Eid 2024: ਰਮਜ਼ਾਨ ਦਾ ਪਵਿੱਤਰ ਮਹੀਨਾ ਬੁੱਧਵਾਰ ਸ਼ਾਮ ਨੂੰ ਚੰਦ ਦੇ ਦੀਦਾਰ ਕਰਨ ਤੋਂ ਬਾਅਦ ਸਮਾਪਤ ਹੋ ਗਿਆ। ਈਦ-ਉਲ-ਫਿਤਰ ਦਾ ਤਿਉਹਾਰ ਵੀਰਵਾਰ ਭਾਵ ਕਿ ਅੱਜ ਮਨਾਇਆ ਜਾਵੇਗਾ। ਈਦ ਦੀ ਮੁੱਖ ਨਮਾਜ਼ ਈਦਗਾਹ 'ਚ ਸਵੇਰੇ 8.30 ਵਜੇ ਹੋਵੇਗੀ।


ਦੱਸ ਦਈਏ ਕਿ ਜਾਮਾ ਮਸਜਿਦ ਦੇ ਇਮਾਮ ਹਾਫਿਜ਼ ਇਬਰਾਹਿਮ ਈਦ ਦੀ ਨਮਾਜ਼ ਅਦਾ ਕਰਵਾਉਣਗੇ। ਇਸ ਤੋਂ ਬਾਅਦ ਉਪਦੇਸ਼ ਹੋਵੇਗਾ। ਉਪਦੇਸ਼ ਤੋਂ ਬਾਅਦ ਸਾਰਿਆਂ ਨੂੰ ਈਦ ਦੀ ਵਧਾਈ ਦਿੱਤੀ ਜਾਵੇਗੀ। ਚੰਦ ਨਜ਼ਰ ਆਉਣ ਤੋਂ ਬਾਅਦ ਮੁਹੱਲਾ ਨਾਰਵਾਨ ਸਥਿਤ ਖਲੀਲ ਸ਼ਾਹ ਦੀ ਦਰਗਾਹ ਨੇੜੇ ਨੌਜਵਾਨ ਕਮੇਟੀ ਨੇ ਆਤਿਸ਼ਬਾਜ਼ੀ ਚਲਾ ਕੇ ਵਧਾਈ ਦਿੱਤੀ।


ਇਹ ਵੀ ਪੜ੍ਹੋ: Eid Advisory |ਈਦ 'ਤੇ ਮੌਲਾਨਾ ਖ਼ਾਲਿਦ ਰਸੀਦ ਫ਼ਿਰੰਗੀ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ


ਉੱਥੇ ਹੀ ਬੀਤੇ ਦਿਨੀਂ ਬੁੱਧਵਾਰ ਨੂੰ ਬਜ਼ਾਰਾਂ ਵਿੱਚ ਕਾਫੀ ਚਹਿਲ ਪਹਿਲ ਰਹੀ, ਜਦ ਕਿ ਗਰਮੀ ਵੀ ਬੁਹਤ ਸੀ ਅਤੇ ਕੜਾਕੇ ਦੀ ਧੁੱਪ ਸੀ ਪਰ ਲੋਕਾਂ ਨੇ ਇਨ੍ਹਾਂ ਸਾਰੀਆਂ  ਚੀਜ਼ਾਂ ਨੂੰ ਪਿੱਛੇ ਛੱਡ ਕੇ ਈਦ ਲਈ ਖਰੀਦਦਾਰੀ ਕੀਤੀ। ਕਿਉਂਕਿ ਲੋਕਾਂ ਵਿੱਚ ਇਸ ਨੂੰ ਲੈਕੇ ਕਾਫੀ ਉਤਸ਼ਾਹ ਸੀ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਇੱਕ-ਦੂਜੇ ਨਾਲ ਖੁਸ਼ੀਆਂ ਵੰਡਣਗੇ ਅਤੇ ਰਲ ਕੇ ਈਦ ਦਾ ਤਿਉਹਾਰ ਮਨਾਉਣਗੇ।


ਜ਼ਿਕਰਯੋਗ ਹੈ ਕਿ ਸ਼ੱਵਾਲ ਦਾ ਚੰਦ ਦੇਖਣ ਤੋਂ ਬਾਅਦ ਹੀ ਈਦ ਮਨਾਈ ਜਾਂਦੀ ਹੈ। ਪਰ ਭਾਰਤ ਵਿੱਚ 9 ਅਪ੍ਰੈਲ ਨੂੰ ਈਦ ਦਾ ਚੰਦ ਨਜ਼ਰ ਨਹੀਂ ਆਇਆ। ਅਜਿਹੇ 'ਚ 30 ਰੋਜ਼ੇ ਪੂਰੇ ਕਰਨ ਤੋਂ ਬਾਅਦ 11 ਅਪ੍ਰੈਲ ਨੂੰ ਦੇਸ਼ 'ਚ ਈਦ ਮਨਾਈ ਜਾਵੇਗੀ। ਈਦ ਖੁਸ਼ੀਆਂ ਦਾ ਤਿਉਹਾਰ ਹੈ। ਇਸ ਦਿਨ ਲੋਕ ਸਵੇਰੇ ਇਸ਼ਨਾਨ ਕਰਕੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਫਿਰ ਈਦ ਦੀ ਨਮਾਜ਼ ਅਦਾ ਕਰਦੇ ਹਨ। ਲੋਕ ਇੱਕ ਦੂਜੇ ਦੇ ਘਰ ਜਾਂਦੇ ਹਨ, ਘਰ ਵਿੱਚ ਮਿੱਠੇ ਅਤੇ ਸੁਆਦਲੇ ਪਕਵਾਨ ਤਿਆਰ ਕੀਤੇ ਜਾਂਦੇ ਹਨ, ਬੱਚਿਆਂ ਨੂੰ ਈਦੀ ਦਿੱਤੀ ਜਾਂਦੀ ਹੈ ਅਤੇ ਗਰੀਬਾਂ ਲਈ ਫਿਤਰਾ ਕੱਢਿਆ ਜਾਂਦਾ ਹੈ।


ਇਹ ਵੀ ਪੜ੍ਹੋ: Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (11-04-2024)


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।