Navratri 2024: ਅੱਜ ਤੋਂ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਗਈ ਹੈ। 9 ਦਿਨਾਂ ਲਈ, ਦੇਵੀ ਦੁਰਗਾ ਦੇ ਨੌਂ ਰੂਪ, ਮਾਂ ਸ਼ੈਲਪੁਤਰੀ, ਮਾਂ ਬ੍ਰਹਮਚਾਰਿਣੀ, ਮਾਂ ਚੰਦਰਘੰਟਾ, ਮਾਂ ਕੁਸ਼ਮਾਂਡਾ, ਮਾਂ ਸਕੰਦਮਾਤਾ, ਮਾਂ ਕਾਤਯਾਇਨੀ, ਮਾਂ ਕਾਲਰਾਤਰੀ, ਮਾਂ ਮਹਾਗੌਰੀ ਅਤੇ ਮਾਂ ਸਿੱਧੀਦਾਤਰੀ ਦੀ ਪੂਜਾ ਹੋਵੇਗਾ। 


ਨਰਾਤਿਆਂ ਵਿੱਚ ਘਟਸਥਾਪਨਾ ਦਾ ਖ਼ਾਸ ਮਹੱਤਵ ਦੱਸਿਆ ਗਿਆ ਹੈ। ਮਾਨਤਾਵਾਂ ਅਨੁਸਾਰ ਇਸ ਰਸਮ ਨੂੰ ਕਰਨ ਨਾਲ ਸ਼ਕਤੀ ਦੀ ਦੇਵੀ ਮਾਂ ਦੁਰਗਾ ਘਰ ਵਿੱਚ ਵਾਸ ਕਰਦੀ ਹੈ ਅਤੇ ਸਾਰੇ ਦੁੱਖ ਅਤੇ ਦੋਸ਼ ਦੂਰ ਰਹਿੰਦੇ ਹਨ। ਚੇਤ ਨਰਾਤਿਆਂ ਦੇ ਪਹਿਲੇ ਦਿਨ ਘਟਸਥਾਪਨਾ, ਵਿਧੀ ਅਤੇ ਮਾਂ ਸ਼ੈਲਪੁਤਰੀ ਦੀ ਪੂਜਾ ਦਾ ਸ਼ੁਭ ਸਮਾਂ ਜਾਣੋ।


ਚੇਤ ਨਰਾਤੇ 2024 ਤਰੀਕ


ਪੰਚਾਂਗ ਦੇ ਅਨੁਸਾਰ, ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ 8 ਅਪ੍ਰੈਲ 2024 ਨੂੰ ਰਾਤ 11.50 ਵਜੇ ਤੋਂ ਸ਼ੁਰੂ ਹੋਵੇਗੀ ਅਤੇ 9 ਅਪ੍ਰੈਲ 2024 ਦੀ ਰਾਤ 08.30 ਵਜੇ ਤੱਕ ਰਹੇਗੀ।



  1. ਚੇਤ ਨਰਾਤਿਆਂ ਦੀ ਸ਼ੁਰੂਆਤ - 9 ਅਪ੍ਰੈਲ 2024

  2. ਚੈਤਰ ਨਰਾਤਿਆਂ ਦੀ ਸਮਾਪਤੀ - 17 ਅਪ੍ਰੈਲ 2024

  3. ਘਟਸਥਾਪਨਾ - 9 ਅਪ੍ਰੈਲ 2024

  4. ਕਲਸ਼ ਸਥਾਪਨਾ ਦਾ ਮੁਹੂਰਤ - ਸਵੇਰੇ 06.02 ਵਜੇ - ਸਵੇਰੇ 10.16 ਵਜੇ

  5. ਅਭਿਜੀਤ ਮੁਹੂਰਤ - ਸਵੇਰੇ 11.57 ਵਜੇ - ਦੁਪਹਿਰ 12.48 ਵਜੇ


ਘਟਸਥਾਪਨਾ ਲਈ ਚਾਹੀਦੀਆਂ ਆਹ ਚੀਜ਼ਾਂ


ਘਟਸਥਾਪਨਾ ਲਈ ਇਹ ਸਮੱਗਰੀਆਂ ਦਾ ਹੋਣਾ ਜ਼ਰੂਰੀ ਹੈ। ਜੌਂ ਬੀਜਣ ਦੇ ਲਈ ਚੌੜੇ ਮੂੰਹ ਵਾਲਾ ਮਿੱਟੀ ਦਾ ਘੜਾ, ਸਾਫ਼ ਮਿੱਟੀ, ਢੱਕਣ ਵਾਲਾ ਮਿੱਟੀ ਜਾਂ ਤਾਂਬੇ ਦਾ ਘੜਾ, ਸੁਪਾਰੀ, ਸਿੱਕਾ, ਈਤਰ, ਮਠਿਆਈ, ਕਲਾਵਾ, ਨਾਰੀਅਲ, ਲਾਲ ਕੱਪੜਾ, ਗੰਗਾ ਜਲ, ਦੁਰਵਾ, ਅੰਬ ਜਾਂ ਅਸ਼ੋਕ ਦੇ ਪੱਤੇ, ਸਪਤਧਨਿਆ (7 ਕਿਸਮਾਂ) ਦਾਣਿਆਂ ਦਾ), ਅਕਸ਼ਤ, ਲਾਲ ਫੁੱਲ, ਸਿੰਦੂਰ, ਲੌਂਗ, ਇਲਾਇਚੀ ਅਤੇ ਪਾਨ।


