ਪਰਮਜੀਤ ਸਿੰਘ ਦੀ ਰਿਪੋਰਟ
ਚੰਡੀਗੜ੍ਹ: ਸੇਵਾ ਪੰਥੀ ਅੱਡਣਸ਼ਾਹੀ ਸਭਾ ਦੇ ਸੰਤ ਮਹਾਂਪੁਰਸ਼ਾ ਦੀ ਬੈਠਕ ਟਿਕਾਣਾ ਭਾਈ ਆਯਾ ਰਾਮ ਸਾਹਿਬ ਦਿੱਲੀ ਵਿਖੇ ਹੋਈ। ਜਿਸ ਵਿੱਚ ਸੇਵਾ ਪੰਥੀ ਸੰਪਰਦਾ ਨਾਲ ਜੁੜੇ ਸੰਤ ਸਮਾਜ ਨੇ ਸਰਬਸੰਮਤੀ ਨਾਲ ਮਹੰਤ ਕਰਮਜੀਤ ਸਿੰਘ (ਯਮੁਨਾਨਗਰ) ਵਾਲਿਆਂ ਨੂੰ ਦੁਬਾਰਾ ਫਿਰ ਸੇਵਾ ਪੰਥੀ ਅੱਡਣਸ਼ਾਹੀ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ।
ਇਸ ਬੈਠਕ ਵਿੱਚ ਮਹੰਤ ਦਿਲਬਾਗ ਸਿੰਘ ਰੋਹਤਕ ਵਾਲਿਆਂ ਨੂੰ ਜਨਰਲ ਸਕੱਤਰ ਅਤੇ ਮਹੰਤ ਮਹਿੰਦਰ ਸਿੰਘ ਪਹਾੜਗੰਜ ਦਿੱਲੀ ਨੂੰ ਖਜ਼ਾਨਚੀ ਅਤੇ ਇਸ ਤੋਂ ਇਲਾਵਾ ਹੋਰ ਮਹਾਪੁਰਸ਼ਾਂ ਨੂੰ ਵੀ ਵੱਖੋ-ਵੱਖ ਜ਼ਿੰਮੇਵਾਰੀਆਂ ਸੌਪੀਆਂ ਗਈਆਂ।
ਇਸ ਮੌਕੇ ਮਹੰਤ ਕਰਮਜੀਤ ਸਿੰਘ ਨੇ ਕਿਹਾ "ਅੱਜ ਦੁਬਾਰਾ ਫਿਰ ਮੈਨੂੰ ਜੋ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੌਂਪੀ ਗਈ ਹੈ।ਮੈਂ ਯਤਨ ਕਰਾਗਾਂ ਮੈਂ ਸਾਰੇ ਸਾਧੂਆਂ ਦੀਆਂ ਉਮੀਦਾਂ ਤੇ ਪੂਰਾ ਉਤਰਾ ਅਤੇ ਭਾਈ ਘਨੱਈਆ ਸਾਹਿਬ ਜੀ ਦੀ ਸੰਪ੍ਰਦਾ ਨੂੰ ਹੋਰ ਅੱਗੇ ਵਧਾ ਸਕਾਂ।"
ਮਹੰਤ ਕਰਮਜੀਤ ਸਿੰਘ ਨੂੰ ਉਨ੍ਹਾਂ ਦੀ ਅੱਜ ਹੋਈ ਨਿਯੁਕਤੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਏ ਮਸਕੀਨ, ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ , ਬਾਬਾ ਬਲਬੀਰ ਸਿੰਘ ਮੁੱਖੀ ਬਾਬਾ ਬੁੱਢਾ ਦਲ ਨੇ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਇਲਾਵਾ ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਜੋਗਾ ਸਿੰਘ ਕਰਨਾਲ ਤੋਂ ਇਲਾਵਾ ਹੋਰ ਸੰਸਥਾਵਾਂ ਦੇ ਮੁੱਖੀਆਂ ਨੇ ਵੀ ਮਹੰਤ ਕਰਮਜੀਤ ਸਿੰਘ ਨੂੰ ਵਧਾਈ ਦਿੱਤੀ। ਇਸ ਮੌਕੇ ਮਹੰਤ ਪ੍ਰਿਤਪਾਲ ਸਿੰਘ, ਮਹੰਤ ਜਗਦੇਵ ਸਿੰਘ, ਸੰਤ ਸੁਰਿੰਦਰ ਸਿੰਘ, ਮਹੰਤ ਸੁੰਦਰ ਸਿੰਘ, ਬਾਬਾ ਜੋਗਾ ਸਿੰਘ ਕਰਨਾਲ ਤੋਂ ਇਲਾਵਾ ਹੋਰ ਵੀ ਸੰਤ ਮਹਾਂਪੁਰਸ਼ ਮੌਜੂਦ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :