Karwa Chauth 2023: ਕਰਵਾ ਚੌਥ (Karva Chauth) ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਔਰਤਾਂ ਇਸ ਦਿਨ ਆਪਣੇ ਪਤੀ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਨਿਰਜਲਾ ਵਰਤ ਰੱਖਦੀਆਂ ਹਨ, ਤਾਂ ਜੋ ਉਨ੍ਹਾਂ ਨੂੰ ਚੰਗੀ ਕਿਸਮਤ ਦਾ ਆਸ਼ੀਰਵਾਦ ਪ੍ਰਾਪਤ ਹੋਵੇ। ਵਰਤ ਰੱਖਣ ਦੀ ਇਹ ਪਰੰਪਰਾ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ਕਰਵਾ ਚੌਥ ਦਾ ਵਰਤ ਹਰ ਸਾਲ ਕੱਤੇ ਦੇ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਹ ਮਿਤੀ 1 ਨਵੰਬਰ ਨੂੰ ਪੈ ਰਹੀ ਹੈ।
1 ਨਵੰਬਰ ਨੂੰ ਰੱਖਿਆ ਜਾਵੇਗਾ ਵਰਤ
ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚੌਥੀ ਤਰੀਕ 31 ਅਕਤੂਬਰ ਨੂੰ ਰਾਤ 9.30 ਵਜੇ ਸ਼ੁਰੂ ਹੋਵੇਗੀ ਅਤੇ 1 ਨਵੰਬਰ ਨੂੰ ਰਾਤ 9.19 ਵਜੇ ਸਮਾਪਤ ਹੋਵੇਗੀ। ਅਜਿਹੇ ‘ਚ ਕਰਵਾ ਚੌਥ ਦਾ ਵਰਤ 1 ਨਵੰਬਰ ਨੂੰ ਰੱਖਿਆ ਜਾਵੇਗਾ। ਵਿਆਹੁਤਾ ਔਰਤਾਂ ਸਾਲਾਂ ਤੋਂ ਕਰਵਾ ਚੌਥ ਦਾ ਵਰਤ ਰੱਖ ਰਹੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਰਿਵਾਇਤ ਕਦੋਂ ਅਤੇ ਕਿਵੇਂ ਸ਼ੁਰੂ ਹੋਈ? ਆਓ ਜਾਣਦੇ ਹਾਂ ਕਰਵਾ ਚੌਥ ਦਾ ਵਰਤ ਸਭ ਤੋਂ ਪਹਿਲਾਂ ਕਿਸ ਨੇ ਰੱਖਿਆ ਅਤੇ ਕੀ ਹੈ ਇਸ ਨਾਲ ਜੁੜਿਆ ਇਤਿਹਾਸ।
ਇਹ ਹੈ ਸ਼ੁੱਭ ਸਮਾਂ (Karwa Chauth 2023 Shubh Muhurat)
- ਕਰਵਾ ਚੌਥ ਦੀ ਤਰੀਕ 31 ਅਕਤੂਬਰ 2023 ਮੰਗਲਵਾਰ ਰਾਤ 9.30 ਵਜੇ ਤੋਂ ਸ਼ੁਰੂ ਹੋਵੇਗੀ।
- 1 ਨਵੰਬਰ ਨੂੰ ਚੰਦਰਮਾ ਦੇ ਦਰਸ਼ਨ ਹੋਣ ਤੋਂ ਬਾਅਦ ਰਾਤ 9.10 'ਤੇ ਸਮਾਪਤ ਹੋਵੇਗੀ।
- ਪੂਜਾ ਦਾ ਸ਼ੁਭ ਸਮਾਂ 1 ਨਵੰਬਰ ਨੂੰ 5.54 ਮਿੰਟ ਤੋਂ 7.02 ਮਿੰਟ ਤੱਕ ਹੋਵੇਗਾ।
