ਤੁਹਾਡੇ ਸਮਾਰਟਫੋਨ 'ਚ ਇਹ ਪੰਜ ਐਪ ਹੋਣ ਜ਼ਰੂਰ
Nova Launcher: ਇਹ ਲਾਂਚਰ ਐਪ ਤੁਹਾਡੇ ਹੋਮ ਪੇਜ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਇਸ ਦੀ ਮਦਦ ਨਾਲ ਹੋਮ ਸਕ੍ਰੀਨ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਤੇ ਇਹ ਤੁਹਾਡੇ ਐਪ ਆਇਕਨਜ਼ ਦੀ ਦਿੱਖ ਨੂੰ ਵੀ ਬਦਲ ਦਿੰਦਾ ਹੈ, ਜਿਸ ਨਾਲ ਤੁਹਾਡਾ ਫੋਨ ਬਿਲਕੁਲ ਨਵੇਂ ਇੰਟਰਫੇਸ ਦਾ ਨਜ਼ਾਰਾ ਦਿੰਦਾ ਹੈ।
Google Fit : ਫਿੱਟ ਰਹਿਣਾ ਲੋਕਾਂ ਦਾ ਸ਼ੌਕ ਵੀ ਹੈ ਤੇ ਜ਼ਰੂਰਤ ਵੀ। ਪਲੇਅ ਸਟੋਰ ਤੇ ਐਪ ਸਟੋਰ ਵਿੱਚ ਕਈ ਸਾਰੇ ਹੈਲਥ ਐਪ ਹਨ ਪਰ ਗੂਗਲ ਫਿਟ ਇਨ੍ਹਾਂ ਸਭ ਤੋਂ ਚੰਗਿਆਂ 'ਚੋਂ ਇੱਕ ਹੈ। ਇਹ ਤੁਹਾਡੀ ਪੂਰੇ ਦਿਨ ਦੀਆਂ ਐਕਟੀਵਿਟੀ ਜਿਵੇਂ ਤੁਰਨਾ, ਦੌੜਨਾ ਤੇ ਸਾਇਕਿਲਿੰਗ ਨੂੰ ਟ੍ਰੈਕ ਕਰਦਾ ਹੈ ਤੇ ਇਸ ਵਿੱਚ ਦਰਜ ਹੋਏ ਡੇਟਾ ਨੂੰ ਤੁਸੀਂ ਚੈੱਕ ਕਰ ਸਕਦੇ ਹੋ।
Kindle App: ਜੇਕਰ ਤੁਸੀਂ ਪੜ੍ਹਣ ਦੇ ਸ਼ੌਕੀਨ ਹੋ ਤਾਂ ਕਿੰਡਲ ਐਪ ਤੁਹਾਡੇ ਲਈ ਸਭ ਤੋਂ ਵਧੀਆ ਐਪ ਸਾਬਤ ਹੋ ਸਕਦੀ ਹੈ। ਇਸ ਲਈ ਤੁਹਾਨੂੰ ਕਿੰਡਲ ਰੱਖਣ ਦੀ ਲੋੜ ਨਹੀਂ ਪੈਣੀ। ਤੁਸੀਂ ਸਟੋਰਸ ਤੋਂ ਇਹ ਐਪ ਡਾਉਨਲੋਡ ਕਰ ਕੇ 40 ਲੱਖ ਤੋਂ ਜ਼ਿਆਦਾ ਕਿਤਾਬਾਂ, ਮੈਗ਼ਜ਼ੀਨ , ਅਖ਼ਬਾਰ ਪੜ੍ਹ ਸਕਦੇ ਹੋ।
camscanner: ਜੇਕਰ ਤੁਸੀ ਵਿਦਿਆਰਥੀ ਹੋ ਜਾਂ ਦਫਤਰ ਵਿੱਚ ਕੰਮ ਕਰਦੇ ਹੋ ਤਾਂ ਤੁਹਾਡੇ ਲਈ ਇਹ ਐਪ ਬਹੁਤ ਲਾਹੇਵੰਦ ਹੈ। ਇਹ ਬੇਹੱਦ ਆਸਾਨ ਤਰੀਕੇ ਨਾਲ ਤੁਹਾਡੇ ਡਾਕੂਮੈਂਟ ਨੂੰ ਸਕੈਨ ਕਰਕੇ ਇੱਕ ਫੋਲਡਰ ਵਿੱਚ ਰੱਖਦਾ ਹੈ। ਹੋਰ ਤਾਂ ਹੋਰ ਤੁਸੀਂ ਆਪਣੇ ਦਸਤਾਵੇਜ਼ਾਂ ਨੂੰ ਆਪਣੀ ਲੋੜ ਮੁਤਾਬਕ ਕਈ ਫਾਰਮੈਟਸ ਵਿੱਚ ਸੁਰੱਖਿਅਤ ਯਾਨੀ ਕਿ ਸੇਵ ਕਰ ਸਕਦੇ ਹੋ।
