ਗਤਕਾ ਦਿਵਸ ਮੌਕੇ ਖੜਕਿਆ ਖਾਲਸੇ ਦਾ ਖੰਡਾ
ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਸ਼ਸਤਰ ਕਲਾ ਦੇ ਯੋਧਿਆਂ ਨੇ ਮਾਰਸ਼ਲ ਕਲਾ ਦੇ ਜੌਹਰ ਦਿਖਾਏ।
ਇੱਥੇ ਮੁਹਾਲੀ ਤੇ ਚੰਡੀਗੜ੍ਹ ਦੇ ਵੱਖ-ਵੱਖ ਗਤਕਾ ਅਖਾੜੇ ਪਹੁੰਚੇ ਹੋਏ ਸਨ।
ਅੰਬ ਸਾਹਿਬ ਪਹੁੰਚੀ ਸੰਗਤ ਨੇ ਬਾਣਿਆਂ ਵਿੱਚ ਸਜੇ ਛੋਟੇ-ਵੱਡੇ ਜੁਝਾਰੂਆਂ ਵੱਲੋਂ ਦਿਖਾਈ ਮਾਰਸ਼ਲ ਕਲਾ ਦਾ ਆਨੰਦ ਮਾਣਿਆ।
ਅੰਬ ਸਾਹਿਬ ਪਹੁੰਚੀ ਸੰਗਤ ਨੇ ਬਾਣਿਆਂ ਵਿੱਚ ਸਜੇ ਛੋਟੇ-ਵੱਡੇ ਜੁਝਾਰੂਆਂ ਵੱਲੋਂ ਦਿਖਾਈ ਮਾਰਸ਼ਲ ਕਲਾ ਦਾ ਆਨੰਦ ਮਾਣਿਆ।
ਸਿੱਖ ਧਰਮ ਵਿੱਚ ਵਿਰਾਸਤੀ ਖੇਡ ਗਤਕਾ ਤੇ ਯੁੱਧ ਵਿਦਿਆ ਦਾ ਬਹੁਤ ਮਹੱਤਵ ਹੈ।
ਹਰੇਕ ਸਿੱਖ ਚਾਹੇ ਉਹ ਵਿਦਿਆ ਜਾਣਦਾ ਹੋਵੇ ਜਾਂ ਨਾ ਆਪਣੀ ਇਸ ਅਨਮੋਲ ਤੇ ਇਤਿਹਾਸਕ ਗੁਰੂ ਵਿਰਾਸਤ ਨਾਲ ਜੁੜਿਆ ਹੋਇਆ ਹੈ।
ਗੁਰੂ ਸਾਹਿਬਾਨਾਂ ਨੇ ਸ਼ਸਤਰ ਵਿੱਦਿਆ ਦੀ ਸਿਖਲਾਈ ਸ਼ੁਰੂ ਕਰਕੇ ਸਿੱਖਾਂ ਨੂੰ ਜ਼ੁਲਮ ਖਿਲਾਫ ਲੜਨ ਤੇ ਆਤਮ ਰੱਖਿਆ ਕਰਨ ਦੀ ਸਪਿਰਟ ਪੈਦਾ ਕੀਤੀ।
ਸਿੱਖਾਂ ਨੂੰ ਸ਼ਸਤਰ ਦੀ ਸਿਖਲਾਈ ਦੇਣ ਤੋਂ ਪਹਿਲਾਂ ਗੁਰੂ ਸਾਹਿਬਾਨ ਨੇ ਇਹ ਸਿੱਖਿਆ ਦ੍ਰਿੜ ਕਰਵਾਈ ਸੀ ਕਿ ਸਿੱਖ ਦੀ ਤਲਵਾਰ ਕਦੇ ਵੀ ਨਿਹੱਥੇ ਵਿਅਕਤੀ 'ਤੇ ਨਹੀਂ ਉੱਠੇਗੀ ਤੇ ਦੁਸ਼ਮਣ ਨੂੰ ਸਦਾ ਪਹਿਲਾਂ ਵਾਰ ਕਰਨ ਦਾ ਮੌਕਾ ਦੇਵੇਗੀ।
ਸਿੱਖ ਕੌਮ ਅੰਦਰ ਨਾਨਕਸ਼ਾਹੀ ਕੈਲੰਡਰ ਦੇ ਮਤਭੇਦਾਂ ਕਾਰਨ ਅੱਜ ਗਤਕਾ ਦਿਵਸ ਨੂੰ ਲੈ ਕੇ ਵੀ ਕੌਮ ਵੰਡੀ ਹੋਈ ਹੈ।
