ਪਰਮਜੀਤ ਸਿੰਘ ਦੀ ਰਿਪੋਰਟ

ਗੁਰਮਤਿ ਸੰਗੀਤ ਦੇ ਰੂਹਾਨੀ ਸਫਰ ‘ਚ ਭਾਈ ਗੁਰਮੇਜ ਸਿੰਘ ਜੀ ਦਾ ਨਾਂ ਅਣਗੌਲਿਆ ਨਹੀਂ ਜਾ ਸਕਦਾ ਜਿਨ੍ਹਾਂ ਅੱਖਾਂ ਦੀ ਜੋਤ ਨਾ ਹੋਣ ਦੇ ਬਾਵਜੂਦ 10 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬਰੇਲ ਲਿਪੀ ‘ਚ ਛਪਾਵਾਈ ਕਰਵਾਈ।

ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਫਰ ਦੌਰਾਨ ਭਾਈ ਗੁਰਮੇਜ ਸਿੰਘ 29 ਸਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾਅ ਚੁੱਕੇ ਹਨ। ਸੈਟਰਲ ਖਾਲਸਾ ਯਤੀਮਖਾਨੇ ਵਿੱਚੋਂ ਆਪ ਨੇ ਕੀਰਤਨ ਦੇ ਨਾਲ-ਨਾਲ ਬਰੇਲ ਲਿਪੀ ਵੀ ਸਿਖੀ ਤੇ ਪਹਿਲੀ ਵਾਰ ਵੇਰਕਾ ਸਥਿਤ ਗੁਰਦੁਆਰਾ ਸਾਹਿਬ ‘ਚ 20 ਰੁਪਏ ‘ਚ ਨੌਕਰੀ ਕੀਤੀ। ਵੇਖੋ ਪੂਰੀ ਰਿਪੋਰਟ



ਆਪਣੇ ਸੰਗੀਤਕ ਸਫਰ ਦੌਰਾਨ ਆਪ ਰਾਗੀ ਸਭਾ ਦੇ ਪ੍ਰਧਾਨ ਵੀ ਰਹੇ ਤੇ ਆਪ ਜੀ ਦੀਆਂ ਪੰਥ ਪ੍ਰਤੀ ਇਨ੍ਹਾਂ ਸੇਵਾਵਾਂ ਨੂੰ ਵੇਖਦੇ ਹੋਏ ਆਪ ਨੂੰ ਸਿੱਖ ਰਤਨ ਤੇ ਸ਼੍ਰੋਮਣੀ ਰਾਗੀ ਦੀ ਉਪਾਧੀ ਨਾਲ ਵੀ ਸਨਮਾਨਿਆ ਗਿਆ।