Guru Nanak Jayanti 2025: ਗੁਰੂ ਪੂਰਬ ਜਾਂ ਪ੍ਰਕਾਸ਼ ਉਤਸਵ ਸਿੱਖ ਧਰਮ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜੋ ਹਰ ਸਾਲ ਕਾਰਤਕ ਮਹੀਨੇ ਦੀ ਪੂਰਨਿਮਾ (ਕਾਰਤਕ ਪੂਰਨਿਮਾ 2025) ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ‘ਤੇ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸਥਾਪਕ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਕਾਰਤਕ ਪੂਰਨਿਮਾ ਦੇ ਦਿਨ ਸਿੱਖ ਭਾਈਚਾਰਾ ਗੁਰੂ ਨਾਨਕ ਦੇਵ ਜੀ ਦੀ ਜਨਮ ਜਯੰਤੀ ਵਜੋਂ ਇਹ ਦਿਨ ਮਨਾਉਂਦਾ ਹੈ।

Continues below advertisement

ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਅਤੇ ਉਹਨਾਂ ਨੂੰ ਸਾਰੀ ਦੁਨੀਆ ਵਿੱਚ ਸੱਚ, ਪਿਆਰ ਅਤੇ ਮਨੁੱਖਤਾ ਦੇ ਪ੍ਰਤੀਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 1469 ਵਿੱਚ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿੱਚ ਹੋਇਆ ਸੀ। ਗੁਰੂ ਜੀ ਦੇ ਪਿਤਾ ਦਾ ਨਾਮ ਮੇਹਤਾ ਕਾਲੂ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਸੀ। ਬਚਪਨ ਤੋਂ ਹੀ ਉਹ ਸੱਚੇ, ਦਇਆਲੂ ਅਤੇ ਪ੍ਰਭੂ ਭਗਤ ਸਨ।

Continues below advertisement

ਗੁਰੂ ਨਾਨਕ ਜਯੰਤੀ 2025 ਤਾਰੀਖ (Guru Nanak Jayanti 2025 Date)

ਇਸ ਸਾਲ ਕਾਰਤਕ ਪੂਰਨਿਮਾ ਬੁੱਧਵਾਰ, 5 ਨਵੰਬਰ ਯਾਨੀਕਿ ਅੱਜ ਹੈ। ਇਸ ਲਈ ਅੱਜ ਦੇਸ਼ ਦੇ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਹੈ।

ਗੁਰਦੁਆਰਿਆਂ ਨੂੰ ਫੁੱਲਾਂ, ਮਾਲਿਆਂ ਅਤੇ ਲਾਈਟਾਂ ਨਾਲ ਸਜਾਇਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਕੀਰਤਨ, ਲੰਗਰ ਸੇਵਾ, ਅਰਦਾਸ, ਸਤਸੰਗ ਅਤੇ ਕੀਰਤਨ ਦਰਬਾਰ ਦਾ ਸੁਹਾਵਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ (Guru Nanak Dev Quotes) ਨੂੰ ਵੀ ਯਾਦ ਕੀਤਾ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਗਏ 3 ਮੁੱਖ ਮਾਰਗ —

ਨਾਮ ਜਪਣਾ (ਈਸ਼ਵਰ ਦਾ ਸਿਮਰਨ ਕਰਨਾ)

ਕੀਰਤ ਕਰਨੀ (ਇਮਾਨਦਾਰੀ ਨਾਲ ਮਿਹਨਤ ਕਰਨੀ)

ਵੰਡ ਛਕਣਾ (ਸਾਂਝ ਪਾਉਣਾ ਤੇ ਹੋਰਨਾਂ ਦੀ ਮਦਦ ਕਰਨੀ)

ਗੁਰੂ ਨਾਨਕ ਸਾਹਿਬ ਸਭ ਲਈ ਪ੍ਰੇਰਣਾ ਦਾ ਸਰੋਤ ਹਨ

ਗੁਰੂ ਨਾਨਕ ਜਯੰਤੀ ਭਾਵੇਂ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਤਿਉਹਾਰ ਹੈ, ਪਰ ਗੁਰੂ ਨਾਨਕ ਦੇਵ ਜੀ ਪੂਰੀ ਮਨੁੱਖਤਾ ਲਈ ਪ੍ਰੇਰਣਾਸਰੋਤ ਰਹੇ ਹਨ। ਉਨ੍ਹਾਂ ਨੇ ਜਾਤ ਅਤੇ ਲਿੰਗ ਦੇ ਆਧਾਰ ‘ਤੇ ਹੋਣ ਵਾਲੇ ਭੇਦਭਾਵ ਦਾ ਜੰਮ ਕੇ ਵਿਰੋਧ ਕੀਤਾ। ਉਨ੍ਹਾਂ ਨੇ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਅਤੇ ਮਨੁੱਖਤਾ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ‘ਤੇ ਜ਼ੋਰ ਦਿੱਤਾ।

ਇਹੀ ਕਾਰਨ ਹੈ ਕਿ ਅੱਜ ਵੀ ਲੋਕ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਦਾ ਪ੍ਰਸਿੱਧ ਉਪਦੇਸ਼ ਸੀ — “ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥” ਇਸ ਉਪਦੇਸ਼ ਨੂੰ ਅੱਜ ਵੀ ਸਿੱਖ ਧਰਮ ਦੀ ਨੀਂਹ ਦਾ ਅਧਾਰ ਮੰਨਿਆ ਜਾਂਦਾ ਹੈ। 

ਗੁਰੂ ਨਾਨਕ ਜੀ ਨੇ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ, ਸਿੱਖਿਆ ਅਤੇ ਸੱਚਾਈ ਦੇ ਪ੍ਰਚਾਰ ਲਈ ਸਮਰਪਿਤ ਕੀਤੀ। ਗੁਰੂਪੁਰਬ ਦੇ ਦਿਨ ਸਿੱਖ ਸੰਗਤਾਂ ਵੱਲੋਂ ਕੀਰਤਨ, ਪਾਠ ਅਤੇ ਲੰਗਰ ਲਗਾਏ ਜਾਂਦੇ ਹਨ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਜੀਵਨ ਨੂੰ ਰੋਸ਼ਨ ਕਰਦੀਆਂ ਹਨ।

ਗੁਰੂ ਨਾਨਕ ਦੇਵ ਜੀ ਨੇ ਸਾਦਗੀ, ਸੇਵਾ ਅਤੇ ਸੱਚਾਈ ਦਾ ਜੀਵਨ ਜੀਅ ਕੇ ਦੁਨੀਆ ਨੂੰ ਸਹੀ ਰਾਹ ਦਿਖਾਇਆ। ਉਨ੍ਹਾਂ ਦਾ ਸੰਦੇਸ਼ 'ਸਰਬੱਤ ਦਾ ਭਲਾ' ਅੱਜ ਵੀ ਸਾਨੂੰ ਮਿਲਜੁਲ ਕੇ ਰਹਿਣ, ਸੇਵਾ ਕਰਨ ਅਤੇ ਸੱਚੇ ਜੀਵਨ ਜੀਊਣ ਦੀ ਪ੍ਰੇਰਨਾ ਦਿੰਦਾ ਹੈ।