Amritsarn news: ਬਸੰਤ ਪੰਚਮੀ ਦਾ ਦਿਹਾੜਾ ਦੇਸ਼ ਭਰ 'ਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਉੱਥੇ ਹੀ ਇਸ ਦਿਹਾੜੇ ਮੌਕੇ ਅੰਮ੍ਰਿਤਸਰ ਦੇ ਇਤਿਹਾਸਿਕ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਖ਼ਾਸੀਆਂ ਰੌਣਕਾਂ ਦੇਖਣ ਨੂੰ ਮਿਲੀਆਂ।


ਹਰ ਸਾਲ ਦੀ ਤਰਾਂ ਇਸ ਵਾਰ ਵੀ ਬਸੰਤ ਪੰਚਮੀ ਮੌਕੇ ਜੋੜ ਮੇਲੇ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਦੂਰ ਦਰਾਡੇ ਤੋਂ ਸੰਗਤਾਂ ਨੇ ਆ ਕੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਗੁਰੂ ਘਰ ਦਾ ਅਸ਼ੀਰਵਾਦ ਲਿਆ। 


ਦੱਸ ਦਈਏ ਕਿ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਆਪਣੇ ਘਰ ਪੁੱਤਰ (ਸ੍ਰੀ ਗੁਰੂ ਹਰਗੋਬਿੰਦ ਸਾਹਿਬ) ਜੀ ਦੇ ਜਨਮ ਦੀ ਖੁਸ਼ੀ 'ਚ ਇਸ ਅਸਥਾਨ 'ਤੇ ਅੱਜ ਦੇ ਦਿਨ 6 ਛੇਹਰਟਾਂ ਵਾਲਾ ਖੂਹ ਲੁਆਇਆ ਸੀ।


ਇੱਥੇ ਉਸ ਦਿਨ ਤੋਂ ਲੈ ਕੇ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਇੱਥੇ ਜੋੜ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸੰਗਤਾਂ ਲੱਖਾਂ ਦੀ ਗਿਣਤੀ 'ਚ ਇੱਥੇ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ।


ਇਹ ਵੀ ਪੜ੍ਹੋ: Phoolan Devi Case: ਬੇਹਮਾਈ ਕਤਲੇਆਮ 'ਚ 43 ਸਾਲ ਬਾਅਦ ਆਇਆ ਫੈਸਲਾ, ਇੱਕ ਦੋਸ਼ੀ ਨੂੰ ਉਮਰ ਕੈਦ, ਫੂਲਨ ਦੇਵੀ ਸਮੇਤ 36 ਲੋਕ ਸੀ ਦੋਸ਼ੀ


ਇਸ ਦੇ ਨਾਲ ਹੀ ਪੁੱਤਰ ਦੀ ਪ੍ਰਾਪਤੀ ਲਈ ਅਰਦਾਸ ਕਰਦੀਆਂ ਹਨ ਅਤੇ ਜਿਹੜੇ ਇੱਥੇ ਇਸ਼ਨਾਨ ਕਰਕੇ ਜਾਂਦੇ ਹਨ, ਉਹ ਮਨੋਕਾਮਨਾ ਪੂਰੀ ਹੋਣ 'ਤੇ ਬੈਂਡ ਵਾਜੇ ਦੇ ਨਾਲ ਆਉਂਦੇ ਹਨ।


ਕਹਿੰਦੇ ਹਨ ਇਥੋਂ ਜੋ ਵੀ ਕੋਈ ਕੁਝ ਮੰਗ ਕੇ ਜਾਂਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਮਨੋਕਾਮਨਾ ਪੂਰੀ ਹੋਣ 'ਤੇ ਉਹ ਇਥੇ ਮੱਥਾ ਟੇਕਣ ਜ਼ਰੂਰ ਆਉਂਦਾ ਹੈ, ਸੰਗਤਾਂ ਵਲੋਂ ਗੁਰੂਦੁਆਰਾ ਸਾਹਿਬ ਦੇ ਬਾਹਰ ਖੁਲ੍ਹੇ ਮੈਦਾਨ 'ਚ ਪਤੰਗਬਾਜ਼ੀ ਕਰਕੇ ਬਸੰਤ ਪੰਚਮੀ ਦੀ ਖੁਸ਼ੀ ਮਨਾਈ ਜਾਂਦੀ ਹੈ।


ਇਹ ਵੀ ਪੜ੍ਹੋ: Jalandhar News: ਸੰਯੁਕਤ ਕਿਸਾਨ ਮੋਰਚਾ ਨੇ ਜਲੰਧਰ ਵਿੱਚ ਕੀਤੀ ਅਹਿਮ ਮੀਟਿੰਗ,ਪੰਜਾਬ ਦੇ ਟੋਲ ਪਲਾਜੇ ਕੀਤੇ ਫ੍ਰੀ