Jyotish Tips: ਇਸ ਸਾਲ ਦਾ ਛੇਵਾਂ ਮਹੀਨਾ ਜੂਨ ਚੱਲ ਰਿਹਾ ਹੈ। ਇਸ ਦੇ ਚਲਦੇ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਜੂਨ 'ਚ ਜਨਮੇ ਲੋਕਾਂ ਦਾ ਸੁਭਾਅ ਅਤੇ ਸ਼ਖਸੀਅਤ ਕਿਵੇਂ ਦੀ ਹੁੰਦੀ ਹੈ? ਇਸ ਦੇ ਨਾਲ ਹੀ ਉਨ੍ਹਾਂ ਦਾ ਕਰੀਅਰ ਲਾਈਫ ਕਿਵੇਂ ਹੈ ਅਤੇ ਉਨ੍ਹਾਂ 'ਚ ਕਿਹੜੀਆਂ ਖਾਸ ਗੱਲਾਂ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਜੂਨ ਮਹੀਨੇ ਵਿੱਚ ਹੁੰਦਾ ਹੈ, ਉਨ੍ਹਾਂ ਦੀ ਰਾਸ਼ੀ ਮਿਥੁਨ ਜਾਂ ਕਰਕ ਹੁੰਦੀ ਹੈ।



ਸਭਾਅ



ਜੋਤਿਸ਼ ਵਿਚ ਕਿਹਾ ਗਿਆ ਹੈ ਕਿ ਜੂਨ ਦੇ ਮਹੀਨੇ ਵਿਚ ਜਨਮ ਲੈਣ ਵਾਲੇ ਲੋਕ ਨਿਮਰ ਸੁਭਾਅ ਦੇ ਹੁੰਦੇ ਹਨ ਤੇ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਹ ਲੋਕ ਕਿਸੇ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ। ਇਸ ਕਾਰਨ ਇਹ ਲੋਕ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਇਹ ਲੋਕ ਬਹੁਤ ਹੀ ਮਿਲਣਸਾਰ ਹੁੰਦੇ ਹਨ ਅਤੇ ਜਿੱਥੇ ਵੀ ਜਾਂਦੇ ਹਨ, ਜਲਦੀ ਹੀ ਲੋਕਾਂ ਨੂੰ ਆਪਣਾ ਬਣਾ ਲੈਂਦੇ ਹਨ। ਇਹ ਲੋਕ ਕਿਸੇ ਵੀ ਕੰਮ ਵਿੱਚ ਜਲਦਬਾਜ਼ੀ ਨੂੰ ਪਸੰਦ ਨਹੀਂ ਕਰਦੇ।



ਮੂਡ



ਜੂਨ ਵਿੱਚ ਪੈਦਾ ਹੋਏ ਲੋਕਾਂ ਨੂੰ ਆਪਣੇ ਮੂਡ ਬਾਰੇ ਕੁੱਝ ਪਤਾ ਨਹੀਂ ਹੁੰਦਾ। ਇਹ ਲੋਕ ਮਿੰਟਾਂ ਵਿੱਚ ਗੁੱਸੇ ਅਤੇ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦਾ ਮੂਡ ਕਦੇ ਵੀ ਬਦਲ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਗੁੱਸਾ ਬਹੁਤ ਆਉਂਦਾ ਹੈ, ਪਰ ਇਹ ਮਨ ਦੇ ਸਾਫ ਹੁੰਦੇ ਹਨ। ਇਹ ਲੋਕ ਆਪਣੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਕਿਸੇ ਨਾਲ ਸਾਂਝਾ ਨਹੀਂ ਕਰਦੇ ਹਨ।



ਕੈਰੀਅਰ



ਜੋਤਿਸ਼ ਸ਼ਾਸਤਰ ਦੇ ਅਨੁਸਾਰ, ਜੂਨ ਵਿੱਚ ਪੈਦਾ ਹੋਏ ਜ਼ਿਆਦਾਤਰ ਲੋਕ ਅਧਿਕਾਰੀ, ਅਧਿਆਪਕ, ਪ੍ਰਬੰਧਕ, ਪੱਤਰਕਾਰ ਅਤੇ ਡਾਕਟਰ ਹੁੰਦੇ ਹਨ। ਇਹ ਲੋਕ ਨੱਚਣ ਤੇ ਗਾਉਣ ਦੇ ਬਹੁਤ ਸ਼ੌਕੀਨ ਹਨ। ਇਹ ਲੋਕ ਥੋੜੇ ਜ਼ਿੱਦੀ ਹੁੰਦੇ ਹਨ। ਇਹ ਲੋਕ ਕਲਪਨਾਵਾਂ ਵਿੱਚ ਗੁਆਚ ਜਾਂਦੇ ਹਨ ਤੇ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ।



ਖੁਸ਼ਕਿਸਮਤ ਨੰਬਰ ਅਤੇ ਰੰਗ



ਜੂਨ ਵਿੱਚ ਜਨਮੇ ਲੋਕਾਂ ਦਾ ਲੱਕੀ ਨੰਬਰ 9 ਅਤੇ 6 ਹੁੰਦਾ ਹਨ।
ਜੂਨ ਵਿੱਚ ਪੈਦਾ ਹੋਏ ਲੋਕਾਂ ਦਾ ਲੱਕੀ ਰੰਗ ਹਰਾ, ਮੈਜੈਂਟਾ ਅਤੇ ਪੀਲਾ ਹਨ।
ਜੂਨ ਵਿੱਚ ਪੈਦਾ ਹੋਏ ਲੋਕਾਂ ਦੇ ਲੱਕੀ ਰਤਨ ਰੂਬੀ ਅਤੇ ਮੋਤੀ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।