Year Ender 2019: ਆਰਥਿਕਤਾ ਲਈ ਵਧੀਆ ਨਹੀਂ ਰਿਹਾ ਸਾਲ, ਜਾਣੋ ਕਿਹੜੇ ਸੈਕਟਰ ਰਹੇ ਮੰਦੀ ਦੇ ਸ਼ਿਕਾਰ
ਟੈਲੀਕਾਮ ਸੈਕਟਰ: ਸਾਲ 2019 ਦੂਰਸੰਚਾਰ ਖੇਤਰ ਲਈ ਬਹੁਤ ਮਾੜਾ ਰਿਹਾ। ਦੇਸ਼ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੇਸ਼ 'ਚ 14 ਕੰਪਨੀਆਂ ਕੰਮ ਕਰ ਰਹੀਆਂ ਸੀ, ਪਰ ਅੱਜ ਦੇਸ਼ 'ਚ ਸਿਰਫ਼ ਕੁਝ ਕੰਪਨੀਆਂ ਕੀ ਬਚੀਆਂ ਹਨ। ਜਿਸ ਵਿੱਚ ਬੀਐਸਐਨਐਲ ਸਣੇ ਦੋ ਹੋਰ ਕੰਪਨੀਆਂ ਮਾੜੇ ਪੜਾਅ ਵਿੱਚੋਂ ਲੰਘ ਰਹੀਆਂ ਹਨ।
ਰੀਅਲ ਅਸਟੇਟ: ਇਸ ਸਾਲ ਵੀ ਰੀਅਲ ਅਸਟੇਟ 'ਚ ਕੁੱਝ ਖਾਸ ਬਦਲਾਵ ਦੇਖਣ ਨੂੰ ਨਹੀਂ ਮਿਲੇ। ਬਿਲਡਰ, ਡਿਵੈਲਪਰ, ਠੱਪ ਪ੍ਰਾਜੈਕਟਾਂ ਅਤੇ ਗਾਹਕਾਂ ਦੀ ਘਾਟ ਕਾਰਨ ਇਹ ਸੈਕਟਰ ਸਾਰਾ ਸੁਸਤ ਰਿਹਾ। ਮਾਹਿਰਾਂ ਦੀ ਮੰਨਿਏ ਤਾਂ ਇਹ ਖੇਤਰ ਅਜੇ ਵੀ ਨੋਟਬੰਦੀ ਦੇ ਪ੍ਰਭਾਵ ਤੋਂ ਬਾਹਰ ਨਹੀਂ ਆਇਆ ਹੈ। ਸਰਕਾਰ ਨੇ ਨਵੰਬਰ ਮਹੀਨੇ ਵਿੱਚ ਇਸ ਸੈਕਟਰ ਲਈ 25,000 ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮਹਿੰਗਾਈ ਨੇ ਕੀਤੀ ਜੇਬ ਢਿੱਲੀ: ਸਾਲ ਦੇ ਅੰਤ 'ਚ ਪਿਆਜ਼ ਨੇ ਸਭ ਤੋਂ ਜਿਆਦਾ ਪ੍ਰੇਸ਼ਾਨ ਕੀਤਾ। ਭਾਰਤੀ ਬਾਜ਼ਾਰਾਂ 'ਚ ਪਿਆਜ਼ ਦੀਆਂ ਕੀਮਤਾਂ 200 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈਆਂ। ਸਰਕਾਰ ਨੂੰ ਦੂਜੇ ਦੇਸ਼ਾਂ ਤੋਂ ਪਿਆਜ਼ ਖਰੀਦਣਾ ਪਿਆ। ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਪਿਆਜ਼ ਦੀਆਂ ਕੀਮਤਾਂ ਅੱਗੇ ਨਾਕਾਮ ਰਹੀਆਂ।
ਆਟੋ ਸੈਕਟਰ: ਮੰਦੀ ਅਰਥਵਿਵਸਥਾ ਕਾਰਨ ਦੇਸ਼ 'ਚ ਆਟੋ ਸੈਕਟਰ ਤੇਜ਼ੀ ਨਹੀਂ ਫੜ ਸਕਿਆ। ਆਟੋ ਕੰਪਨੀਆਂ ਦੀ ਸੇਲ 'ਚ ਭਾਰੀ ਗਿਰਾਵਟ ਆਈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਵੀ ਇਸ ਮਾਮਲੇ ਤੋਂ ਬਚ ਨਾ ਸਕੀ।