✕
  • ਹੋਮ

ਸਭ ਤੋਂ ਛੋਟੀ ਉਮਰ ਦੇ ਐਸਜੀਪੀਸੀ ਮੈਂਬਰ

ਏਬੀਪੀ ਸਾਂਝਾ   |  23 Jun 2017 06:37 PM (IST)
ਸਭ ਤੋਂ ਛੋਟੀ ਉਮਰ ਦੇ ਐਸਜੀਪੀਸੀ ਮੈਂਬਰ
1

ਮੈਂਬਰ ਗੁਰਪ੍ਰੀਤ ਸਿੰਘ ਦੀਆਂ ਕੋਸ਼ਿਸ਼ਾਂ ਨਾਲ ਬਣੀ www.sgpchalkajoga.com ਵੈੱਬਸਾਈਟ 'ਤੇ ਹਲਕੇ ਵਿੱਚ ਚੱਲ ਰਹੇ ਕਮੇਟੀ ਦੇ ਕਾਰਜਾਂ ਅਤੇ ਧਰਮ ਪ੍ਰਚਾਰ ਕਾਰਜਾਂ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

2

ਐਸਜੀਪੀਸੀ ਦਾ ਹਲਕਾ ਜੋਗਾ ਹੀ ਇਕੱਲਾ ਉਹ ਹਲਕਾ ਹੈ ਜਿੱਥੇ ਹਲਕਾ ਐਸਜੀਪੀਸੀ ਦੀ ਨਿੱਜੀ ਵੈੱਬਸਾਈਟ ਬਣਾਈ ਗਈ ਹੈ।

3

ਕੈਂਪਾਂ ਦੀ ਸਮਾਪਤੀ 'ਤੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਮੁੱਖ ਪ੍ਰੋਗਰਾਮ 4 ਜੁਲਾਈ ਨੂੰ ਪਿੰਡ ਫਫੜੇ ਭਾਈਕੇ ਵਿਖੇ ਹੋਵੇਗਾ ਜਿੱਥੇ ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੀ ਖਾਸ ਤੌਰ 'ਤੇ ਪਹੁੰਚਣਗੇ।

4

ਇਲਾਕੇ ਦੇ ਲੋਕ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਸਿੱਖ ਸੱਭਿਆਚਾਰ ਦੀ ਜਾਣਕਾਰੀ ਦਿੰਦੇ ਇਨਾਂ ਕੈਂਪਾਂ ਦੇ ਲੱਗਣ ਤੋਂ ਬਹੁਤ ਸੰਤੁਸ਼ਟ ਹਨ। ਪਿਛਲੇ ਸਾਲ ਇਸ ਕੈਂਪ ਵਿੱਚ ਤਕਰੀਬਨ 4000 ਬੱਚਿਆਂ ਨੇ ਹਿੱਸਾ ਲਿਆ ਸੀ ਜਦਕਿ ਇਸ ਵਾਰ 3000 ਦੇ ਕਰੀਬ ਬੱਚੇ ਕੈਂਪਾਂ ਰਾਹੀਂ ਸਿੱਖਿਆ ਲੈ ਰਹੇ ਹਨ।

5

ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਹਰ ਕੈਂਪ ਵਿੱਚ ਪਹੁੰਚ ਕੇ ਬੱਚਿਆਂ ਦੇ ਰੂਬਰੂ ਹੁੰਦੇ ਹਨ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਤੋਂ ਜਾਣੂ ਕਰਵਾਉਣ ਲਈ ਕਮੇਟੀ ਵੱਲੋਂ ਮੁਫਤ ਲਿਟਰੇਚਰ ਵੀ ਵੰਡਦੇ ਹਨ। ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਆਪਣੇ ਇਲਾਕੇ ਦੇ ਹਰ ਸਿੱਖ ਬੱਚੇ ਨੂੰ ਪਤਿਤਪੁਣੇ ਤੋਂ ਬਚਾ ਕੇ ਸਿੱਖੀ ਰਾਹ 'ਤੇ ਤੋਰਨਾ ਹੀ ਉਨਾਂ ਦੀ ਮੁੱਖ ਕੋਸ਼ਿਸ਼ ਹੈ ਜੋ ਇੱਕ ਦਿਨ ਜ਼ਰੂਰ ਪੂਰੀ ਹੋਵੇਗੀ ਤੇ ਬੱਚਿਆਂ ਦਾ ਭਵਿੱਖ ਵੀ ਸੰਵਰੇਗਾ।