Monefy: ਜੇਕਰ ਤੁਸੀਂ ਆਪਣੇ ਖ਼ਰਚੇ ਦਾ ਹਿਸਾਬ ਨਹੀਂ ਰੱਖ ਪਾਉਂਦੇ ਤਾਂ ਤੁਹਾਡੇ ਲਈ ਇਹ ਬੈਸਟ ਐਪ ਹੈ। Monefy ਵਿੱਚ ਤੁਹਾਨੂੰ ਬਸ ਖਰਚ ਕਰਨ ਵਾਲੀ ਰਕਮ ਲਿਖਣੀ ਹੋਵੇਗੀ ਤੇ ਇਹ ਤੁਹਾਡੇ ਸਾਰੇ ਖਰਚੇ ਦਾ ਹਿਸਾਬ ਰੱਖੇਗਾ। ਜੇਕਰ ਤੁਸੀਂ ਸ਼ਾਪਿੰਗ ਕਰਦੇ ਹਨ ਜਾਂ, ਕੈਬ 'ਤੇ ਸਫਰ ਕਰਦੇ ਹੋ ਤਾਂ ਟ੍ਰਾਂਜ਼ੈਕਸ਼ਨ ਅਮਾਊਂਟ ਪਾਓ ਤੇ ਬੱਸ ਇਹ ਐਪ ਆਪਣਾ ਕੰਮ ਕਰੇਗਾ। ਅਮਾਊਂਟ ਦੀ ਐਂਟਰੀ ਕਰਨ ਤੋਂ ਇਲਾਵਾ ਯੂਜ਼ਰ ਨੂੰ ਕੁਝ ਵੀ ਨਹੀਂ ਕਰਨਾ ਹੋਵੇਗਾ।
LastPass: ਇਹ ਇੱਕ ਪਾਸਵਰਡ ਮੈਨੇਜਰ ਐਪ ਹੈ, ਜੋ ਤੁਹਾਡੇ ਪਾਸਵਰਡ ਸਬੰਧੀ ਜਾਣਕਾਰੀ ਨੂੰ ਇੱਕ ਵਾਲੇਟ ਵਿੱਚ ਸੁਰੱਖਿਅਤ ਰੱਖਦੀ ਹੈ। ਇਸ ਦੇ ਨਾਲ ਹੀ ਇਹ ਤੁਹਾਡੇ ਬ੍ਰਾਊਜ਼ਰ ਵਿੱਚ ਪਾਸਵਰਡ ਨੂੰ ਖ਼ੁਦ-ਬ-ਖ਼ੁਦ ਲੈ ਲੈਂਦਾ ਹੈ ਤੇ ਨਾਲ ਹੀ ਨਵਾਂ ਤੇ ਸੁਰੱਖਿਅਤ ਪਾਸਵਰਡ ਬਣਾਉਣ ਵਿੱਚ ਯੂਜਰ ਦੀ ਮਦਦ ਕਰਦਾ ਹੈ। ਤੁਹਾਡੇ LastPass ਵਿੱਚ ਵੀ ਇੱਕ ਪਾਸਵਰਡ ਹੋਵੇਗਾ ਜੋ ਮਾਸਟਰ ਪਾਸਵਰਡ ਹੋਵੇਗਾ ਤੇ ਸਾਰੇ ਪਾਸਵਰਡਜ਼ ਨੂੰ ਸੁਰੱਖਿਅਤ ਰੱਖੇਗਾ।
ਅਜੋਕੇ ਦੌਰ ਵਿੱਚ ਸਮਾਰਟਫੋਨ ਐਸ਼ੋ-ਇਸ਼ਰਤ ਨਹੀਂ ਸਗੋਂ ਲੋੜ ਹੈ। ਸਾਡੀ ਜ਼ਰੂਰਤ ਦੀ ਹਰ ਚੀਜ਼ ਸਮਾਰਟਫੋਨ ਵਿੱਚ ਬੰਦ ਹੈ। ਐਂਡਰਾਇਡ ਹੋਵੇ ਜਾਂ ਆਈਓਐਸ ਇਨ੍ਹਾਂ ਦੇ ਪਲੇਅ ਜਾਂ ਐਪ ਸਟੋਰ ਵਿੱਚ ਅਣਗਿਣਤ ਐਪਲੀਕੇਸ਼ਨ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਜਿਹੀਆਂ ਹਨ ਜੋ ਤੁਹਾਡੇ ਕੰਮ ਘੱਟ ਹੀ ਆਉਂਦੀਆਂ ਹਨ ਤੇ ਤੁਹਾਡੇ ਡਿਵਾਇਸ ਦੀ ਸਪੇਸ ਘੇਰ ਲੈਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਐਪਸ ਬਾਰੇ ਦੱਸਾਂਗੇ ਜੋ ਤੁਹਾਡੇ ਸਮਾਰਟਫੋਨ ਵਿੱਚ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ।