ਸ਼ਾਹਰੁਖ ਜੁੱਤੇ ਪਹਿਨ ਕੇ ਸੌਂਦੇ, ਸਨੀ ਲਿਓਨ ਹਰ 15 ਮਿੰਟ ਬਾਅਦ ਧੋਂਦੀ ਪੈਰ
ਹਾਲੀਵੁੱਡ ਅਦਾਕਾਰਾ ਕੈਮਰਨ ਡਿਆਜ ਬੈਕਟੀਰੀਆ ਨੂੰ ਲੈ ਕੇ ਬਹੁਤ ਚਿੰਤਤ ਰਹਿੰਦੀ ਹੈ। ਇਸ ਲਈ ਉਹ ਪਬਲਿਕ ਪਲੇਸ 'ਤੇ ਆਪਣੇ ਹੱਥਾਂ ਦੀ ਬਜਾਏ ਕੂਹਣੀ ਨਾਲ ਦਰਵਾਜ਼ਾ ਖੋਲ੍ਹਦੀ ਹੈ।
Download ABP Live App and Watch All Latest Videos
View In Appਹਾਲੀਵੁੱਡ ਅਦਾਕਾਰਾ ਮੇਗਨ ਫੈਕਸ ਬਾਥਰੂਮ 'ਚ ਫਲੱਸ਼ ਕਰਨਾ ਪਸੰਦ ਨਹੀਂ ਕਰਦੀ।
ਵਿੱਦਿਆ ਬਾਲਨ ਸਾੜੀ ਕਲੈਕਸ਼ਨ ਲਈ ਮਸ਼ਹੂਰ ਹੈ। ਉਨ੍ਹਾਂ ਕੋਲ 800 ਤੋਂ ਵੱਧ ਸਾੜੀਆਂ ਹਨ। ਇੱਥੋਂ ਤੱਕ ਕਿ ਵਿੱਦਿਆ ਸੌਣ ਲੱਗਿਆਂ ਵੀ ਸਾੜੀ ਪਹਿਣਨਾ ਪਸੰਦ ਕਰਦੀ ਹੈ।
ਸ਼ਾਹਿਦ ਕਪੂਰ ਕੌਫੀ ਦੇ ਬਹੁਤ ਸ਼ੌਕੀਨ ਹਨ। ਉਹ ਦਿਨ ਭਰ 'ਚ ਲਗਪਗ 10 ਕੱਪ ਕੌਫੀ ਪੀ ਜਾਂਦੇ ਹਨ।
ਜੌਨ ਅਬਰਾਹਿਮ ਨੂੰ ਪੈਰ ਹਿਲਾਉਣ ਦੀ ਆਦਤ ਹੈ।
ਅਮਿਤਾਬ ਬੱਚਨ ਨੂੰ ਨੈੱਟਵਰਕ ਸਮੱਸਿਆ ਤੋਂ ਬਚਣ ਲਈ ਕਈ ਫੋਨ ਰੱਖਣ ਦੀ ਆਦਤ ਹੈ। ਅਮਿਤਾਬ ਬੱਚਨ ਦੋ ਘੜੀਆਂ ਪਹਿਣਨ ਦੇ ਸ਼ੌਕੀਨ ਹਨ। ਇੱਕ ਇੰਡੀਅਨ ਟਾਈਮ ਦੀ ਤੇ ਦੂਜੀ ਉਸ ਜਗ੍ਹਾ ਦੀ ਜਿੱਥੇ ਉਹ ਟ੍ਰੈਵਲ ਕਰ ਰਹੇ ਹੁੰਦੇ ਹਨ।
ਆਮਿਰ ਖਾਨ ਨੂੰ ਸ਼ਾਵਰ ਲੈਣਾ ਬਿਲਕੁਲ ਪਸੰਦ ਨਹੀਂ।
ਸਲਮਾਨ ਖਾਨ ਨੂੰ ਸਾਬਣ ਇਕੱਠੇ ਕਰਨ ਦਾ ਸ਼ੌਕ ਹੈ। ਉਨ੍ਹਾਂ ਕੋਲ ਦੁਨੀਆ ਭਰ ਦੇ ਹੈਂਡਮੇਡ, ਡਿਜ਼ਾਇਨਰ ਤੇ ਹਰਬਲ ਸਾਬਣ ਦੀ ਕਲੈਕਸ਼ਨ ਹੈ। ਨੈਚੂਰਲ ਤੇ ਵੈਜੀਟੇਬਲਸ ਸਾਬਣ ਸਲਮਾਨ ਖਾਨ ਦੇ ਮਨਪਸੰਦ ਹਨ।
ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਅਕਸਰ ਆਪਣੇ ਪੈਰ ਧੋਂਦੀ ਰਹਿੰਦੀ ਹੈ। ਇੱਥੋਂ ਤੱਕ ਕਿ ਸ਼ੂਟਿੰਗ ਦੌਰਾਨ ਵੀ ਉਹ 15 ਮਿੰਟ ਬਾਅਦ ਪੈਰ ਧੋਂਦਿਆਂ ਨਜ਼ਰ ਆਉਂਦੀ ਹੈ।
ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਜੁੱਤਿਆਂ ਦੇ ਦੀਵਾਨੇ ਹਨ। ਉਨ੍ਹਾਂ ਖੁਦ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਹ ਸਿਰਫ ਸੌਣ ਲੱਗਿਆਂ ਜੁੱਤੇ ਲਾਉਂਦੇ ਹਨ। ਕਈ ਵਾਰ ਤਾਂ ਉਹ ਜੁੱਤੇ ਪਹਿਨ ਕੇ ਸੌਂ ਜਾਂਦੇ ਹਨ।
ਗਲੈਮਰ ਵਰਲਡ 'ਚ ਕੁਝ ਅਜਿਹੇ ਸਿਤਾਰੇ ਹਨ ਜਿਨ੍ਹਾਂ ਦੀਆਂ ਅਜੀਬ ਆਦਤਾਂ ਹਨ। ਦੱਸ ਰਹੇ ਹਾਂ ਕੁਝ ਸਿਤਾਰਿਆਂ ਦੀਆਂ ਅਜਿਹੀਆਂ ਆਦਤਾਂ।
- - - - - - - - - Advertisement - - - - - - - - -