ਜੂਡੋ ਦੇ ਅੰਡਰ 17 ਤੇ 21 ਵਰਗਾਂ ’ਚ ਪੰਜਾਬੀਆਂ ਦੀ ਝੰਡੀ, ਪੰਜਾਬ ਦੀ ਝੋਲੀ 9 ਤਗ਼ਮੇ
ਅੰਡਰ 21 ਦੇ 400 ਮੀਟਰ ਹਰਡਲਜ਼ ਦੌੜ ਵਿੱਚ ਅਨਮੋਲ ਸਿੰਘ ਤੇ ਅੰਡਰ 21 ਜੂਡੋ ਦੇ 78 ਕਿਲੋ ਵਰਗ ਵਿੱਚ ਸਿਮਰਨ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਅੰਡਰ 21 ਜੂਡੋ ਦੇ 70 ਕਿਲੋ ਵਰਗ ਵਿੱਚ ਸਿਮਰਨਜੀਤ ਕੌਰ ਤੇ ਅੰਡਰ 21 ਦੇ ਜਿਮਨਾਸਟਕ ਮੁਕਾਬਲਿਆਂ ਵਿੱਚ ਆਰੀਅਨ ਸ਼ਰਮਾ ਨੇ ਕਾਂਸੀ ਦਾ ਤਮਗਾ ਜਿੱਤਿਆ।
ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਅੰਡਰ 21 ਦੇ ਜੈਵਲਿਨ ਥਰੋਅ, ਅਮਨਦੀਪ ਸਿੰਘ ਨੇ ਅੰਡਰ 17 ਦੇ ਸ਼ਾਟਪੁੱਟ, ਗੁਰਕੀਰਤ ਸਿੰਘ ਨੇ ਅੰਡਰ 21 ਦੇ ਹੈਮਰ ਥਰੋਅ, ਜੋਬਨਦੀਪ ਸਿੰਘ ਨੇ ਅੰਡਰ 17 ਜੂਡੋ ਦੇ 100 ਕਿਲੋ ਵਰਗ ਅਤੇ ਹਰਸ਼ਦੀਪ ਸਿੰਘ ਬਰਾੜ ਨੇ ਅੰਡਰ 17 ਜੂਡੋ ਦੇ 81 ਕਿਲੋ ਵਰਗ ਵਿੱਚ ਸੋਨ ਤਮਗਾ ਜਿੱਤਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਲੋਹੜੀ ਦੇ ਤਿਉਹਾਰ ਵਾਲੇ ਦਿਨ ਖਿਡਾਰੀਆਂ ਨੇ ਤਮਗੇ ਜਿੱਤ ਕੇ ਦੋਹਰੀ ਖੁਸ਼ੀ ਦਿੱਤੀ ਹੈ।
ਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਤਮਗਾ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।
ਅੱਜ ਪੰਜਵੇਂ ਦਿਨ ਪੰਜਾਬ ਨੇ ਕੁੱਲ 9 ਤਮਗੇ ਜਿੱਤੇ ਜਿਨ੍ਹਾਂ ਵਿੱਚ 5 ਸੋਨੇ, 2 ਚਾਂਦੀ ਤੇ 2 ਕਾਂਸੀ ਦੇ ਤਮਗੇ ਸ਼ਾਮਲ ਹਨ।
ਜੂਡੋ ਦੇ ਅੰਡਰ 17 ਮੁਕਾਬਲਿਆਂ ਵਿੱਚ ਓਵਰ ਆਲ ਪੰਜਾਬ ਦੂਜੇ ਅਤੇ ਅੰਡਰ 21 ਵਿੱਚ ਤੀਜੇ ਸਥਾਨ ’ਤੇ ਰਿਹਾ।
ਜੂਡੋ ਦੇ ਅੰਡਰ 17 ਤੇ ਅੰਡਰ 21, ਦੋਵਾਂ ਵਰਗਾਂ ਵਿੱਚ ਪੰਜਾਬ ਓਵਰ ਆਲ ਉਪ ਜੇਤੂ ਰਿਹਾ।
ਚੰਡੀਗੜ੍ਹ: ਪੁਣੇ ’ਚ ਚੱਲ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼’ ਦੇ ਪੰਜਵੇਂ ਦਿਨ ਵੀ ਪੰਜਾਬ ਦੇ ਖਿਡਾਰੀਆਂ ਦਾ ਬਿਹਤਰ ਪ੍ਰਦਰਸ਼ਨ ਜਾਰੀ ਰਿਹਾ। ਖ਼ਾਸ ਕਰ ਕੇ ਅਥਲੈਟਿਕਸ ਤੇ ਜੂਡੋ ਵਿੱਚ ਪੰਜਾਬ ਨੇ ਕਈ ਤਮਗੇ ਜਿੱਤੇ।