Bandi Chhod Diwas Mubark : ਅੱਜ ਦੀਵਾਲੀ ਅਤੇ ਬੰਦੀ ਛੋੜ ਦਿਵਸ ਹੈ। ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਸਿੱਖ ਬੰਦੀ ਛੋੜ ਦਿਵਸ ਕਿਉਂ ਮਨਾਉਂਦੇ ਹਨ? ਜਾਣੋ ਇਸ ਦਾ ਪੂਰਾ ਇਤਿਹਾਸ...
ਦੀਵਾਲੀ ਵਾਲੇ ਦਿਨ ਸ਼੍ਰੀ ਰਾਮ ਸੀਤਾ ਮਾਤਾ ਅਤੇ ਲਕਸ਼ਮਣ ਜੀ ਸਮੇਤ ਰਾਵਣ ਨੂੰ ਫਤਹਿ ਕਰਕੇ ਅਯੁੱਧਿਆ ਪਰਤੇ ਸਨ ਪਰ ਸਿੱਖ ਇਤਿਹਾਸ ਦੇ ਇਸ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਣੀ ਸਿਆਣਪ ਨਾਲ 52 ਰਾਜਿਆਂ ਨੂੰ ਮੁਗਲਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਇਆ ਸੀ।
ਇਹ ਭਾਰਤ ਉੱਤੇ ਰਾਜ ਕਰਨ ਵਾਲੇ ਬਾਦਸ਼ਾਹ ਜਹਾਂਗੀਰ ਦੇ ਸਮੇਂ ਦੀ ਗੱਲ ਹੈ। ਸਿੱਖ ਧਰਮ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਬਾਦਸ਼ਾਹ ਜਹਾਂਗੀਰ ਨੇ 6ਵੇਂ ਸਿੱਖ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਬੰਦੀ ਬਣਾ ਲਿਆ ਸੀ। ਉਹ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਸੀ। ਇੱਥੇ ਪਹਿਲਾਂ ਹੀ 52 ਹਿੰਦੂ ਰਾਜੇ ਕੈਦ ਸਨ, ਪਰ ਇਤਫਾਕ ਨਾਲ ਜਦੋਂ ਜਹਾਂਗੀਰ ਨੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕੈਦ ਕੀਤਾ ਤਾਂ ਉਹ ਬਹੁਤ ਬਿਮਾਰ ਹੋ ਗਏ।
ਕਈ ਇਲਾਜਾਂ ਤੋਂ ਬਾਅਦ ਵੀ ਉਹ ਠੀਕ ਨਹੀਂ ਹੋ ਰਹੇ ਸਨ। ਕਾਜ਼ੀ ਨੇ ਸਲਾਹ ਦਿੱਤੀ ਕਿ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਰਿਹਾਅ ਕਰ ਦਿੱਤਾ ਜਾਵੇ, ਪਰ ਸ਼੍ਰੀ ਹਰਗੋਬਿੰਦ ਸਿੰਘ ਜੀ ਨੇ ਇਕੱਲੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਰੇ ਰਾਜਿਆਂ ਨੂੰ ਰਿਹਾ ਕਰਨ ਲਈ ਕਿਹਾ।
ਗੁਰੂ ਹਰਗੋਬਿੰਦ ਸਿੰਘ ਜੀ ਦੀ ਗੱਲ ਸੁਣ ਕੇ ਜਹਾਂਗੀਰ ਨੇ ਇਹ ਸ਼ਰਤ ਵੀ ਰੱਖੀ ਕਿ ਉਹੀ ਬਾਦਸ਼ਾਹ ਉਸ ਦੇ ਨਾਲ ਬਾਹਰ ਨਿਕਲੇਗਾ, ਜੋ ਉਸ ਦੇ ਪਹਿਰਾਵੇ ਦੀ ਕਲੀ ਫੜ ਸਕੇਗਾ, ਪਰ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਕੁੜਤਾ ਪਹਿਨਿਆ ਜਿਸ ਵਿਚ 52 ਕਲੀਆਂ ਸਨ। ਸਾਰੇ 52 ਰਾਜੇ ਕਲੀਆਂ ਫੜ ਕੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਆ ਗਏ। ਉਨ੍ਹਾਂ ਦੀ ਆਜ਼ਾਦੀ 'ਤੇ ਦੀਵਾਲੀ ਦੇ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।