'ਰੋਮਾਂਸ ਦੇ ਰਾਜਾ' ਯਸ਼ ਚੋਪੜਾ ਨੂੰ ਯਾਦ ਕਰਦਿਆਂ

ਏਬੀਪੀ ਸਾਂਝਾ   |  27 Sep 2018 07:01 PM (IST)
1

ਯਸ਼ ਚੋਪੜਾ ਅਕਤੂਬਰ, 2012 'ਚ ਆਪਣੀ ਫਿਲਮ 'ਜਬ ਤਕ ਹੈ ਜਾਨ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਫੌਤ ਹੋ ਗਏ ਸਨ।

2

ਉਨ੍ਹਾਂ ਨੂੰ ਨਿਰਦੇਸ਼ਨ ਕਲਾ ਦੇ ਖੇਤਰ ਵਿਚ ਅਨੇਕਾਂ ਵਾਰ ਰਾਸ਼ਟਰੀ ਫਿਲਮ ਐਵਾਰਡ ਅਤੇ ਫਿਲਮ ਫੇਅਰ ਐਵਾਰਡ ਵੀ ਪ੍ਰਾਪਤ ਹੋਏ। ਭਾਰਤ ਸਰਕਾਰ ਵਲੋਂ 'ਦਾਦਾ ਸਾਹਿਬ ਫਾਲਕੇ' ਐਵਾਰਡ ਅਤੇ 'ਪਦਮ ਭੂਸ਼ਣ' ਵੀ ਪ੍ਰਾਪਤ ਹੋਏ।

3

ਪਿਆਰ ਭਰਪੂਰ, ਭਾਵਨਾਤਮਕ ਅਤੇ ਦੁਖਾਂਤਕ ਫਿਲਮਾਂ ਰਾਹੀਂ ਚੋਪੜਾ ਨੇ ਆਪਣੀ ਨਿਰਦੇਸ਼ਨ ਕਲਾ ਦਾ ਲੋਹਾ ਮੰਨਵਾਇਆ ਹੈ।

4

ਯਸ਼ ਚੋਪੜਾ ਦੀਆਂ ਬਹੁਤ ਫਿਲਮਾਂ ਦਰਸ਼ਕਾਂ ਦੀ ਕਚਹਿਰੀ 'ਚ ਪ੍ਰਵਾਨ ਹੋਈਆਂ। ਜਿਵੇਂ ਕਿ ਚਾਂਦਨੀ, ਲਮਹੇ, ਦਿਲ ਤੋਂ ਪਾਗਲ ਹੈ, ਵੀਰ ਜ਼ਾਰਾ, ਦਿਲ ਵਾਲੇ ਦੁਲਹਨੀਆ ਲੇ ਜਾਏਂਗੇ, ਮੁਹੱਬਤੇਂ, ਫਨ੍ਹਾਂ ਆਦਿ ਉਨ੍ਹਾਂ ਦੀਆਂ ਮਕਬੂਲ ਫਿਲਮਾਂ ਹਨ।

5

ਚੋਪੜਾ 1945 ਵਿਚ ਜਲੰਧਰ ਆ ਗਏ ਤੇ ਆਪਣੀ ਪੜ੍ਹਾਈ ਜਾਰੀ ਰੱਖੀ। ਉਨ੍ਹਾਂ ਆਪਣੀ ਅਗਲੇਰੀ ਪੜ੍ਹਾਈ ਦੋਆਬਾ ਕਾਲਜ, ਜਲੰਧਰ ਵਿਚ ਕੀਤੀ।

6

ਚੋਪੜਾ ਦਾ ਜਨਮ 27 ਸਤੰਬਰ, 1932 ਨੂੰ ਲਾਹੌਰ ਵਿਚ ਇਕ ਪੰਜਾਬੀ ਹਿੰਦੂ ਪਰਿਵਾਰ ਵਿਚ ਹੋਇਆ। ਉਨ੍ਹਾਂ ਦੇ ਪਿਤਾ ਬ੍ਰਿਟਿਸ਼ ਪੰਜਾਬ ਪ੍ਰਸ਼ਾਸਨ ਦੇ ਪੀਡਬਲਯੂਡੀ ਡਵੀਜ਼ਨ ਵਿਚ ਅਕਾਊਂਟੈਂਟ ਸਨ।

7

ਬਾਲੀਵੁੱਡ ਦੇ ਦਿੱਗਜ਼ ਡਾਇਰੈਕਟਰ ਰਹਿ ਚੁੱਕੇ ਯਸ਼ ਚੋਪੜਾ ਦਾ ਅੱਜ 86ਵਾਂ ਜਨਮ ਦਿਨ ਹੈ। ਫਿਲਮ ਇੰਡਸਟਰੀ 'ਚ ਉਨ੍ਹਾਂ ਦਾ ਉੱਚਾ ਰੁਤਬਾ ਹੈ। ਹਿੰਦੀ ਰੋਮਾਂਟਿਕ ਫਿਲਮਾਂ ਬਾਰੇ ਸੋਚਦਿਆਂ ਹੀ ਜ਼ਿਹਨ 'ਚ ਯਸ਼ ਚੋਪੜਾ ਦਾ ਨਾਂ ਆਪ ਮੁਹਾਰੇ ਆ ਜਾਂਦਾ ਹੈ।

  • ਹੋਮ
  • Photos
  • ਮਨੋਰੰਜਨ
  • 'ਰੋਮਾਂਸ ਦੇ ਰਾਜਾ' ਯਸ਼ ਚੋਪੜਾ ਨੂੰ ਯਾਦ ਕਰਦਿਆਂ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