Chanakya Niti  : ਚਾਣਕਿਆ ਕਹਿੰਦੇ ਹਨ ਕਿ ਜਿੱਤ ਉਨ੍ਹਾਂ ਦੀ ਨਿਸ਼ਚਿਤ ਹੁੰਦੀ ਹੈ ,ਜੋ ਮੁਸੀਬਤ ਤੋਂ ਡਰਨਾ ਨਹੀਂ ਜਾਣਦੇ। ਤੁਸੀਂ ਜਿੱਤਦੇ ਹੋ ਜਾਂ ਹਾਰਦੇ ਹੋ ਇਹ ਤੁਹਾਡੀ ਸੋਚ 'ਤੇ ਨਿਰਭਰ ਕਰਦਾ ਹੈ, ਮੰਨ ਲਵੋ ਤਾਂ ਹਾਰ ਹੈ ਪਰ ਦ੍ਰਿੜ ਸੰਕਲਪ ਰੱਖਦੇ ਹੋ ਤਾਂ ਤੁਸੀਂ ਜਿੱਤੋਗੇ।


 

ਚੰਗੇ ਦਿਨਾਂ ਦੇ ਨਾਲ-ਨਾਲ ਔਖਾ ਸਮਾਂ ਵੀ ਆਉਂਦਾ ਹੈ ਪਰ ਜੋ ਇਨ੍ਹਾਂ ਮੁਸ਼ਕਿਲਾਂ ਨੂੰ ਆਸਾਨੀ ਨਾਲ ਪਾਰ ਕਰ ਲੈਂਦਾ ਹੈ, ਉਹੀ ਅਸਲੀ ਯੋਧਾ ਹੈ। ਚਾਣਕਿਆ ਨੇ 3 ਲੋਕਾਂ ਦੀ ਸੰਗਤ ਨੂੰ ਜ਼ਿੰਦਗੀ 'ਚ ਸਭ ਤੋਂ ਮਹੱਤਵਪੂਰਨ ਮੰਨਿਆ। ਇਨ੍ਹਾਂ ਦੇ ਨਾਲ ਹੁੰਦੇ ਹੋਏ ਵਿਅਕਤੀ ਹੱਸਦੇ -ਹੱਸਦੇ ਹਰ ਸੰਕਟ ਪਾਰ ਕਰ ਲੈਂਦਾ ਹੈ। ਜੇਕਰ ਇਹ ਲੋਕ ਔਖੇ ਵੇਲੇ ਇਕੱਠੇ ਹੋਣ ਤਾਂ ਦੁਨੀਆ ਦੀ ਕੋਈ ਵੀ ਤਾਕਤ ਇਨ੍ਹਾਂ ਨੂੰ ਹਰਾ ਨਹੀਂ ਸਕਦੀ।

 

ਸਮਝਦਾਰ ਜੀਵਨ ਸਾਥੀ


ਜੋ ਪਤੀ-ਪਤਨੀ ਸੁੱਖ-ਦੁੱਖ ਵਿੱਚ ਇੱਕ ਦੂਜੇ ਦੇ ਨਾਲ ਪਰਛਾਵੇਂ ਵਾਂਗ ਖੜੇ ਹੁੰਦੇ ਹਨ, ਉਨ੍ਹਾਂ ਨੂੰ ਔਖੇ ਸਮੇਂ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ। ਔਖੇ ਸਮੇਂ ਵਿੱਚ ਇੱਕ ਸਮਝਦਾਰ ਜੀਵਨ ਸਾਥੀ ਦੀ ਮੌਜੂਦਗੀ ਇੱਕ ਢਾਲ ਦਾ ਕੰਮ ਕਰਦੀ ਹੈ। ਸੰਸਕਾਰੀ ਅਤੇ ਸਮਝਦਾਰ ਪਾਟਨਰ ਦੀ ਬਦੌਲਤ ਇਨਸਾਨ ਯਕੀਨੀ ਤੌਰ 'ਤੇ ਸਫਲਤਾ ਦੀ ਪੌੜੀ ਚੜ੍ਹਦਾ ਹੈ। 

 

ਸੰਤਾਨ ਦਾ ਸਹੀ ਆਚਰਣ 

ਬੱਚੇ ਮਾਪਿਆਂ ਦਾ ਸਹਾਰਾ ਹੁੰਦੇ ਹਨ। ਇੱਕ ਨੇਕ ਵਿਵਹਾਰ ਵਾਲਾ ਬੱਚਾ ਕਦੇ ਵੀ ਮਾਪਿਆਂ ਉੱਤੇ ਦੁੱਖ ਦੇ ਬੱਦਲ ਨਹੀਂ ਮੰਡਰਾਉਣ ਦਿੰਦਾ। ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਦੀ ਹਰ ਛੋਟੀ-ਵੱਡੀ ਗੱਲ ਦਾ ਖਿਆਲ ਰੱਖਦੇ ਹਨ ਅਤੇ ਮੁਸੀਬਤ ਦੀ ਘੜੀ ਵਿੱਚ ਉਨ੍ਹਾਂ ਨੂੰ ਇੱਕ ਮਾਤਰ ਵੀ ਦੁੱਖ ਨਹੀਂ ਹੋਣ ਦਿੰਦੇ, ਅਜਿਹਾ ਬੱਚਾ ਕਈ ਬੱਚਿਆਂ ਨਾਲੋਂ ਚੰਗਾ ਹੁੰਦਾ ਹੈ।

 

ਸੰਗਤ ਤੋਂ ਮਿਲਦਾ ਹੈ ਸੁੱਖ 

ਇੱਕ ਵਿਅਕਤੀ ਦਾ ਵਿਵਹਾਰ ਅਤੇ ਸੰਗਤ ਉਸਦੀ ਸਫਲਤਾ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜਿੱਥੇ ਚੰਗੀ ਸੰਗਤ ਤੁਹਾਨੂੰ ਹਰ ਕਦਮ 'ਤੇ ਅਸਮਾਨ ਦੀਆਂ ਉਚਾਈਆਂ ਨੂੰ ਛੂਹਣ ਦੀ ਪ੍ਰੇਰਨਾ ਦਿੰਦੀ ਹੈ, ਉੱਥੇ ਮਾੜੇ ਲੋਕਾਂ ਦੀ ਸੰਗਤ ਤੁਹਾਡੀ ਬੁੱਧੀ ਨੂੰ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਤੁਹਾਨੂੰ ਤਬਾਹੀ ਦੇ ਕੰਢੇ 'ਤੇ ਪਹੁੰਚਾਉਂਦੀ ਹੈ। ਸੱਜਣਾ ਦੀ ਸੰਗਤ ਵਿਚ ਰਹਿਣ ਨਾਲ ਜੀਵਨ ਸੁਖ ਨਾਲ ਬੀਤਦਾ ਹੈ ਅਤੇ ਘਰ ਵਿਚ ਖੁਸ਼ਹਾਲੀ ਆਉਂਦੀ ਹੈ।

 

Disclaimer : ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀਆਂ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABP ਸਾਂਝਾ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਮਾਨਤਾ ਨੂੰ ਅਮਲ 'ਚ ਲਿਆਉਣ ਤੋਂ ਪਹਿਲਾਂ ਸਬੰਧਤ ਮਾਹਰ ਦੀ ਸਲਾਹ ਲਓ।