ਓਲਪਿੰਕ 'ਚ ਹਾਰ ਤੋਂ ਬਾਅਦ ਭਲਵਾਨ ਯੋਗੇਸ਼ਵਰ ਨੇ ਕਿਹਾ....?
ਰੀਓ ਓਲਪਿੰਕ ਵਿੱਚ ਦੇਸ਼ ਦੀਆਂ ਆਸਾਂ 'ਤੇ ਖਰਾ ਨਾ ਉੱਤਰ ਸਕਣ ਵਾਲੇ ਭਲਵਾਨ ਯੋਗੇਸ਼ਵਰ ਦੱਤ ਨੇ ਓਲਪਿੰਕ ਵਿੱਚ ਆਪਣੀ ਹਾਰ ਲਈ ਸਾਰੇ ਦੇਸ਼ ਵਾਸੀਆਂ ਤੋਂ ਮਾਫੀ ਮੰਗੀ ਹੈ। ਯੋਗੇਸ਼ਵਰ ਦੱਤ ਆਪਣੀ ਹਾਰ ਤੋਂ ਬਹੁਤ ਨਿਰਾਸ਼ ਹਨ ਤੇ ਦੇਸ਼ ਲਈ ਮੈਡਲ ਨਾ ਜਿੱਤ ਸਕਣ ਦਾ ਮਲਾਲ ਉਨ੍ਹਾਂ ਦੇ ਚਿਹਰੇ 'ਤੇ ਸਾਫ ਝਲਕ ਰਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਯੋਗੇਸ਼ਵਰ ਨੂੰ ਟਰਾਲ ਕਰਨ ਵਾਲੀਆਂ ਨੂੰ ਵੀ ਉਨ੍ਹਾਂ ਨੇ ਜਵਾਬ ਦਿੱਤਾ ਤੇ ਉਨ੍ਹਾਂ ਨੂੰ ਕੁੱਤਾ ਕਿਹਾ...
ਯੋਗੇਸ਼ਵਰ ਨੇ ਬਿਨ੍ਹਾਂ ਸਲਮਾਨ ਦਾ ਨਾਮ ਲਏ ਹੀ ਕਿਹਾ, ਮੇਰੇ ਕੋਲ ਅਜਿਹੇ ਲੋਕ ਮੈਸੇਜ ਭੇਜ ਰਹੇ ਹਨ ਜੋ ਸੁਪਰਸਟਾਰ ਦੇ ਫੈਨ ਹਨ। ਉਹ ਮੈਨੂੰ ਗਾਲਾਂ ਕੱਢ ਰਹੇ ਹਨ ਪਰ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਦੇਸ਼ ਵਿੱਚ ਕੁੱਤਿਆਂ ਨੂੰ ਭੌਂਕਣ ਦਾ ਹੱਕ ਹੈ ਤੇ ਉਹ ਭੌਂਕ ਰਹੇ ਹਨ।
ਦੱਸਣਯੋਗ ਹੈ ਕਿ ਰੀਓ ਓਲਪਿੰਕ ਵਿੱਚ ਜਾਣ ਤੋਂ ਪਹਿਲਾ ਸਲਮਾਨ ਖਾਨ ਨੂੰ ਰੀਓ ਓਲਪਿੰਕ ਦਾ ਗੁੱਡਵਿਲ ਅੰਬੈਸਡਰ ਬਣਾਇਆ ਗਿਆ ਸੀ। ਯੋਗੇਸ਼ਵਰ ਨੇ ਇਸ ਦਾ ਵਿਰੋਧ ਕੀਤਾ ਸੀ।
ਇਸ ਤੋਂ ਬਾਅਦ ਯੋਗੇਸ਼ਵਰ ਨੇ ਕਿਹਾ, ਮੈਂ ਮੰਨਦਾ ਹਾਂ ਕਿ ਅੱਜ ਤੱਕ ਮੈਂ ਜਿੰਨੀ ਕੁਸ਼ਤੀ ਲੜੀ ਹੈ, ਉਨ੍ਹਾਂ ਵਿੱਚੋਂ ਇਹ ਸਭ ਤੋਂ ਖਰਾਬ ਹੈ। ਦੇਸ਼ ਤੋਂ ਮਾਫੀ ਤੋਂ ਬਾਅਦ ਯੋਗੇਸ਼ਵਰ ਦਾ ਗੁੱਸਾ ਉਨ੍ਹਾਂ ਸਾਰਿਆਂ 'ਤੇ ਫੁੱਟਿਆ, ਜਿਨ੍ਹਾਂ ਨੇ ਹਾਰ ਤੋਂ ਬਾਅਦ ਯੋਗੇਸ਼ਵਰ ਦਾ ਮਜ਼ਾਕ ਉਡਾਇਆ।
ਯੋਗੇਸ਼ਵਰ ਦੱਤ ਨੇ ਆਪਣੇ ਮੀਡੀਆ ਅਕਾਉਂਟ ਉੱਤੇ ਲਾਈਵ ਆ ਕੇ ਆਪਣੇ ਫੈਂਸ ਨਾਲ ਗੱਲ ਕੀਤੀ ਤੇ ਮਾਫੀ ਮੰਗੀ। ਯੋਗੇਸ਼ਵਰ ਨੇ ਕਿਹਾ, ਜਿਨ੍ਹਾਂ ਲੋਕਾਂ ਨੂੰ ਮੇਰੀ ਹਾਰ ਦਾ ਦੁੱਖ ਹੈ, ਮੈਂ ਉਨ੍ਹਾਂ ਤੋਂ ਮਾਫੀ ਮੰਗਦਾ ਹਾਂ, ਪਰ ਤੁਸੀਂ ਉਮੀਦ ਨਾ ਛੱਡੋ ਕਿਉਂਕਿ ਦੁਨੀਆ ਉਮੀਦ 'ਤੇ ਟਿਕੀ ਹੈ।