ਸ਼੍ਰੋਮਣੀ ਕਮੇਟੀ ਦੇ ਪੀਪਿਆਂ 'ਚ ਘਟਿਆ ਦੇਸੀ ਘਿਓ, ਕਿੱਥੇ ਹੋਈ ਗੜਬੜੀ?
ਏਬੀਪੀ ਸਾਂਝਾ | 24 Nov 2019 03:41 PM (IST)
ਅੱਜਕੱਲ੍ਹ ਸ਼੍ਰੋਮਣੀ ਕਮੇਟੀ ਦੇ ਕੰਮਾਂ ਉੱਪਰ ਸਵਾਲ ਉੱਠ ਰਹੇ ਹਨ। ਸਵਾਲ ਇੰਨੇ ਗੰਭੀਰ ਹਨ ਕਿ ਵੱਡੇ ਘੁਟਾਲੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਹਿਲਾਂ ਸੁਲਤਾਨਪੁਰ ਵਿੱਚ ਕਰੋੜਾਂ ਦੇ ਪੰਡਾਲ ਬਾਰੇ ਵਿਵਾਦ ਛਿੜਿਆ ਤੇ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਾਸਤੇ ਖਰੀਦੇ ਜਾਂਦੇ ਦੇਸੀ ਘਿਉ ਦੀ ਸਪਲਾਈ ਨੂੰ ਸ਼ੱਕ ਨਾਲ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਦੇਸੀ ਘਿਓ ਦਾ ਵਜ਼ਨ ਘੱਟ ਨਿਕਲ ਰਿਹਾ ਹੈ। ਇਹ ਦਾਅਵਾ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਕੀਤਾ ਹੈ। ਮੰਨਾ ਨੇ ਚੁਣੌਤੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਉਸ ਦੇ ਦੋਸ਼ਾਂ ਨੂੰ ਗਲਤ ਸਾਬਤ ਕਰੇ।
ਅੰਮ੍ਰਿਤਸਰ: ਅੱਜਕੱਲ੍ਹ ਸ਼੍ਰੋਮਣੀ ਕਮੇਟੀ ਦੇ ਕੰਮਾਂ ਉੱਪਰ ਸਵਾਲ ਉੱਠ ਰਹੇ ਹਨ। ਸਵਾਲ ਇੰਨੇ ਗੰਭੀਰ ਹਨ ਕਿ ਵੱਡੇ ਘੁਟਾਲੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਹਿਲਾਂ ਸੁਲਤਾਨਪੁਰ ਵਿੱਚ ਕਰੋੜਾਂ ਦੇ ਪੰਡਾਲ ਬਾਰੇ ਵਿਵਾਦ ਛਿੜਿਆ ਤੇ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਾਸਤੇ ਖਰੀਦੇ ਜਾਂਦੇ ਦੇਸੀ ਘਿਉ ਦੀ ਸਪਲਾਈ ਨੂੰ ਸ਼ੱਕ ਨਾਲ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਚਰਚਾ ਹੈ ਕਿ ਦੇਸੀ ਘਿਓ ਦਾ ਵਜ਼ਨ ਘੱਟ ਨਿਕਲ ਰਿਹਾ ਹੈ। ਇਹ ਦਾਅਵਾ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਕੀਤਾ ਹੈ। ਮੰਨਾ ਨੇ ਚੁਣੌਤੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਉਸ ਦੇ ਦੋਸ਼ਾਂ ਨੂੰ ਗਲਤ ਸਾਬਤ ਕਰੇ। ਉਧਰ, ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਦੋਸ਼ਾਂ ਦਾ ਸਖਤੀ ਨਾਲ ਖੰਡਨ ਕੀਤਾ। ਸ਼੍ਰੋਮਣੀ ਕਮੇਟੀ ਦੀ ਖਰੀਦ ਸਬ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਸੰਸਥਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਘਿਉ ਦਾ ਟੈਂਡਰ ਦੇਣ ਵੇਲੇ ਪੂਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਇਸ ਸਬੰਧੀ ਇਸ਼ਤਿਹਾਰ ਦਿੱਤੇ ਗਏ ਸਨ ਤੇ ਦਿੱਲੀ, ਹਰਿਆਣਾ, ਮਹਾਰਾਸ਼ਟਰ ਤੇ ਹੋਰ ਸੂਬਿਆਂ ਤੋਂ ਸਹਿਕਾਰੀ ਅਦਾਰਿਆਂ ਨੇ ਘਿਉ ਦੀ ਖਰੀਦ ਲਈ ਆਪਣੇ ਰੇਟ ਦਿੱਤੇ ਸਨ, ਜਿਨ੍ਹਾਂ ਵਿੱਚ ਵੇਰਕਾ ਘਿਉ ਦਾ ਰੇਟ ਸਭ ਤੋਂ ਘੱਟ 319 ਰੁਪਏ 80 ਪੈਸੇ ਪ੍ਰਤੀ ਕਿਲੋ ਹੋਣ ਕਾਰਨ ਉਸ ਨੂੰ ਟੈਂਡਰ ਦਿੱਤਾ ਗਿਆ ਸੀ। ਜੀਐਸਟੀ ਸ਼ਾਮਲ ਕਰਕੇ ਇਹ ਘਿਉ 357 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਜਦੋਂਕਿ ਬਜ਼ਾਰ ਵਿਚ ਇਸ ਦੀ ਕੀਮਤ ਲਗਪਗ 440 ਰੁਪਏ ਪ੍ਰਤੀ ਕਿਲੋ ਹੈ। ਉਂਝ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਮੰਨਦੇ ਹਨ ਕਿ ਦੇਸੀ ਘਿਉ ਦੇ ਟੀਨਾਂ ਵਿੱਚੋਂ ਘਿਉ ਘੱਟ ਨਿਕਲਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਆਖਿਆ ਕਿ ਜਦੋਂ ਵੀ ਦੇਸੀ ਘਿਉ ਦੇ ਟੀਨਾਂ ਵਿੱਚੋਂ ਘਿਉ ਘੱਟ ਨਿਕਲਿਆ ਹੈ ਤਾਂ ਉਸ ਮੁਤਾਬਕ ਹੀ ਰਕਮ ਦਾ ਭੁਗਤਾਨ ਕੀਤਾ ਗਿਆ ਹੈ। ਇਸ ਸਬੰਧੀ ਵੇਰਕਾ ਕੰਪਨੀ ਨੂੰ ਵੀ ਲਿਖਤੀ ਸ਼ਿਕਾਇਤ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦੋ ਨਵੰਬਰ ਨੂੰ 600 ਟੀਨ ਘਿਉ ਵਿੱਚੋਂ 40 ਕਿਲੋ ਘਿਉ ਘੱਟ ਨਿਕਲਿਆ ਸੀ, ਜਿਸ ਨੂੰ ਤੁਰੰਤ ਦਰਜ ਕੀਤਾ ਗਿਆ ਸੀ। ਇਸ ਦੀ ਅਦਾਇਗੀ ਹੁਣ ਤਕ ਨਹੀਂ ਹੋਈ।