ਚੇਨਈ 'ਚ 'ਵਰਦਾ' ਤੂਫਾਨ ਦਾ ਖਤਰਾ, ਵਿਦਿਅਕ ਅਦਾਰੇ ਬੰਦ
ਏਬੀਪੀ ਸਾਂਝਾ | 12 Dec 2016 11:05 AM (IST)
1
ਤੂਫਾਨ ਤੋਂ ਪਹਿਲਾਂ ਚੇਨਈ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਅਤੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਤੂਫਾਨ ਨੂੰ ਦੇਖਦੇ ਹੋਏ ਚੇਨਈ ਦੇ ਵਿਦਿਅਕ ਅਦਾਰਿਆਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
2
ਭਾਰਤੀ ਹਵਾਈ ਸੈਨਾ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
3
ਚਕਰਵਰਤੀ ਤੂਫਾਨ 'ਵਰਦਾ' ਕਾਰਨ ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ ਦੇ ਸਮੁੰਦਰੀ ਇਲਾਕਿਆਂ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
4
ਤੂਫ਼ਾਨ ਨਾਲ ਨਿਪਟਣ ਲਈ ਤਾਮਿਲਨਾਡੂ 'ਚ ਐਨ.ਡੀ.ਆਰ.ਐਫ. ਦੀਆਂ 7 ਤੇ ਆਂਧਰਾ ਪ੍ਰਦੇਸ਼ 'ਚ 6 ਟੀਮਾਂ ਭੇਜੀਆਂ ਗਈਆਂ ਹਨ।
5
ਚੱਕਰਵਰਤੀ ਤੂਫ਼ਾਨ ਫ਼ਿਲਹਾਲ ਆਂਧਰਾ ਪ੍ਰਦੇਸ਼ ਦੇ ਨੇਲਲੋਰ ਤੋਂ 820 ਕਿਮੀ ਪੂਰਬ 'ਚਂ ਸਥਿਤ ਹੈ।
= 5">