ਯਾਮੀ ਗੌਤਮ ਨੂੰ ਨਹੀਂ ਪਸੰਦ ਇਹ ਕੰਮ

'ਚਾਂਦ ਤੇ ਪਾਰ ਚਲੋ' ਤੇ 'ਯੇ ਪਿਆਰ ਨਾ ਹੋਗਾ ਕਮ' ਜਿਹੇ ਫੇਮਸ ਸੀਰੀਅਲਸ 'ਚ ਕੰਮ ਕਰਕੇ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਹੈ।
ਯਾਮੀ ਨੇ ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਟੀਵੀ ਸੀਰੀਅਲਸ 'ਚ ਕੰਮ ਕੀਤਾ ਹੈ।
ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਯਾਮੀ ਨੇ ਸਾਲ 2012 'ਚ ਹਿੰਦੀ ਫਿਲਮ ਵਿੱਕੀ ਡੋਨਰ ਨਾਲ ਇੰਡਸਟਰੀ 'ਚ ਡੈਬਿਊ ਕੀਤਾ ਸੀ।
'ਕਾਬਿਲ' 'ਚ ਨਜ਼ਰ ਆ ਚੁੱਕੀ ਯਾਮੀ ਗੌਤਮ ਫਿਲਹਾਲ ਫਿਲਮਾਂ ਤੋਂ ਦੂਰ ਹੈ। ਯਾਮੀ ਬਾਲੀਵੁੱਡ ਫਿਲਮਾਂ 'ਸਨਮ ਰੇ' ਤੇ 'ਐਕਸ਼ਨ ਜੈਕਸਨ' 'ਚ ਕੰਮ ਕਰ ਚੁੱਕੀ ਹੈ।
ਅਦਾਕਾਰਾ ਨੇ ਕਿਹਾ ਕਿ ਜਹਾਜ਼ 'ਚ ਸਫਰ ਦੌਰਾਨ ਨੈਟਫਲਿਕਸ ਦੇ ਸ਼ੋਅ ਦਾ ਮਜ਼ਾ ਲਿਆ ਜਾ ਸਕਦਾ ਹੈ।
ਯਾਮੀ ਨੇ ਦੱਸਿਆ ਕਿ ਵੈੱਬ ਸੀਰੀਜ਼ 'ਚ ਇੱਕ ਤੋਂ ਬਾਅਦ ਦੂਜੀ ਚੀਜ਼ ਆਉਂਦੀ ਜਾਂਦੀ ਹੈ ਤੇ ਤੁਸੀਂ ਇਸ ਦੇ ਆਦੀ ਹੋ ਜਾਂਦੇ ਹੋ। ਉਨ੍ਹਾਂ ਕਿਹਾ ਕਿ ਮੈਂ ਇਸ ਤੋਂ ਕਿਨਾਰਾ ਕਰ ਲਿਆ ਕਿਉਂਕਿ ਮੈਨੂੰ ਕਿਸੇ ਚੀਜ਼ ਦਾ ਆਦੀ ਹੋਣਾ ਪਸੰਦ ਨਹੀਂ।
ਯਾਮੀ ਗੌਤਮ ਦਾ ਮੰਨਣਾ ਹੈ ਕਿ ਵੈੱਬ ਸ਼ੋਅ ਦੇਖ ਕੇ ਉਹ ਇਸ ਦੀ ਆਦੀ ਹੋ ਜਾਂਦੀ ਹੈ ਜੋ ਸਹੀ ਨਹੀਂ।
ਆਪਣੀਆਂ ਖੂਬਸੂਰਤ ਤਸਵੀਰਾਂ ਤੇ ਬਿਹਤਰੀਨ ਅਦਾਕਾਰੀ ਲਈ ਮਸ਼ਹੂਰ ਅਦਾਕਾਰਾ ਯਾਮੀ ਗੌਤਮ ਨੇ ਹਾਲ ਹੀ 'ਚ ਆਪਣਾ ਤਜਰਬਾ ਸਾਂਝਾ ਕੀਤਾ ਹੈ।