ਕੁਝ ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਦਿਹਾੜਾ 21 ਜੁਲਾਈ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਪਿਛਲੇ 3 ਸਾਲਾਂ ਤੋਂ ਇਸ ਨੂੰ 21 ਜੂਨ ਨੂੰ ਤੇ ਕਈ ਥਾਵਾਂ ਤੇ 21 ਜੁਲਾਈ ਨੂੰ ਵੀ ਮਨਾਇਆ ਜਾਂਦਾ ਹੈ।
ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਗਤਕਾ ਦਿਵਸ ਲਈ ਇੱਕ ਤਾਰੀਖ ਮਿਥੇ ਜਾਣ ਦੀ, ਤਾਂ ਜੋ ਦੁਬਿਧਾ ਵਿੱਚੋਂ ਨਿਕਲ ਕੇ ਦੁਨੀਆ ਭਰ ਵਿੱਚ ਇਹ ਦਿਹਾੜਾ ਕੌਮੀ ਦਿਹਾੜੇ ਵਜੋਂ ਵੱਖਰੇ ਜਾਹੋ ਜਲਾਲ ਤੇ ਉਤਸ਼ਾਹ ਨਾਲ ਆਪਣਾ ਪ੍ਰਭਾਵ ਛੱਡ ਜਾਵੇ।
ਸਿੱਖ ਭਾਈਚਾਰੇ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਲੈ ਕੇ 21 ਜੂਨ ਗਤਕਾ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਚੰਡੀਗੜ੍ਹ: ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸ਼ੁਰੂ ਕੀਤੀ ਸ਼ਸਤਰ ਵਿੱਦਿਆ ਦੁਨੀਆ ਭਰ ਵਿੱਚ ਸਿੱਖ ਮਾਰਸ਼ਲ ਕਲਾ ਗਤਕਾ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਲੋੜ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਗਤਕਾ ਦਿਵਸ ਲਈ ਇੱਕ ਤਾਰੀਖ ਮਿਥੇ ਜਾਣ ਦੀ, ਤਾਂ ਜੋ ਦੁਬਿਧਾ ਵਿੱਚੋਂ ਨਿਕਲ ਕੇ ਦੁਨੀਆ ਭਰ ਵਿੱਚ ਇਹ ਦਿਹਾੜਾ ਕੌਮੀ ਦਿਹਾੜੇ ਵਜੋਂ ਵੱਖਰੇ ਜਾਹੋ ਜਲਾਲ ਤੇ ਉਤਸ਼ਾਹ ਨਾਲ ਆਪਣਾ ਪ੍ਰਭਾਵ ਛੱਡ ਜਾਵੇ।
ਅੱਜ ਵੀ ਇਸ ਦਿਹਾੜੇ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਦੁਨੀਆ ਭਰ ਦੀਆਂ ਵੱਖ-ਵੱਖ ਥਾਵਾਂ 'ਤੇ ਗਤਕਾ ਦਿਵਸ ਨੂੰ ਸਮਰਪਿਤ ਸਸ਼ਤਰ ਵਿੱਦਿਆ ਦੇ ਪ੍ਰਦਰਸ਼ਨ ਕੀਤੇ ਗਏ।