ਵੋਟਰ ਲਿਸਟ ’ਚ ਗੜਬੜੀ, ਪਿੰਡ ਵਾਲਿਆਂ ਵੋਟਾਂ ਦਾ ਕੀਤਾ ਬਾਈਕਾਟ
ਏਬੀਪੀ ਸਾਂਝਾ | 30 Dec 2018 11:49 AM (IST)
1
ਵੱਡੀ ਗਿਣਤੀ ਪੰਜਾਬ ਪੁਲਿਸ ਕਮਾਂਡੋ ਪੁਲਿਸ ਅਤੇ ਪੀਏਪੀ ਦੇ ਜਵਾਨ ਪੋਲਿੰਗ ਬੂਥਾਂ ਅਤੇ ਪਿੰਡਾਂ ਦੇ ਵਿੱਚ ਤਾਇਨਾਤ ਕੀਤੇ ਗਏ ਹਨ।
2
ਪੋਲਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਵੱਡੀਆਂ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਹਨ।
3
ਅੰਮ੍ਰਿਤਸਰ ਵਿੱਚ ਅੱਤ ਦੀ ਸਰਦੀ ਦੇ ਬਾਵਜੂਦ ਭਾਰੀ ਗਿਣਤੀ ਵੋਟਰ ਵੋਟ ਪਾਉਣ ਲਈ ਪੁੱਜੇ।
4
ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜ ਗਏ ਹਨ। ਪਿੰਡ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰਾਂ ਦੀ ਤਰਫਦਾਰੀ ਕਰਨ ਦੇ ਲਾਏ ਇਲਜ਼ਾਮ ਤੇ ਕਿਹਾ ਕਿ ਪ੍ਰਸ਼ਾਸਨ ਸਰਕਾਰ ਦੇ ਦਬਾਅ ਅਧੀਨ ਧੱਕੇਸ਼ਾਹੀ ਕਰ ਰਿਹਾ ਹੈ।
5
ਪਿੰਡ ਵਾਲਿਆਂ ਨੇ ਵੋਟਾਂ ਪਾਉਣੀਆਂ ਬੰਦ ਕਰ ਦਿੱਤੀਆਂ। ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਸਿਰਫ 103 ਲੋਕਾਂ ਨੇ ਹੀ ਵੋਟ ਪਾਈ ਸੀ। ਦੋ ਘੰਟੇ ਬੀਤ ਜਾਣ ਦੇ ਬਾਵਜੂਦ ਵੋਟਾਂ ਦੁਬਾਰਾ ਸ਼ੁਰੂ ਨਹੀਂ ਹੋ ਸਕੀਆਂ।
6
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਵੋਟਿੰਗ ਸ਼ੁਰੂ ਹੋਈ। ਪਰ ਮਜੀਠਾ ਹਲਕੇ ਦੇ ਪਿੰਡ ਮਾਨ ਵਿੱਚ ਵੋਟਿੰਗ ਲਿਸਟ ਵਿੱਚ ਗੜਬੜੀ ਸਾਹਮਣੇ ਆਉਣ ਬਾਅਦ ਪੋਲਿੰਗ ਬੰਦ ਕਰ ਦਿੱਤੀ ਗਈ।