6

ਇਹ ਕੈਂਪ ਵਿਧਾਨ ਸਭਾ ਹਲਕਾ ਜੋਗਾ ਅਧੀਨ ਆਉਂਦੇ ਤਕਰੀਬਨ 60 ਪਿੰਡਾਂ ਵਿੱਚ ਲਾਏ ਜਾ ਰਹੇ ਹਨ। ਕੈਂਪ ਵਿੱਚ ਪਿੰਡਾਂ ਦੇ ਗੁਰੂ ਘਰਾਂ ਦੇ ਗ੍ਰੰਥੀ ਸਾਹਿਬਾਨ ਤੇ ਇਲਾਕੇ ਦੇ ਪ੍ਰਚਾਰਕ ਬੱਚਿਆਂ ਨੂੰ ਸਿਖਲਾਈ ਦੇਣ ਵਿੱਚ ਭਰਪੂਰ ਸਹਿਯੋਗ ਕਰ ਰਹੇ ਹਨ।

7

ਮਾਨਸਾ:- 28 ਸਾਲ ਦੀ ਉਮਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਦੀ ਚੋਣ ਜਿੱਤ ਕੇ ਸਭ ਤੋਂ ਛੋਟੀ ਉਮਰ ਦੇ ਐਸਜੀਪੀਸੀ ਮੈਂਬਰ ਵਜੋਂ ਆਪਣੀ ਪਹਿਚਾਣ ਬਣਾਉਣ ਵਾਲੇ ਵਾਲੇ ਗੁਰਪ੍ਰੀਤ ਸਿੰਘ ਝੱਬਰ ਧਰਮ ਦੇ ਪ੍ਰਸਾਰ ਲਈ ਸਦਾ ਯਤਨਸ਼ੀਲ ਰਹਿੰਦੇ ਹਨ।

8

ਇਹ ਕੈਂਪ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਪਿਛਲੇ ਸਾਲ ਤੋਂ ਲਗਾਤਾਰ ਲਗਾਏ ਜਾਂਦੇ ਹਨ ਜਿਸ ਵਿੱਚ ਸਕੂਲੀ ਬੱਚਿਆਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਬਾਰੇ ਪੜ੍ਹਾਇਆ ਜਾਂਦਾ ਹੈ।

9

ਮਾਨਸਾ ਜ਼ਿਲੇ ਦੇ ਪਿੰਡ ਝੱਬਰ ਨਿਵਾਸੀ ਗੁਰਪ੍ਰੀਤ ਸਿੰਘ ਪਿਛਲੇ 6 ਸਾਲ ਤੋਂ ਲਗਾਤਾਰ ਐਸਜੀਪੀਸੀ ਮੈਂਬਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਇਨੀਂ ਦਿਨੀਂ ਮਾਲਵਾ ਖੇਤਰ ਦੇ ਬੱਚਿਆਂ ਅੰਦਰ ਸਿੱਖੀ ਦੀ ਚਿਣਗ ਜਗਾਉਣ ਲਈ ਗੁਰਮਤਿ ਕੈਂਪ ਲਗਾ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਸਭ ਤੋਂ ਛੋਟੀ ਉਮਰ ਦੇ ਐਸਜੀਪੀਸੀ ਮੈਂਬਰ
About us | Advertisement| Privacy policy
© Copyright@2026.ABP Network Private Limited. All rights reserved.