Uttarakhand News: ਮਾਂ ਗੌਰੀ ਦੇ ਕਪਾਟ ਖੁਲ੍ਹਣ ਦੇ ਨਾਲ ਹੀ ਕੇਦਾਰਨਾਥ ਯਾਤਰਾ ਸ਼ੁਰੂ ਹੋ ਗਈ ਹੈ। ਕੇਦਾਰਨਾਥ ਯਾਤਰਾ ਦੇ ਆਧਾਰ ਕੈਂਪ ਗੌਰੀਕੁੰਡ ਸਥਿਤ ਮਾਂ ਗੌਰੀ ਮੰਦਿਰ ਦੇ ਦਰਵਾਜ਼ੇ ਨਿਯਮਾਂ ਅਨੁਸਾਰ ਖੋਲ੍ਹ ਦਿੱਤੇ ਗਏ ਹਨ। ਗੌਰੀ ਪਿੰਡ ਤੋਂ ਮਾਂ ਗੌਰੀ ਦੀ ਡੋਲੀ ਨੂੰ ਗੌਰੀਕੁੰਡ ਲਿਆਂਦਾ ਗਿਆ, ਜਿੱਥੇ ਪੂਜਾ ਕਰਨ ਤੋਂ ਬਾਅਦ ਦਰਵਾਜ਼ੇ ਖੋਲ੍ਹੇ ਗਏ। ਹੁਣ ਛੇ ਮਹੀਨਿਆਂ ਤੱਕ ਸ਼ਰਧਾਲੂ ਇੱਥੇ ਮਾਂ ਗੌਰੀ ਦੇ ਦਰਸ਼ਨ ਕਰ ਸਕਣਗੇ। ਦੱਸ ਦੇਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦੇ ਮੌਕੇ 'ਤੇ ਮਾਂ ਗੌਰੀ ਦੇ ਕਪਾਟ ਨਿਯਮਾਂ ਅਨੁਸਾਰ ਖੋਲ੍ਹ ਦਿੱਤੇ ਗਏ ਹਨ। ਗਰਮੀਆਂ 'ਚ ਮਾਂ ਗੌਰੀ ਦੀ ਪੂਜਾ ਗੌਰੀਕੁੰਡ ਸਥਿਤ ਗੌਰੀ ਮੰਦਰ 'ਚ ਕੀਤੀ ਜਾਂਦੀ ਹੈ ਜਦਕਿ ਸਰਦੀਆਂ 'ਚ ਗੌਰੀ ਪਿੰਡ 'ਚ ਪੂਜਾ ਕੀਤੀ ਜਾਂਦੀ ਹੈ।
ਵੱਡੀ ਗਿਣਤੀ ‘ਚ ਮੌਜੂਦ ਰਹੇ ਸ਼ਰਧਾਲੂ
ਗੌਰੀ ਮਾਈ ਮੰਦਿਰ ਗੌਰੀਕੁੰਡ ਦੇ ਮਠਾਪਤੀ ਸੰਪੂਰਣਾਨੰਦ ਗੋਸਵਾਮੀ ਨੇ ਦੱਸਿਆ ਕਿ ਵਿਸਾਖੀ ਦੇ ਤਿਉਹਾਰ 'ਤੇ ਪਿੰਡ ਗੌਰੀ ਵਿੱਚ ਸਥਿਤ ਚੰਡਿਕਾ ਮੰਦਿਰ 'ਚ ਸਵੇਰੇ ਤੜਕੇ ਪੂਜਾ ਕਰਨ ਤੋਂ ਬਾਅਦ ਕੰਡੀ ਵਿੱਚ ਰੱਖ ਕੇ ਢੋਲ-ਨਗਾੜਿਆਂ ਦੇ ਨਾਲ ਪੂਰੇ ਪਿੰਡ ਦੀ ਹਾਜ਼ਰੀ 'ਚ ਛੇ ਮਹੀਨਿਆਂ ਦੇ ਲਈ ਗੌਰੀਕੁੰਡ ਵਿੱਚ ਸਥਿਤ ਗੌਰੀ ਮਾਈ ਦੇ ਮੰਦਿਰ ਲਈ ਰਵਾਨਾ ਹੋਏ। ਮਾਤਾ ਦੀ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਮੰਦਿਰ ਕਮੇਟੀ ਦੇ ਕਰਮਚਾਰੀ ਅਤੇ ਦੂਰ-ਦੂਰ ਤੋਂ ਸ਼ਰਧਾਲੂ ਹਾਜ਼ਰ ਸਨ।
ਇਹ ਵੀ ਪੜ੍ਹੋ: Sukhbir Badal: ਸਰਕਾਰ ਪੰਜਾਬ 'ਚ ਕਾਲੇ ਦੌਰ ਵਾਲਾ ਮਾਹੌਲ ਸਿਰਜ ਰਹੀ: ਸੁਖਬੀਰ ਬਾਦਲ
ਅੱਜ ਤੋਂ ਕੀਤੀ ਜਾਵੇਗੀ ਗੌਰੀ ਮਾਈ ਦੀ ਪੂਜਾ
ਪਿੰਡ ਤੋਂ ਰਵਾਨਾ ਹੋ ਕੇ ਮਾਤਾ ਗੌਰੀ ਮਾਈ ਦੀ ਡੋਲੀ ਗੌਰੀਕੁੰਡ ਬਾਜ਼ਾਰ ਤੋਂ ਹੁੰਦੀ ਹੋਈ ਮੰਦਰ ਪਹੁੰਚੀ, ਜਿੱਥੇ ਮਾਤਾ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ। ਸਵੇਰੇ ਅੱਠ ਵਜੇ ਗੌਰੀ ਮਾਈ ਮੰਦਿਰ ਵਿੱਚ ਰਸਮਾਂ ਅਤੇ ਵੈਦਿਕ ਜਾਪ ਨਾਲ ਮੰਦਰ ਵਿੱਚ ਰੱਖਿਆ ਗਿਆ ਅਤੇ ਮਾਤਾ ਦੇ ਕਪਾਟ ਛੇ ਮਹੀਨਿਆਂ ਲਈ ਸਮੂਹ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ। ਅੱਜ ਤੋਂ ਗੌਰੀਕੁੰਡ ਸਥਿਤ ਗੌਰੀਮਾਈ ਮੰਦਰ 'ਚ ਰੋਜ਼ਾਨਾ ਗੌਰੀ ਮਾਈ ਦੀ ਪੂਜਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab Weather: ਅਗਲੇ ਤਿੰਨ ਦਿਨ ਸੋਚ ਸਮਝ ਕੇ ਨਿਕਲਿਓ ਘਰੋਂ....ਅਸਮਾਨ ਤੋਂ ਵਰ੍ਹੇਗੀ ਅੱਗ