ਹਰ ਵੇਲੇ ਤੁਹਾਡੇ ਨਾਲ ਗੱਲਾਂ ਕਰਨ ਵਾਲਾ ਸਾਥੀ.....

ਏਬੀਪੀ ਸਾਂਝਾ   |  13 Feb 2019 06:40 PM (IST)
ਹਰ ਵੇਲੇ ਤੁਹਾਡੇ ਨਾਲ ਗੱਲਾਂ ਕਰਨ ਵਾਲਾ ਸਾਥੀ.....
1

ਤੇਜ਼ ਜਾਣਕਾਰੀ ਪਹੁੰਚਾਉਣ ਲਈ ਰੇਡੀਓ ਸਸਤਾ ਤੇ ਢੁਕਵਾਂ ਸਾਧਨ ਹੈ। ਰੇਡੀਏ ਕਿਸੇ ਇੱਕ ਤਬਕੇ ਦਾ ਮਾਧਿਆਮ ਨਹੀਂ ਹੈ।

2

ਰੇਡੀਓ ਸੁਣਨ ਲਈ ਤਹਾਨੂੰ ਆਪਣਾ ਕੋਈ ਕੰਮਕਾਜ ਛੱਡ ਕੇ ਬੈਠਣ ਦੀ ਲੋੜ ਨਹੀਂ ਪੈਂਦੀ ਸਗੋਂ ਰੇਡੀਓ ਸੁਣਦਿਆਂ ਤੁਸੀਂ ਆਪਣੇ ਕੰਮ ਹੋਰ ਵੀ ਮਜ਼ੇ ਤੇ ਆਨੰਦ ਨਾਲ ਕਰ ਸਕਦੇ ਹੋ।

3

ਹਰ ਮੌਕੇ ਤੁਹਾਡੇ ਨਾਲ ਰਹਿਣ ਵਾਲਾ ਸਾਥੀ ਜੇਕਰ ਤੁਸੀਂ ਇਕੱਲੇ ਵੀ ਹੋ ਤਾਂ ਉਹ ਜ਼ਰੂਰ ਬੋਲਦਾ ਹੈ। ਇਹ ਸਾਥੀ ਅਜਿਹਾ ਹੈ ਜੋ ਸਿਰਫ਼ ਇੱਕ ਵਿਸ਼ੇ 'ਤੇ ਗੱਲ ਨਹੀਂ ਕਰਦਾ ਸਗੋਂ ਤੁਸੀਂ ਆਪਣੀ ਮਰਜ਼ੀ ਤੇ ਮੂਡ ਦੇ ਮੁਤਾਬਕ ਇਸਦਾ ਕੰਨ੍ਹ ਮਰੋੜ ਸਕਦੇ ਹੋ। ਅੱਜ 'ਵਿਸ਼ਵ ਰੇਡੀਓ ਦਿਵਸ' 'ਤੇ ਵਿਸ਼ੇਸ਼ ਗੱਲ ਉਸ ਖ਼ਾਸ ਸਾਥੀ ਰੇਡੀਓ ਦੀ...

4

ਰੇਡੀਓ ਸੰਪਰਕ, ਸੰਵਾਦ ਤੇ ਸੂਚਨਾਵਾਂ ਦਾ ਅਜਿਹਾ ਸਾਧਨ ਹੈ ਜੋ ਡਿਜ਼ੀਟਲ ਯੁੱਗ 'ਚ ਵੀ ਪੂਰੀ ਅਹਿਮੀਅਤ ਰੱਖਦਾ ਹੈ।

5

ਰੇਡੀਓ ਇੱਕ ਅਜਿਹਾ ਸਾਧਨ ਹੈ ਜੋ ਜਾਣਕਾਰੀ ਤਾਂ ਪ੍ਰਦਾਨ ਕਰਦਾ ਹੀ ਹੈ ਨਾਲ ਹੀ ਮਨੋਰੰਜਨ ਵੀ ਕਰਦਾ ਹੈ।

6

ਅੱਠਵੇਂ 'ਵਿਸ਼ਵ ਰੇਡੀਓ ਦਿਵਸ' ਦਾ ਥੀਮ ਹੈ “Dialogue, Tolerance and Peace” ਯਾਨੀ 'ਸੰਵਾਦ, ਸਹਿਣਸ਼ੀਲਤਾ ਤੇ ਸ਼ਾਂਤੀ'।

7

ਬੇਸ਼ੱਕ ਟੀਵੀ ਤੇ ਇੰਟਰਨੈੱਟ ਦੇ ਦੌਰ 'ਚ ਇਹ ਪ੍ਰਤੀਤ ਹੋ ਰਿਹਾ ਹੋਵੇ ਕਿ ਰੇਡੀਓ ਦੀ ਕੋਈ ਅਹਿਮੀਅਤ ਨਹੀਂ ਰਹੀ ਪਰ ਰੇਡੀਓ ਨੂੰ ਜੋ ਸਰੋਤੇ ਮੁਹੱਬਤ ਕਰਦੇ ਹਨ ਉਹ ਇਸ ਡਿਜ਼ੀਟਲ ਦੌਰ 'ਚ ਵੀ ਆਪਣੇ ਸਾਥੀ ਨਾਲ ਜੁੜੇ ਹੋਏ ਹਨ।

8

ਭਾਰਤ 'ਚ ਆਕਾਸ਼ਵਾਣੀ ਦੇ 420 ਰੇਡੀਓ ਸਟੇਸ਼ਨ ਹਨ। ਆਕਾਸ਼ਵਾਣੀ 23 ਭਾਸ਼ਾਵਾਂ 'ਚ ਪ੍ਰਸਾਰਨ ਕਰਦਾ ਹੈ।

9

ਯੂਨੈਸਕੋ ਵੱਲੋਂ ਅੱਜ ਯਾਨੀ 13 ਫਰਵਰੀ, 2019 ਨੂੰ ਅੱਠਵਾਂ ਵਿਸ਼ਵ ਰੇਡੀਓ ਦਿਵਸ ਮਨਾਇਆ ਜਾ ਰਿਹਾ ਹੈ। ਯੂਨੈਸਕੋ ਨੇ ਸਾਲ 2011 'ਚ ਰੇਡੀਓ ਦਿਵਸ ਮਨਾਉਣ ਦਾ ਅਹਿਦ ਲਿਆ ਸੀ।

  • ਹੋਮ
  • Photos
  • ਮਨੋਰੰਜਨ
  • ਹਰ ਵੇਲੇ ਤੁਹਾਡੇ ਨਾਲ ਗੱਲਾਂ ਕਰਨ ਵਾਲਾ ਸਾਥੀ.....
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