- 1 ਨਵੰਬਰ ਨੂੰ ਚੰਦਰਮਾ ਦਾ ਸਮਾਂ 8.26 ਮਿੰਟ ਹੋਵੇਗਾ।
ਮਾਤਾ ਪਾਰਵਤੀ ਨੇ ਰੱਖਿਆ ਸੀ ਪਹਿਲਾਂ ਵਰਤ
ਮਾਨਤਾਵਾਂ ਅਨੁਸਾਰ ਕਰਵਾ ਚੌਥ ਦਾ ਪਹਿਲਾ ਵਰਤ ਮਾਤਾ ਪਾਰਵਤੀ ਨੇ ਭਗਵਾਨ ਸ਼ੰਕਰ ਲਈ ਰੱਖਿਆ ਸੀ। ਉਦੋਂ ਤੋਂ ਇਹ ਵਰਤ ਰੱਖਣ ਦੀ ਰਿਵਾਇਤ ਚੱਲੀ ਆ ਰਹੀ ਹੈ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਵਾਰ ਬ੍ਰਹਮਦੇਵ ਨੇ ਸਾਰੀਆਂ ਔਰਤਾਂ ਨੂੰ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ, ਜਿਸ ਤੋਂ ਬਾਅਦ ਇਹ ਰਿਵਾਇਤ ਸ਼ੁਰੂ ਹੋਈ। ਇਸ ਨਾਲ ਸਬੰਧਤ ਪੌਰਾਣਿਕ ਕਥਾ ਵੀ ਪ੍ਰਸਿੱਧ ਹੈ।
ਇਹ ਹੈ ਮਹੱਤਵ (Importance of Karwa Chauth 2023)
ਕਥਾ ਅਨੁਸਾਰ ਜਦੋਂ ਦੇਵਤਿਆਂ ਅਤੇ ਦੈਂਤਾਂ ਵਿਚਕਾਰ ਭਿਆਨਕ ਯੁੱਧ ਹੋਇਆ ਅਤੇ ਆਪਣੀ ਸਾਰੀਆਂ ਸ਼ਕਤੀਆਂ ਵਰਤਣ ਦੇ ਬਾਵਜੂਦ ਜਦੋਂ ਦੇਵਤਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਸ ਸਮੇਂ ਤਾਂ ਬ੍ਰਹਮਦੇਵ ਨੇ ਦੇਵੀ ਦੇਵਤਿਆਂ ਨੂੰ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ। ਮੰਨਿਆ ਜਾਂਦਾ ਹੈ ਕਿ ਇਸ ਵਰਤ ਦੇ ਪ੍ਰਭਾਵ ਨਾਲ ਹੀ ਦੇਵਤੇ ਦੈਂਤਾਂ ਤੋਂ ਜਿੱਤਣ ਦੇ ਯੋਗ ਹੋ ਗਏ ਸਨ। ਇਹ ਖ਼ਬਰ ਸੁਣ ਕੇ ਔਰਤਾਂ ਬਹੁਤ ਖੁਸ਼ ਹੋਈਆਂ। ਉਦੋਂ ਤੋਂ ਇਹ ਵਰਤ ਪਤੀਆਂ ਦੀ ਸੁਰੱਖਿਆ ਲਈ ਮਨਾਇਆ ਜਾਣ ਲੱਗਿਆ ਹੈ।
ਕਰਵਾ ਚੌਥ ਨਾਲ ਸਬੰਧਤ ਕਥਾ ਮਹਾਂਭਾਰਤ ਵਿੱਚ ਵੀ ਵਰਣਨ ਕੀਤੀ ਗਈ ਹੈ। ਕਿਹਾ ਜਾਂਦਾ ਹੈ ਕਿ ਦ੍ਰੋਪਦੀ ਨੇ ਵੀ ਪਾਂਡਵਾਂ ਦੀ ਰੱਖਿਆ ਲਈ ਇਹ ਵਰਤ ਰੱਖਿਆ ਸੀ। ਸ਼੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਇਹ ਵਰਤ ਰੱਖਣ ਦੀ ਸਲਾਹ ਦਿੱਤੀ ਸੀ।