ਇਹ ਵੀ ਪੜ੍ਹੋ: Eid Moon Sighting 2024: ਸਊਦੀ ਅਰਬ 'ਚ ਨਹੀਂ ਦਿਿਖਿਆ ਚੰਦਰਮਾ, ਜਾਣੋ ਭਾਰਤ 'ਚ ਕਦੋਂ ਹੋ ਸਕਦੀ ਹੈ ਈਦ


ਇਦਾਂ ਕਰੋ ਕਲਸ਼ ਦੀ ਸਥਾਪਨਾ



  • ਕਲਸ਼ ਸਥਾਪਨਾ ਦਾ ਸ਼ੁਭ ਸਮਾਂ: ਕਲਸ਼ ਨੂੰ ਪੂਰਬ, ਉੱਤਰ ਜਾਂ ਉੱਤਰ-ਪੂਰਬ ਦਿਸ਼ਾ ਵਿੱਚ ਸਥਾਪਿਤ ਕਰੋ। ਇਸ ਸਥਾਨ 'ਤੇ, ਪੂਜਾ ਦੇ ਥੜ੍ਹੇ 'ਤੇ ਇੱਕ ਲਾਲ ਕੱਪੜਾ ਵਿਛਾਓ, ਇੱਕ ਅਕਸ਼ਤ ਅਸ਼ਟਦਲ ਬਣਾਉ ਅਤੇ ਮਾਂ ਦੁਰਗਾ ਦੀ ਤਸਵੀਰ ਸਥਾਪਿਤ ਕਰੋ।

  • ਘਟਸਥਾਪਨਾ ਲਈ, ਸਭ ਤੋਂ ਪਹਿਲਾਂ ਤਾਂਬੇ ਅਤੇ ਮਿੱਟੀ ਦੇ ਘੜੇ ਨੂੰ ਸ਼ੁੱਧ ਪਾਣੀ ਨਾਲ ਭਰੋ, ਫਿਰ ਇਸ ਵਿਚ ਥੋੜ੍ਹਾ ਜਿਹਾ ਗੰਗਾ ਜਲ ਮਿਲਾ ਦਿਓ।

  • ਕਲਸ਼ ਵਿੱਚ ਪਾਣੀ, ਗੰਗਾ ਜਲ, ਸਿੱਕਾ, ਰੋਲੀ, ਹਲਦੀ, ਦੁਰਵਾ, ਸੁਪਾਰੀ ਪਾਓ।

  • ਫਿਰ ਅੰਬ ਜਾਂ ਅਸ਼ੋਕ ਦੇ ਪੱਤੇ ਕਲਸ਼ ਦੇ ਮੂੰਹ 'ਤੇ ਇਸ ਤਰ੍ਹਾਂ ਰੱਖੋ ਕਿ ਅੱਧੇ ਬਾਹਰ ਅਤੇ ਅੱਧਾ ਕਲਸ਼ ਦੇ ਅੰਦਰ ਰਹਿਣ। ਇਸ 'ਤੇ ਢੱਕਣ ਲਗਾਓ ਅਤੇ ਉਪਰੋਂ ਭਾਂਡੇ ਵਿੱਚ ਚੌਲ ਭਰ ਕੇ  ਰੱਖ ਦਿਓ।

  • ਹੁਣ ਜਟਾ ਵਾਲੇ ਨਾਰੀਅਲ ‘ਤੇ ਮੌਲੀ ਬੰਨ੍ਹ ਕੇ ਜਾਂ ਚੁੰਨੀ ਕਲਸ਼ ਦੇ ਉੱਪਰ ਦੇ ਦਿਓ। ਕਲਸ਼ ਨੂੰ ਪੂਜਾ ਵਾਲੀ ਚੌਂਕੀ ‘ਤੇ ਰੱਖਣਾ ਚਾਹੀਦਾ ਹੈ।

  • ਮਿੱਟੀ ਦੇ ਘੜੇ ਵਿੱਚ ਸਾਫ਼ ਮਿੱਟੀ ਪਾਓ ਅਤੇ 7 ਕਿਸਮ ਦੇ ਦਾਣੇ ਬੀਜੋ।

  • ਇਸ ਨੂੰ ਚੌਂਕੀ 'ਤੇ ਰੱਖੋ।ਹੁਣ ਅਖੰਡ ਜੋਤ ਜਗਾਓ। ਸਭ ਤੋਂ ਪਹਿਲਾਂ ਭਗਵਾਨ ਗਣਪਤੀ ਦਾ ਸਵਾਗਤ ਕਰੋ ਅਤੇ ਨੌਂ ਗ੍ਰਹਿਆਂ ਦੀ ਪੂਜਾ ਕਰੋ ਅਤੇ ਮਾਂ ਦੁਰਗਾ ਦੀ ਪੂਜਾ ਕਰੋ। ਇਸ ਤੋਂ ਬਾਅਦ ਪਹਿਲੇ ਨਰਾਤੇ ਵਾਲੇ ਦਿਨ ਮਾਂ ਸੈਲਪੁਤਰੀ ਦੀ ਪੂਜਾ ਕਰੋ। 


ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (09-04-2024)