ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪ ਗੁੰਮ ਹੋਣ ਦੀ ਜਾਂਚ ਹਾਈਕੋਰਟ ਦੀ ਸਾਬਕਾ ਜਸਟਿਸ ਨਵਿਤਾ ਸਿੰਘ ਨੂੰ ਸੌਂਪੀ ਗਈ ਹੈ। ਇਹ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੋਲਡਨ ਆਫਸੈੱਟ ਪ੍ਰੈੱਸ ਦੇ ਰਿਕਾਡਰਡ ਵਿੱਚੋਂ ਗੁੰਮ ਹੋਏ ਸੀ। ਇਸ ਨਾਲ ਪੰਥਕ ਹਲਕਿਆਂ ਵਿੱਚ ਕਾਫੀ ਰੋਸ ਸੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੰਭੀਰ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਸਬੰਧੀ ਸੇਵਾ ਮੁਕਤ ਜੱਜ ਨਵਿਤਾ ਸਿੰਘ ਨੂੰ ਸੌਂਪੀ ਹੈ। ਭਾਈ ਈਸ਼ਰ ਸਿੰਘ ਐਡਵੋਕੇਟ ਤੇਲੰਗਾਨਾ ਹਾਈ ਕੋਰਟ ਉਨ੍ਹਾਂ ਦੇ ਸਹਿਯੋਗੀ ਹੋਣਗੇ।
ਮਾਮਲੇ ਸਬੰਧੀ ਮਹੀਨੇ ਦੇ ਅੰਦਰ ਜਾਂਚ ਅਧਿਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਿਪੋਰਟ ਦੇਣਗੇ। ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
267 ਪਾਵਨ ਸਰੂਪ ਗੁੰਮ ਹੋਣ ਦੀ ਜਾਂਚ ਕਰੇਗੀ ਹਾਈਕੋਰਟ ਦੀ ਸਾਬਕਾ ਜਸਟਿਸ ਨਵਿਤਾ ਸਿੰਘ
ਏਬੀਪੀ ਸਾਂਝਾ
Updated at:
17 Jul 2020 05:23 PM (IST)