Punjab news: ਸਿੱਖ ਇਤਿਹਾਸ ਵਿੱਚ ਰਿਆਸ਼ਤੀ ਸ਼ਹਿਰ ਨਾਭਾ ਦਾ ਨਾਮ ਜੈਤੋ ਦੇ ਮੋਰਚੇ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦਾ ਨਾਮ ਜਾਣਿਆ ਜਾਂਦਾ ਹੈ। ਇਹ ਮੋਰਚਾ 1923 ਨੂੰ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਅਕਾਲਗੜ ਸਾਹਿਬ ਤੋਂ ਸ਼ੁਰੂ ਹੋਇਆ ਸੀ।


ਇਸ ਮੋਰਚੇ ਵਿਚ ਸੈਕੜੇ ਸਿੰਘ ਸ਼ਹੀਦ ਹੋ ਗਏ ਸਨ। ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀ 100 ਸਾਲਾਂ ਸ਼ਤਾਬਦੀ ਦੀ ਯਾਦ ਨੂੰ ਸਮਰਪਿਤ ਨਾਭਾ ਦੇ ਇਤਿਹਾਸਿਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ।


ਇਸ ਯਾਦ ਨੂੰ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਜਿਸ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿੱਚ ਸਮਾਗਮ ਵਿੱਚ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਸਿੱਖ ਸੰਗਤਾਂ ਨੇ ਸ਼ਿਰਕਤ ਕੀਤੀ।


ਇਹ ਵੀ ਪੜ੍ਹੋ: Moga News: ਸ਼ਰਾਰਤੀ ਅਨਸਰ ਹੱਥ ਧੋ ਕੇ ਪੈ ਗਏ ਮੋਗਾ ਦੇ ਡੀਸੀ ਮਗਰ, 10 ਦਿਨਾਂ 'ਚ ਦੂਜੀ ਕਾਰਵਾਈ !


ਇਸ ਮੌਕੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਤੋਂ 100 ਸਾਲ ਪਹਿਲਾਂ ਜੈਤੋ ਦੇ ਮੋਰਚੇ ਦੀ ਸ਼ੁਰੂਆਤ ਇਸ ਪਵਿੱਤਰ ਅਸਥਾਨ ਤੋਂ ਹੋਈ ਸੀ। ਜੈਤੋ ਦੇ ਮੋਰਚੇ ਵਿੱਚ 250 ਤੋਂ ਵੱਧ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ।


ਇਹ ਸਾਡੇ ਦੇਸ਼ ਦੀ ਤਰਾਸਦੀ ਹੈ ਜੋ ਸਾਡਾ ਦੇਸ਼ ਨਾਅਰਾ ਦਿੰਦਾ ਹੈ ਜੈ ਜਵਾਨ ਜੈ ਕਿਸਾਨ ਦਾ ਇਹ ਸਿਰਫ਼ ਤੇ ਸਿਰਫ਼ ਵਿਖਾਵਾ ਅਤੇ ਕਹਿਣ ਦੇ ਵਾਸਤੇ ਹੀ ਹੈ, ਜੋ ਪਿਛਲੇ ਕਈ ਦਿਨਾਂ ਤੋਂ ਕਿਸਾਨ ਬਾਰਡਰਾਂ ‘ਤੇ ਬੈਠੇ ਹਨ, ਆਪਣੀ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਹਨ ਕੇਂਦਰ ਸਰਕਾਰ ਉਨਾਂ ਦੀ ਮੰਗ ਨਹੀਂ ਮੰਨ ਰਹੀ ਹੈ।


ਉਨ੍ਹਾਂ ਕਿਹਾ ਕਿ ਜੋ ਵੀ ਕਿਸਾਨਾਂ ਦੀਆਂ ਮੰਗਾਂ ਹਨ, ਕੇਂਦਰ ਸਰਕਾਰ ਉਨ੍ਹਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰੇ। ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਜੈਤੋ ਦੇ ਮੋਰਚੇ ਦੀ ਸ਼ਹੀਦਾਂ ਦੀ ਬਹੁਤ ਵੱਡੀ ਕੁਰਬਾਨੀ ਹੈ। ਸਾਨੂੰ ਉਸ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ।


ਐਮਐਸਪੀ ਦੇ ਮੁੱਦੇ ‘ਤੇ ਰੱਖੜਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਅਸੀਂ ਪੰਜ ਮਿੰਟ ਵਿੱਚ ਫਸਲਾਂ ‘ਤੇ ਐਮਐਸਪੀ ਦੇਵਾਂਗੇ, ਅੱਜ ਉਹ ਉਨ੍ਹਾਂ ਗੱਲਾਂ ‘ਤੇ ਨਹੀਂ ਆਉਂਦੇ। ਚੋਣਾਂ ਤੋਂ ਪਹਿਲਾਂ ਅਸੀਂ ਹੋਰ ਗੱਲਾਂ ਕਰਦੇ ਹਾਂ ਅਤੇ ਬਾਅਦ ਵਿੱਚ ਹੋਰ ਇਹ ਗੱਲਾਂ, ਇਹ ਚੰਗੀ ਗੱਲ ਨਹੀਂ।


ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੋਹੜਾ ਨੇ ਕਿਹਾ ਕਿ ਜੈਤੋ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਦੇ ਬਾਰੇ ਤੇ ਇਨ੍ਹਾਂ ਸ਼ਹੀਦੀਆਂ ਬਾਰੇ ਜਾਗਰੂਕ ਕੀਤਾ ਜਾਵੇ।


ਇਹ ਵੀ ਪੜ੍ਹੋ: Supreme Court: 'ਦਲਬਦਲ ਹੋ ਰਿਹਾ, ਛੇਤੀ ਚੋਣਾਂ ਹੋਣੀਆਂ ਜ਼ਰੂਰੀ', ਚੰਡੀਗੜ੍ਹ ਮੇਅਰ ਚੋਣ ਮਾਮਲੇ 'ਤੇ ਸੁਣਵਾਈ ਦੌਰਾਨ SC ਨੇ ਆਖੀ ਆਹ ਗੱਲ