ਇਹ ਹੈ ਦੁਨੀਆ ਦਾ ਸਭ ਤੋਂ ਮੋਟਾ ਬੱਚਾ

ਦੁਨੀਆ ਦੇ ਸਭ ਤੋਂ ਮੋਟੇ ਬੱਚੇ ਦਾ ਵਜ਼ਨ 192 ਕਿੱਲੋ ਹੈ। ਆਰੀਆ ਪਰਮਾਨਾ ਦੀ ਉਮਰ ਮਹਿਜ਼ 10 ਸਾਲ ਹੈ। ਇੰਡੋਨੇਸ਼ੀਆ ਦੇ ਪੱਛਮੀ ਜਾਵਾ ਦਾ ਰਹਿਣ ਵਾਲਾ ਆਰੀਆ ਹਮੇਸ਼ਾ ਇੱਕ ਚਾਦਰਾ ਲਪੇਟੇ ਰਹਿੰਦਾ ਹੈ। ਆਰੀਆ ਦੇ ਨਾਪ ਦੇ ਕੱਪੜੇ ਮਿਲਦੇ ਹੀ ਨਹੀਂ।
ਆਰਿਆ ਦੇ ਪਿਤਾ ਕਿਸਾਨ ਹਨ ਤੇ ਵਿੱਤੀ ਮਦਦ ਤੋਂ ਬਿਨ੍ਹਾ ਇਲਾਜ ਨਹੀਂ ਕਰਾ ਸਕਦੇ। ਆਰਿਆ ਦੇ ਮਾਤਾ ਪਿਤਾ ਬਾਹਰੀ ਮਦਦ ਦੀ ਉਮੀਦ ‘ਚ ਹਨ ਜਿਸ ਨਾਲ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ।
ਆਰੀਆ ਦਾ ਜਨਮ ਬਿਲਕੁਲ ਆਮ ਬੱਚਿਆਂ ਵਾਂਗ ਹੀ ਹੋਇਆ ਸੀ। ਮਾਂ ਨੇ 3.2 ਕਿੱਲੋ ਦੇ ਵਜ਼ਨ ਨਾਲ ਆਰੀਆ ਨੂੰ ਨਾਰਮਲ ਡਿਲਿਵਰੀ ਜ਼ਰੀਏ ਜਨਮ ਦਿੱਤਾ ਸੀ। ਹਾਲਾਂਕਿ ਹੌਲੀ-ਹੌਲੀ ਆਰਿਆ ਦਾ ਵਜ਼ਨ ਇੰਨਾ ਵੱਧ ਗਿਆ ਕਿ ਸਥਿਤੀ ਕਾਬੂ ਤੋਂ ਬਾਹਰ ਹੋ ਗਈ। ਆਪਣੇ ਇਸ ਵਜ਼ਨ ਕਾਰਨ ਆਰੀਆ ਨੂੰ ਸਕੂਲ ਵੀ ਛੱਡਣਾ ਪਿਆ
ਆਰੀਆ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਇਹ ਸ਼ਾਇਦ ਕੋਈ ਜਾਨਲੇਵਾ ਬਿਮਾਰੀ ਹੈ।
ਚੰਦ ਕਦਮ ਤੁਰਨ ‘ਤੇ ਹੀ ਆਰੀਆ ਥੱਕ ਜਾਂਦਾ ਹੈ। ਸਥਾਨਕ ਡਾਕਟਰਾਂ ਇਸ ਵਧਦੇ ਵਜ਼ਨ ਦਾ ਕਾਰਨ ਨਹੀਂ ਲੱਭ ਸਕੇ ਤੇ ਉਨ੍ਹਾਂ ਵੱਡੇ ਸ਼ਹਿਰ ਦੇ ਡਾਕਟਰਾਂ ਨੂੰ ਦਿਖਾਉਣ ਦੀ ਸਲਾਹ ਦਿੱਤੀ ਹੈ।
ਆਰੀਆ ਦਿਨ ‘ਚ ਪੰਜ ਵਾਰ ਖਾਂਦਾ ਸੀ। ਇੰਨੀ ਛੋਟੀ ਉਮਰ ‘ਚ ਵੀ ਆਰੀਆ ਦੀ ਡਾਈਟ ਦੋ ਨੌਜਵਾਨਾਂ ਜਿੰਨੀ ਸੀ। ਹਾਲਾਂਕਿ ਹੁਣ ਆਰੀਆ ਦੇ ਮਾਪਿਆਂ ਨੇ ਉਸ ਨੂੰ ਕਰੈਸ਼ ਡਾਈਟ ‘ਤੇ ਰੱਖਿਆ ਹੈ। ਹੁਣ ਆਰੀਆ ਸਿਰਫ ਬ੍ਰਾਊਨ ਰਾਈਸ ਹੀ ਖਾ ਸਕਦਾ ਹੈ।
ਦੁਨੀਆ ਦੇ ਸਭ ਤੋਂ ਮੋਟੇ ਬੱਚੇ ਦਾ ਵਜ਼ਨ 192 ਕਿੱਲੋ ਹੈ। ਆਰੀਆ ਪਰਮਾਨਾ ਦੀ ਉਮਰ ਮਹਿਜ਼ 10 ਸਾਲ ਹੈ। ਇੰਡੋਨੇਸ਼ੀਆ ਦੇ ਪੱਛਮੀ ਜਾਵਾ ਦਾ ਰਹਿਣ ਵਾਲਾ ਆਰੀਆ ਹਮੇਸ਼ਾ ਇੱਕ ਚਾਦਰਾ ਲਪੇਟੇ ਰਹਿੰਦਾ ਹੈ। ਆਰੀਆ ਦੇ ਨਾਪ ਦੇ ਕੱਪੜੇ ਮਿਲਦੇ ਹੀ ਨਹੀਂ।