Sikh News: ਇਸ ਵੇਲੇ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਤੇ ਡਗਮਗਾਈ ਹੋਈ ਹੈ। ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਿੰਮੇਵਾਰੀਆਂ ਤੋਂ ਫਾਰਗ ਕਰਨਾ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੇਣ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਇਸ ਪਿੱਛੇ ਜ਼ਿਆਦਾਤਰ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਹੁਣ ਇਸ ਨੂੰ ਲੈ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਬਰਸੀ ਮੌਕੇ ਵੱਡਾ ਬਿਆਨ ਦਿੱਤਾ ਗਿਆ ਹੈ ਜਿਸ ਨੇ ਬਲਦੀ ਵਿੱਚ ਕਹਿ ਦਈਏ ਤੇਲ ਪਾਉਣ ਵਾਲਾ ਕੰਮ ਕੀਤਾ ਹੈ।

ਦਰਅਸਲ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਸ੍ਰੀ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਨਮਨ। ਸਿੱਖ ਪੰਥ ਵਿਚ ਨਰੈਣੂ ਮਹੰਤ ਕੇਵਲ ਇਕ ਵਿਅਕਤੀ ਨਹੀ ਬਲਕਿ ਸੋਚ ਹੈ ਜੋ ਪੰਥਕ ਸੰਸਥਾਵਾਂ ਤੇ ਗੁਰਧਾਮਾਂ ਨੂੰ ਅਪਣੀ ਨਿੱਜੀ ਮਲਕੀਅਤ ਮੰਨ ਕੇ ਪੰਥਕ ਹਿਤਾਂ ਦੇ ਉਲਟ ਭੁਗਤਦੀ ਹੈ। ਇਸ ਸੋਚ ਦਾ ਮੁਕਾਬਲਾ ਨਿਜ ਗਰਜੀ ਤੋਂ ਉਪਰ ਉੱਠ ਕੇ ਤਿਆਗ ਤੇ ਗੁਰੂ ਪ੍ਰਤੀ ਸਮਰਪਿਤ ਭਾਵਨਾ ਨਾਲ ਕੀਤਾ ਜਾ ਸਕਦਾ ਹੈ।

ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਬਾਬਤ ਕੀ ਕਿਹਾ ?

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ  ਇਹ ਬੇਹੱਦ ਦੁਖਦਾਇਕ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਹ ਅਸਤੀਫ਼ਾ ਦਬਾਵ ਦੇ ਹੇਠ ਵਿੱਚ ਦਿੱਤਾ ਹੈ ਜਿਹੜਾ ਕਿ ਉਨ੍ਹਾਂ ਦੇ ਚਿਹਰੇ ਤੋਂ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਸੀ, ਧਾਮੀ ਨੂੰ ਸਥਿਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿਹਾ ਕਿ ਮੇਰੇ ਖ਼ਿਲਾਫ਼ ਬਦਲਾਖੋਰੀ ਦੀ ਸਿਆਸਤ ਹੋਈ ਹੈ। ਇਸ ਬਾਰੇ ਸਾਰੀ ਸਕ੍ਰਿਪਟ ਤਿਆਰ ਕੀਤੀ ਗਈ ਸੀ ਤੇ ਸ਼ਾਇਦ ਇਸ ਸਕ੍ਰਿਪਟ ਦਾ ਪਾਰਟ-3 ਵੀ ਆ ਜਾਵੇ।

ਕੀ ਹੈ ਸਾਕਾ ਨਨਕਾਣਾ ਸਾਹਿਬ ?

ਸਿੱਖ ਇਤਿਹਾਸ 'ਚ ਇੱਕ ਅਹਿਮ ਘਟਨਾਕ੍ਰਮ ਵਜੋਂ ਦਰਜ ਹੈ 1921 'ਚ ਵਾਪਰਿਆ ਸਾਕਾ ਨਨਕਾਣਾ ਸਾਹਿਬ, ਜੋ ਪਹਿਲੇ ਪਾਤਸ਼ਾਹ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਦੁਰਾਚਾਰੀ ਨਰੈਣੂ ਮਹੰਤ ਦੇ ਕਬਜ਼ੇ 'ਚੋਂ ਅਜ਼ਾਦੀ ਲਈ ਵਿੱਢੇ ਸੰਘਰਸ਼ ਦੌਰਾਨ ਵਾਪਰਿਆ। 

ਨਰੈਣੂ ਮਹੰਤ ਦਾ ਪੂਰਾ ਨਾ ਨਰਾਇਣ ਦਾਸ ਸੀ, ਜਿਸ ਨੇ ਅੰਗਰੇਜ਼ ਹਕੂਮਤ ਦੀ ਸ਼ਹਿ 'ਤੇ ਇਤਿਹਾਸਕ ਗੁਰੂ ਘਰ 'ਚ ਗ਼ੈਰ-ਪ੍ਰਵਾਨਯੋਗ ਤੇ ਬਹੁਤ ਬੁਰੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਸਿੱਖ ਕੌਮ ਨੇ ਨਰੈਣੂ ਮਹੰਤ ਨੂੰ ਮਰਿਆਦਾ ਤੋਂ ਉਲਟ ਕਾਰਵਾਈਆਂ ਤੋਂ ਰੋਕਣ ਲਈ ਸਿੱਖਾਂ ਨੇ ਸ਼ਾਂਤਮਈ ਤਰੀਕੇ ਦੀ ਵਿਉਂਤਬੰਦੀ ਕੀਤੀ, ਤਾਂ ਇਸ ਦੀ ਸੂਹ ਮਿਲਣ 'ਤੇ ਨਰੈਣੂ ਮਹੰਤ ਨੇ ਹਥਿਆਰਬੰਦ ਗੁੰਡਿਆਂ ਦੀ ਇੱਕ ਫ਼ੌਜ ਤਿਆਰ ਕਰ ਲਈ। ਇਸ ਦੌਰਾਨ ਜੱਥਾ ਲੈ ਕੇ ਪਹੁੰਚੇ ਭਾਈ ਲਛਮਣ ਸਿੰਘ ਤੇ ਉਨ੍ਹਾਂ ਦੇ ਸਾਥੀਆਂ 'ਤੇ ਮਹੰਤ ਨੇ ਆਪਣੇ ਗੁੰਡਿਆਂ ਹੱਥੋਂ ਭਾਰੀ ਹਮਲਾ ਕਰਵਾ ਦਿੱਤਾ। ਮਹੰਤ ਦੇ ਗੁੰਡਿਆਂ ਨੇ ਜ਼ਖ਼ਮੀ ਸਿੱਖਾਂ ਨੂੰ ਤੇਲ ਪਾ-ਪਾ ਕੇ ਸਾੜਨਾ ਸ਼ੁਰੂ ਕਰ ਦਿੱਤਾ। ਇਸ ਸੰਘਰਸ਼ 'ਚ ਸ਼ਹੀਦੀਆਂ ਦੇ ਕੇ ਸਿੱਖਾਂ ਨੇ ਸ੍ਰੀ ਨਨਕਾਣਾ ਸਾਹਿਬ ਨੂੰ ਭੈੜੇ ਆਚਰਣ ਵਾਲੇ ਮਹੰਤ ਤੋਂ ਅਜ਼ਾਦ ਕਰਵਾਇਆ, ਇਸ ਅਸਥਾਨ ਦਾ ਪ੍ਰਬੰਧ ਕੌਮ ਦੇ ਹੱਥਾਂ 'ਚ ਦਿੱਤਾ