ਦੁਨੀਆ ਦਾ ਸਭ ਤੋਂ ਅਮੀਰ ਪਿੰਡ

ਹੁਆਂਝੀ ਪਿੰਡ ਨਾ ਸਿਰਫ਼ ਅਮੀਰ ਕਿਸਾਨਾਂ ਕਰ ਕੇ ਬਲਕਿ ਇਹ ਸੈਲਾਨੀ ਕੇਂਦਰ ਵਜੋਂ ਵੀ ਪ੍ਰਸਿੱਧ ਹੋਇਆ ਹੈ। ਹਰ ਸਾਲ ਹਜ਼ਾਰਾਂ ਸੈਲਾਨੀ ਇਸ ਪਿੰਡ ਵਿੱਚ ਘੁੰਮਣ ਲਈ ਆਉਂਦੇ ਹਨ।
ਪਿੰਡ ਦੇ ਕਈ ਲੋਕਾਂ ਨੇ ਆਪਣੇ ਹੈਲੀਕਾਪਟਰ ਵੀ ਰੱਖੇ ਹੋਏ ਹਨ।
ਇਸ ਪਿੰਡ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ। ਪਿੰਡ ਵਿੱਚ ਹੀ ਹੋਟਲ ਅਤੇ ਮਾਲ ਬਣੇ ਹੋਏ ਹਨ।
ਪਿੰਡ ਵਾਸੀ ਸਟੀਲ ,ਸਿਲਕ ਅਤੇ ਟਰੈਵਲ ਦਾ ਕੰਮ ਕਰ ਰਹੇ ਹਨ।
ਪਿੰਡ ਦੇ ਲੋਕ ਸਾਂਝੀ ਖੇਤੀ ਕਰਦੇ ਹਨ। ਇਸ ਦੇ ਲਈ ਬਕਾਇਦਾ ਪਿੰਡ ਵਾਲਿਆਂ ਨੇ ਆਪਣੀ ਕੰਪਨੀ ਬਣਾਈ ਹੋਈ ਹੈ ਪਿੰਡ ਦੇ ਸਾਰੇ ਲੋਕ ਇਸ ਕੰਪਨੀ ਦੇ ਹਿੱਸੇਦਾਰ ਹਨ
ਹੁਆਂਝੀ ਪਿੰਡ ਜਿਯਾਂਗਯਿਨ ਸ਼ਹਿਰ ਦੇ ਨੇੜੇ ਹੈ। ਇਸ ਪਿੰਡ ਵਿੱਚ ਰਹਿਣ ਵਾਲੇ 2000 ਕਿਸਾਨਾਂ ਦੀ ਸਾਲਾਨਾ ਆਮਦਨ 80 ਲੱਖ ਰੁਪਏ ਹੈ। ਪਿੰਡ ਦੇ ਕਿਸਾਨਾਂ ਨੇ ਰਿਵਾਇਤੀ ਖੇਤੀ ਤੋਂ ਹੱਟ ਕੇ ਖੇਤੀ ਕੀਤੀ ਜਿਸ ਤੋਂ ਬਾਅਦ ਕਿਸਾਨਾਂ ਦੀ ਕਿਸਮਤ ਬਦਲੀ।
ਹੁਆਂਝੀ ਪਿੰਡ ਨਾ ਸਿਰਫ਼ ਅਮੀਰ ਕਿਸਾਨਾਂ ਕਰ ਕੇ ਬਲਕਿ ਇਹ ਸੈਲਾਨੀ ਕੇਂਦਰ ਵਜੋਂ ਵੀ ਪ੍ਰਸਿੱਧ ਹੋਇਆ ਹੈ। ਹਰ ਸਾਲ ਹਜ਼ਾਰਾਂ ਸੈਲਾਨੀ ਇਸ ਪਿੰਡ ਵਿੱਚ ਘੁੰਮਣ ਲਈ ਆਉਂਦੇ ਹਨ।
ਇਸ ਪਿੰਡ ਦੇ ਨਾਗਰਿਕਾਂ ਦੀ ਉਮਰ ਪੰਜਾਹ ਸਾਲ ਹੋਣ ਤੋਂ ਬਾਅਦ ਉਨ੍ਹਾਂ ਨੇ ਪੈਨਸ਼ਨ ਅਤੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ।