Karwa Chauth 2023 Moonrise Time: ਕੱਤਕ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਥੀ ਨੂੰ ਕਰਵਾ ਚੌਥ ਮਨਾਉਣ ਦੀ ਰਵਾਇਤ ਹੈ। ਇਸ ਸਾਲ ਕਰਵਾ ਚੌਥ 1 ਨਵੰਬਰ 2023 ਦਿਨ ਬੁੱਧਵਾਰ ਨੂੰ ਹੈ। ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਨ ਲਈ, ਔਰਤਾਂ ਸੂਰਜ ਤੋਂ ਚੰਦਰਮਾ ਚੜ੍ਹਨ ਤੱਕ ਭੋਜਨ ਜਾਂ ਪਾਣੀ ਦਾ ਸੇਵਨ ਕੀਤੇ ਬਿਨਾਂ ਵਰਤ ਰੱਖਦੀਆਂ ਹਨ। ਇਹ ਵਰਤ ਵਿਆਹੇ ਜੋੜਿਆਂ ਲਈ ਬਹੁਤ ਖਾਸ ਹੁੰਦਾ ਹੈ।


ਇਹੀ ਕਾਰਨ ਹੈ ਕਿ ਕਰਵਾ ਚੌਥ ਦੇ ਦਿਨ ਔਰਤਾਂ ਚੰਦਰਮਾ ਦੇ ਚੜ੍ਹਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ, ਕਿਉਂਕਿ ਇਸ ਤੋਂ ਬਾਅਦ ਹੀ ਉਨ੍ਹਾਂ ਦਾ ਵਰਤ ਪੂਰਾ ਹੁੰਦਾ ਹੈ ਤੇ ਉਨ੍ਹਾਂ ਨੂੰ ਕਰਵਾਚੌਥ, ਚੰਦਰਮਾ ਤੇ ਗਣਪਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। ਆਓ ਜਾਣਦੇ ਹਾਂ ਇਸ ਸਾਲ ਕਰਵਾ ਚੌਥ ਦਾ ਚੰਦ ਕਦੋਂ ਚੜ੍ਹੇਗਾ, ਚੰਦਰਮਾ ਦਾ ਸਮਾਂ ਤੇ ਪੂਜਾ ਦਾ ਸਮਾਂ।


ਕਰਵਾ ਚੌਥ 2023 ਤਿਥੀ (Karwa Chauth 2023 Tithi)
ਪੰਚਾਂਗ ਅਨੁਸਾਰ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ 31 ਅਕਤੂਬਰ 2023 ਨੂੰ ਰਾਤ 09:30 ਵਜੇ ਸ਼ੁਰੂ ਹੋ ਰਹੀ ਹੈ। ਚਤੁਰਥੀ ਤਿਥੀ 1 ਨਵੰਬਰ 2023 ਨੂੰ ਰਾਤ 09:19 ਵਜੇ ਸਮਾਪਤ ਹੋਵੇਗੀ।


ਕਰਵਾ ਚੌਥ 2023 ਪੂਜਾ ਮੁਹੂਰਤ
ਕਰਵਾ ਚੌਥ ਦੇ ਦਿਨ ਔਰਤਾਂ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਲੈਂਦੀਆਂ ਹਨ ਤੇ ਫਿਰ ਉਨ੍ਹਾਂ ਦਾ ਵਰਤ ਸ਼ੁਰੂ ਹੋ ਜਾਂਦਾ ਹੈ। ਇਸ ਦਿਨ ਸੂਰਜ ਸਵੇਰੇ 06.36 ਵਜੇ ਚੜ੍ਹੇਗਾ। ਇਸ ਸਮੇਂ ਤੱਕ ਸਰਗੀ ਦੀ ਰਸਮ ਪੂਰੀ ਕਰਨੀ ਹੋਏਗੀ। ਕਰਵਾ ਚੌਥ 'ਤੇ ਗਣਪਤੀ ਜੀ, ਕਰਵਾ ਮਾਤਾ ਤੇ ਸ਼ਿਵ ਪਰਿਵਾਰ ਦੀ ਪੂਜਾ ਕਰਨ ਦਾ ਸ਼ੁਭ ਸਮਾਂ ਸ਼ਾਮ 05.44 ਤੋਂ ਰਾਤ 07.02 ਤੱਕ ਹੈ। ਵਿਆਹੁਤਾ ਜੋੜੇ ਨੂੰ ਪੂਜਾ ਲਈ ਲਗਪਗ 1 ਘੰਟਾ 17 ਮਿੰਟ ਮਿਲੇਗਾ।


ਕਰਵਾ ਚੌਥ 2023 ਚੰਦਰਮਾ ਦਾ ਸਮਾਂ 
ਕਰਵਾ ਚੌਥ ਦੇ ਦਿਨ, ਚੰਦਰਮਾ 1 ਨਵੰਬਰ 2023 ਨੂੰ 08.26 ਮਿੰਟ 'ਤੇ ਚੜ੍ਹੇਗਾ, ਹਾਲਾਂਕਿ ਚੰਦਰਮਾ ਦਾ ਸਮਾਂ ਸ਼ਹਿਰ ਅਨੁਸਾਰ ਵੱਖਰਾ ਹੋ ਸਕਦਾ ਹੈ। ਇਹ ਵਰਤ ਚੰਦਰਮਾ ਦੀ ਪੂਜਾ ਤੋਂ ਬਿਨਾਂ ਅਧੂਰਾ ਹੈ। ਇਸੇ ਲਈ ਵਿਆਹੁਤਾ ਔਰਤ ਚੰਦਰਮਾ ਦੇ ਦਰਸ਼ਨ ਦੀ ਬੇਸਬਰੀ ਨਾਲ ਉਡੀਕ ਕਰਦੀ ਹੈ ਤੇ ਫਿਰ ਆਪਣੇ ਪਤੀ ਤੋਂ ਜਲ ਲੈ ਕੇ ਵਰਤ ਦੀ ਸਮਾਪਤੀ ਕਰਦੀ ਹੈ।


ਕਰਵਾ 'ਤੇ ਚੰਦਰਮਾ ਕਿਉਂ ਦੇਖਦੇ?
ਕਥਾ ਅਨੁਸਾਰ ਜਦੋਂ ਭਗਵਾਨ ਗਣੇਸ਼ ਦਾ ਸਿਰ ਉਨ੍ਹਾਂ ਦੇ ਸਰੀਰ ਤੋਂ ਵੱਖ ਹੋਇਆ ਤਾਂ ਉਨ੍ਹਾਂ ਦਾ ਸਿਰ ਚੰਦਰਲੋਕ ਵਿੱਚ ਚਲਾ ਗਿਆ। ਗਣੇਸ਼ ਦਾ ਸਿਰ ਚੰਦਰਲੋਕ ਵਿੱਚ ਹੋਣ ਕਰਕੇ ਚਤੁਰਥੀ ਦੇ ਦਿਨ ਗਣੇਸ਼ ਦੀ ਪੂਜਾ ਕਰਨ ਤੋਂ ਬਾਅਦ ਚੰਦਰਮਾ ਦੀ ਵੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਕਰਵਾ ਚੌਥ 'ਤੇ ਚੰਦਰਮਾ ਦੀ ਪੂਜਾ ਕਰਨ ਨਾਲ ਰੋਗ, ਦੁੱਖ ਤੇ ਪਾਪ ਦੂਰ ਹੁੰਦੇ ਹਨ। ਚੰਦਰਮਾ ਨੂੰ ਠੰਢਕ ਤੇ ਪਿਆਰ ਆਦਿ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਲਈ ਇਸ ਦਿਨ ਚੰਦਰਮਾ ਦੀ ਪੂਜਾ ਕਰਨ ਨਾਲ ਵਿਆਹੁਤਾ ਜੀਵਨ ਵਿੱਚ ਪਿਆਰ ਤੇ ਸਦਭਾਵਨਾ ਵਧਦੀ ਹੈ।


Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਵਿਸ਼ਵਾਸ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।