ਸ਼ਿਓਮੀ ਦਾ ਸਭ ਤੋਂ ਕਾਮਯਾਬ ਸਮਾਰਟਫੋਨ ਹੋਇਆ ਸਸਤਾ
ਕੈਮਰਾ ਫਰੰਟ ਦੀ ਗੱਲ ਕਰੀਏ ਤਾਂ ਸਮਾਰਟਫੋਨ ਵਿੱਚ 13 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਤੇ ਇੰਫਰਾਰੈੱਡ ਸੈਂਸਰ ਵੀ ਦਿੱਤਾ ਗਿਆ ਹੈ।
Download ABP Live App and Watch All Latest Videos
View In Appਸ਼ਿਓਮੀ ਰੈਡਮੀ ਨੋਟ 4 ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਵਿੱਚ ਮੌਜੂਦ 4100 mAh ਦੀ ਬੈਟਰੀ ਹੈ ਜੋ ਰੈਡਮੀ 3 ਦੀ ਤੁਲਨਾ ਵਿੱਚ 25% ਫੀਸਦੀ ਵਧੇਰੇ ਬੈਕਅਪ ਦੇਵੇਗੀ।
ਨਵੀਂ ਕੀਮਤ ਨਾਲ ਸ਼ਿਓਮੀ ਰੈਡਮੀ ਨੋਟ 4 Mi.com, ਅਮੇਜ਼ਨ, ਫਲਿੱਪਕਾਰਟ 'ਤੇ ਉਪਲੱਬਧ ਹੋਵੇਗਾ।
ਸ਼ਿਓਮੀ ਰੈਡਮੀ ਨੋਟ 4 ਵਿੱਚ 5.5 ਇੰਚ ਦਾ ਫੁਲ ਐਚਡੀ ਡਿਸਪਲੇ 2.5D ਕਵਰਡ ਗਲਾਸ ਨਾਲ ਦਿੱਤਾ ਗਿਆ ਹੈ, ਜਿਸ ਦੀ ਪਿਕਸਲ ਡੈਂਸਿਟੀ 401 ਪੀਪੀਆਈ ਹੈ। ਸਮਾਰਟਫੋਨ ਵਿੱਚ ਕਵਾਲਕੌਮ ਸਨੈਪਡਰੈਗਨ 625 ਚਿਪਸੈੱਟ ਦੀ ਵਰਤੋਂ ਕੀਤੀ ਗਈ ਹੈ।
ਭਾਰਤ ਵਿੱਚ ਸ਼ਿਓਮੀ ਰੈਡਮੀ ਨੋਟ 4 ਦੇ ਤਿੰਨ ਵੈਰੀਐਂਟ ਲਾਂਚ ਕੀਤੇ ਗਏ ਸਨ। ਲੌਂਚ ਵੇਲੇ 2 ਜੀਬੀ ਰੈਮ/32ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 9,999 ਰੁਪਏ, 3 ਜੀਬੀ ਰੈਮ/32 ਜੀਬੀ ਸਟੋਰੇਜ ਵੈਰੀਐਂਟ ਦੀ ਕੀਮਤ 10,999 ਰੁਪਏ ਤੇ 4 ਜੀਬੀ ਰੈਮ/64 ਜੀਬੀ ਸਟੋਰੇਜ ਦੀ ਕੀਮਤ 12,999 ਰੁਪਏ ਰੱਖੀ ਗਈ ਸੀ।
ਕੰਪਨੀ ਨੇ ਸਾਲ 2017 ਦੇ ਸਭ ਤੋਂ ਸਕਸੈੱਸਫੁੱਲ ਸਮਾਰਟਫੋਨ ਸ਼ਿਓਮੀ ਰੈਡਮੀ ਨੋਟ 4 ਦੀ ਕੀਮਤ ਵਿੱਚ ਇੱਕ ਵਾਰ ਫਿਰ ਕਟੌਤੀ ਕੀਤੀ ਹੈ। ਇਹ ਕਟੌਤੀ ਸ਼ਿਓਮੀ ਰੈਡਮੀ ਨੋਟ ਦੇ 64 ਜੀਬੀ ਮਾਡਲ ਵਿੱਚ ਕੀਤੀ ਗਈ ਹੈ।
ਸ਼ਿਓਮੀ ਰੈਡਮੀ ਨੋਟ ਦੇ 4 ਜੀਬੀ ਰੈਮ ਤੇ 64 ਜੀਬੀ ਵੈਰੀਐਂਟ ਨੂੰ ਹੁਣ 10,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਜੋ ਪਹਿਲਾਂ 11,999 ਰੁਪਏ ਵਿੱਚ ਮਿਲਦਾ ਸੀ।