ਦੇ ਕੇ ਬਾਹਰ ਜਿਆਦਾ ਸਮਾਂ ਬਿਤਾਉਂਦੇ ਹਨ ਪਰ ਜਦੋਂ ਮਹਿਲਾ ਪਾਰਟਨਰ ਵੀ ਅਜਿਹਾ ਕਰਦੀ ਹੈ ਤਾਂ ਝਗੜਾ ਹੋਣ ਲੱਗਦਾ ਹੈ।