ਲਾਇਸੈਂਸ ਰੱਦ ਹੋਣ 'ਤੇ ਕੈਮਿਸਟ ਨੇ ਮਹਿਲਾ ਡਰੱਗ ਇੰਸਪੈਕਟਰ ਨੂੰ ਮਾਰੀ ਗੋਲੀ
ਇਸ ਪਿੱਛੋਂ ਨੇਹਾ ਤੇ ਹਮਲਾਵਰ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਜਿੱਥੇ ਕਿ ਡਾਕਟਰਾਂ ਨੇ ਦੋਵਾਂ ਜਣਿਆਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Download ABP Live App and Watch All Latest Videos
View In Appਜਦੋਂ ਉਸ ਨੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਲੈਬ ਦੇ ਸਟਾਫ਼ ਮੈਂਬਰਾਂ ਤੇ ਹੋਰ ਲੋਕਾਂ ਨੇ ਉਸ ਨੂੰ ਘੇਰ ਲਿਆ। ਇਸ 'ਤੇ ਪਹਿਲਾਂ ਤਾਂ ਉਸ ਨੇ ਪਿਸਤੌਲ ਦਿਖ਼ਾ ਕੇ ਸਭ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਆਪਣੀ ਵਾਹ ਨਾ ਚੱਲਦਿਆਂ ਦੇਖ ਫਿਰ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ।
ਨੇਹਾ ਨੂੰ ਮਾਰਨ ਲਈ ਉਸ ਨੇ ਆਪਣੇ 32 ਬੋਰ ਦੇ ਲਾਇਸੈਂਸੀ ਪਿਸਤੌਲ ਦਾ ਇਸਤੇਮਾਲ ਕੀਤਾ। ਐਸਐਸਪੀ ਮੁਤਾਬਕ 2009 ਵਿੱਚ ਨੇਹਾ ਅੱਜ ਤੋਂ 10 ਸਾਲ ਪਹਿਲਾਂ ਡਰੱਗ ਇੰਸਪੈਕਟਰ ਨੇਹਾ ਰੋਪੜ ਤਾਇਨਾਤ ਸਨ।
ਹਾਸਲ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਲਗਪਗ 11:30 ਵਜੇ ਹਮਲਾਵਰ ਲੈਬਾਰਟਰੀ ਦੀ ਪਹਿਲੀ ਮੰਜ਼ਲ 'ਤੇ ਸਥਿਤ ਨੇਹਾ ਦੇ ਦਫ਼ਤਰ ਅੰਦਰ ਦਾਖਲ ਹੋਇਆ ਤੇ ਛਾਤੀ ਵਿੱਚ ਪਿਸਤੌਲ ਨਾਲ ਤਿੰਨ-ਚਾਰ ਗੋਲੀਆਂ ਮਾਰ ਦਿੱਤੀਆਂ। ਇਸ ਪਿੱਛੋਂ ਹਮਲਾਵਰ ਲੈਬ ਵਿੱਚੋਂ ਬਾਹਰ ਦੌੜ ਗਿਆ।
10 ਸਾਲ ਪਹਿਲਾਂ ਨੇਹਾ ਨੇ ਬਲਵਿੰਦਰ ਸਿੰਘ ਦੇ ਮੈਡੀਕਲ ਸਟੋਰ 'ਤੇ ਰੇਡ ਮਾਰ ਕੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸੀ ਤੇ ਮੁਲਜ਼ਮ ਦੀ ਦੁਕਾਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਹਾਲੇ ਕੁਝ ਦਿਨ ਪਹਿਲਾਂ 12 ਮਾਰਚ ਨੂੰ ਹੀ ਬਲਵਿੰਦਰ ਸਿੰਘ ਦੇ ਪਿਸਤੌਲ ਦਾ ਲਾਇਸੈਂਸ ਬਣਿਆ ਸੀ।
ਹਮਲਾਵਰ ਬਲਵਿੰਦਰ ਸਿੰਘ ਮੈਡੀਕਲ ਸਟੋਰ ਚਲਾਉਂਦਾ ਸੀ ਤੇ ਮੋਰਿੰਡਾ ਦਾ ਰਹਿਣ ਵਾਲਾ ਹੈ। ਉਹ ਆਪਣੇ ਸਟੋਰ ਦਾ ਲਾਇਸੈਂਸ ਰੱਦ ਹੋਣ ਤੋਂ ਨਿਰਾਸ਼ ਸੀ।
ਦੱਸਿਆ ਜਾਂਦਾ ਹੈ ਕਿ ਬਲਵਿੰਦਰ ਸਿੰਘ ਨੇ ਨਿੱਜੀ ਰੰਜ਼ਿਸ਼ ਕਰਕੇ ਡਾ. ਨੇਹਾ ਨੂੰ ਗੋਲੀ ਮਾਰੀ।
ਸਿਵਲ ਹਸਪਤਾਲ ਖਰੜ ਅੰਦਰ ਸਥਿਤ ਡਰੱਗ ਫ਼ੂਡ ਐਂਡ ਕੈਮੀਕਲ ਟੈਸਟਿੰਗ ਲੈਬਾਰਟਰੀ ਵਿੱਚ ਬਲਵਿੰਦਰ ਸਿੰਘ ਨਾਂ ਦੇ ਲੜਕੇ ਨੇ ਮਹਿਲਾ ਡਰੱਗ ਇੰਸਪੈਕਟਰ ਡਾ. ਨੇਹਾ ਸ਼ੌਰੀ ਨੂੰ ਗੋਲੀਆਂ ਮਾਰ ਭੁੰਨ੍ਹ ਦਿੱਤਾ। ਇਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਮੌਕੇ 'ਤੇ ਮੌਜੂਦ ਲੋਕਾਂ ਨੇ ਹਮਲਾਵਰ ਨੂੰ ਫੜ ਲਿਆ ਤਾਂ ਉਸ ਨੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ।
- - - - - - - - - Advertisement - - - - - - - - -