ਚੰਡੀਗੜ੍ਹ: ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਭਾਈਕੇ ਮੱਟੂ ਵਿਖੇ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਅੱਜ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ ਹੈ। ਇਸ ਗੁਰੂਘਰ ਦੀ ਖ਼ਾਸੀਅਤ ਇਹ ਹੈ ਕਿ ਇਸ ਅਸਥਾਨ ਨੂੰ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਹਾਸਲ ਹੈ।
ਇਹ ਇਤਿਹਾਸਕ ਗੁਰੂਘਰ 12 ਜੁਲਾਈ ਨੂੰ ਖੋਲ੍ਹਣ ਦਾ ਐਲਾਨ ਪਾਕਿਸਤਾਨ ਸਰਕਾਰ ਨੇ ਪਹਿਲਾਂ ਕੀਤਾ ਸੀ। ਦਰਅਸਲ, ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਕਿ ਸਰਕਾਰ ਬਹੁਤ ਸਾਰੇ ਬੰਦ ਪਏ ਇਤਿਹਾਸਕ ਧਾਰਮਿਕ ਅਸਥਾਨਾਂ ਨੂੰ ਖੋਲ੍ਹਣ ਜਾ ਰਹੀ ਹੈ।
ਸਿੱਖ ਕੌਮ ਵੱਲੋਂ ਪਾਕਿਸਤਾਨ ਸਰਕਾਰ ਦੇ ਇਸ ਕਦਮ ਦਾ ਸੁਆਗਤ ਕੀਤਾ ਜਾ ਰਿਹਾ ਹੈ। ਉਂਝ ਵੀ ਗੁਜਰਾਂਵਾਲਾ ਜ਼ਿਲ੍ਹੇ ਦਾ ਇਹ ਗੁਰੂਘਰ ਖੁੱਲ੍ਹਵਾਉਣ ਵਿੱਚ ਪਾਕਿਸਤਾਨ ਦੀ ਪੰਜਾਬੀ ਸੰਗਤ ਨੇ ਸਰਗਰਮ ਭੂਮਿਕਾ ਨਿਭਾਈ ਹੈ। ਇਸ ਗੁਰੂਘਰ ਨਾਲ ਇੱਕ ਕਹਾਣੀ ਵੀ ਜੁੜੀ ਦੱਸੀ ਜਾਂਦੀ ਹੈ ਕਿ ਇਸ ਇਲਾਕੇ ਦਾ ਪਾਣੀ ਬਹੁਤ ਖਾਰਾ ਸੀ। ਇਸ ਕਰਕੇ ਬਹੁਤ ਸਾਰੀਆਂ ਬੀਮਾਰੀਆਂ ਫੈਲ ਰਹੀਆਂ ਸਨ। ਤਦ ਸੰਗਤ ਦੇ ਬਹੁਤ ਜ਼ੋਰ ਦੇਣ ’ਤੇ ਗੁਰੂ ਸਾਹਿਬ ਉੱਥੇ ਗਏ ਸਨ।
ਤਿੰਨ ਦਿਨਾਂ ਤੱਕ ਗੁਰੂ ਸਾਹਿਬ ਨੇ ਉੱਥੇ ਸੰਗਤ ਨੂੰ ਨਾਮ ਸਿਮਰਨ ਕਰਵਾਇਆ ਸੀ ਤੇ ਉੱਥੋਂ ਦਾ ਪਾਣੀ ਮਿੱਠਾ ਹੋ ਗਿਆ ਸੀ। ਗੁਰੂ ਸਾਹਿਬ ਤਿੰਨ ਦਿਨ ਲਗਾਤਾਰ ਇਸੇ ਅਸਥਾਨ ਉੱਤੇ ਰਹੇ ਸਨ ਜਿੱਥੇ ਇਸ ਵੇਲੇ ਗੁਰਦੁਆਰਾ ਸਾਹਿਬ ਸਥਾਪਤ ਹੈ। ਪਿੱਛੇ ਜਿਹੇ ਸਰਕਾਰ ਵੱਲੋਂ ਇਸ ਗੁਰੂਘਰ ਦੀ ਕੁਝ ਮੁਰੰਮਤ ਵੀ ਕਰਵਾਈ ਗਈ ਸੀ।
ਪਾਕਿਸਤਾਨ ’ਚ 72 ਸਾਲਾਂ ਪਿੱਛੋਂ ਖੁੱਲ੍ਹੇਗਾ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਗੁਰੂਘਰ
ਏਬੀਪੀ ਸਾਂਝਾ
Updated at:
12 Jul 2019 03:44 PM (IST)
ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਭਾਈਕੇ ਮੱਟੂ ਵਿਖੇ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਅੱਜ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ ਹੈ। ਇਸ ਗੁਰੂਘਰ ਦੀ ਖ਼ਾਸੀਅਤ ਇਹ ਹੈ ਕਿ ਇਸ ਅਸਥਾਨ ਨੂੰ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਹਾਸਲ ਹੈ।
- - - - - - - - - Advertisement - - - - - - - - -