ਪਰਮਜੀਤ ਸਿੰਘ ਦੀ ਰਿਪੋਰਟ

ਦੁਨੀਆਂ ਵਿੱਚ ਪ੍ਰਭੂ ਪ੍ਰਾਪਤੀ ਦੇ ਤਰੀਕੇ ਨੂੰ ਧਰਮ ਕਿਹਾ ਜਾਂਦਾ ਹੈ। ਰਿਸ਼ੀਆਂ ਮੁਨੀਆਂ ਅਵਤਾਰਾ ਨੇ ਪ੍ਰਭੂ ਪ੍ਰਾਪਤੀ ਦੇ ਵੱਖੋ-ਵੱਖ ਤਰੀਕੇ ਦੱਸੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਭੂ ਪ੍ਰਾਪਤੀ ਦਾ ਸਭ ਤੋਂ ਸੌਖਾ ਰਾਹ ਕੀਰਤਨ ਦੱਸਿਆ। ਕੀਰਤਨ ਦਾ ਸਭ ਤੋਂ ਵੱਡਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ ਪ੍ਰੰਪਰਾ ਬਹੁਤ ਮਹਾਨ ਹੈ। ਇਹ ਪਾਕਿ ਮੁਕਦਸ ਤੇ ਉਚਤਮ ਅਸਥਾਨ 'ਤੇ ਸਰਦੀਆਂ 'ਚ 18 ਤੇ ਗਰਮੀਆਂ 'ਚ 20 ਘੰਟੇ ਕੀਰਤਨ ਹੁੰਦਾ ਹੈ। 1947 ਤੋਂ ਪਹਿਲਾਂ ਇੱਥੇ 8 ਚੌਂਕੀਆਂ ਤੇ ਰਾਗੀ ਤੇ 7 ਤੇ ਰਬਾਬੀ ਕੀਰਤਨ ਕਰਦੇ ਸਨ। ਮੌਜੂਦਾ ਸਮੇਂ 'ਚ ਹੁਣ 15 ਚੌਂਕੀਆਂ ਤੇ ਇਸ ਮਹਾਨ ਅਸਥਾਨ ਤੇ ਕੀਰਤਨ ਹੁੰਦਾ ਹੈ। ਵੇਖੋ ਪੂਰੀ ਰਿਪੋਰਟ