ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਬੋਰਡ ਦੀ ਚੋਣ 9 ਮਾਰਚ ਨੂੰ ਕਮੇਟੀ ਦੇ ਕਾਨਫ਼ਰੰਸ ਹਾਲ ਵਿੱਚ ਹੋਵੇਗੀ। ਇਸ ਮੌਕੇ ਸਪੀਕਰ ਦੀ ਚੋਣ ਮਗਰੋਂ ਕਮੇਟੀ ਦੇ 15 ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ, ਜਰਨਲ ਸਕੱਤਰ ਤੇ ਸੰਯੁਕਤ ਸਕੱਤਰ ਦੀ ਚੋਣ ਕੀਤੀ ਜਾਵੇਗੀ।


ਦਿੱਲੀ ਕਮੇਟੀ ਲਈ ਸਿੱਖ ਵੋਟਰ 46 ਮੈਂਬਰ ਚੁਣ ਕੇ ਭੇਜਦੇ ਹਨ ਤੇ ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ। ਦੋ ਮੈਂਬਰ ਦਿੱਲੀ ਦੀਆਂ ਰਜਿਸਟਰਡ ਸਿੰਘ ਸਭਾਵਾਂ ਦੇ ਪ੍ਰਧਾਨਾਂ ਦੀਆਂ ਨਾਵਾਂ ਵਾਲੀਆਂ ਪਰਚੀਆਂ ਵਿੱਚੋਂ ਡਰਾਅ ਰਾਹੀਂ ਚੁਣੇ ਜਾਂਦੇ ਹਨ। ਇੱਕ ਮੈਂਬਰ ਸ਼੍ਰੋਮਣੀ ਕਮੇਟੀ ਭੇਜਦੀ ਹੈ।

ਇਸ ਤੋਂ ਬਾਅਦ 51 ਮੈਂਬਰ ਦੋ ਸਾਲ ਲਈ ਕਾਰਜਕਾਰਨੀ ਬੋਰਡ ਦੀ ਚੋਣ ਕਰਦੇ ਹਨ। ਕਮੇਟੀ ਦੀ ਦੋ ਸਾਲ ਦੀ ਮਿਆਦ 29 ਮਾਰਚ ਨੂੰ ਖ਼ਤਮ ਹੋ ਰਹੀ ਹੈ।