ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਕ ਬਾਦਲ ਨੇ ਦੱਸਿਆ ਹੈ ਕਿ ਕੇਂਦਰੀ ਸੱਭਿਆਚਾਰ ਮੰਤਰਾਲੇ ਨੇ ਲੁਧਿਆਣਾ ਦੀ ਜੀਐਸਟੀ ਅਥਾਰਟੀ ਨੂੰ 57 ਲੱਖ ਰੁਪਏ ਜੀਐਸਟੀ ਦੀ ਰਾਸ਼ੀ ਰੀਫੰਡ ਕਰ ਦਿੱਤੀ ਹੈ, ਜੋ ਅੱਗੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਜੀਐਸਟੀ ਵਾਪਸ ਕਰਨ ਦੀ ਪਹਿਲੀ ਕਿਸ਼ਤ ਹੈ। ਇਸ ਤੋਂ ਬਾਅਦ ਇਹ ਰੀਫੰਡ ਹਰ ਤਿੰਨ ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕੀਤਾ ਜਾਵੇਗਾ।
ਹਰਸਿਮਰਤ ਬਾਦਲ ਨੇ ਐਨਡੀਏ ਸਰਕਾਰ ਦੇ ਪਿਛਲੇ ਕਾਰਜਕਾਲ ਦੌਰਾਨ ਜੀਐਸਟੀ ਕਰ ਲਾਗੂ ਹੋਣ ਮਗਰੋਂ 'ਸੇਵਾ ਭੋਜ ਯੋਜਨਾ' ਤਹਿਤ ਵਿੱਤੀ ਮੱਦਦ ਦੇ ਕੇ ਲੰਗਰ ਰਸਦ ਨੂੰ ਕਰ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਸੀ। ਇਹ ਸਕੀਮ ਤਹਿਤ ਗੁਰਦੁਆਰਿਆਂ ਤੇ ਲੰਗਰ ਛਕਾਉਣ ਵਾਲੀਆਂ ਹੋਰ ਧਾਰਮਿਕ ਸੰਸਥਾਵਾਂ ਉੱਤੇ ਲੱਗਣ ਵਾਲੇ ਕੇਂਦਰੀ ਜੀਐਸਟੀ ਤੇ ਆਈਜੀਐਸਟੀ ਨੂੰ ਵਾਪਸ ਮੋੜਣ ਦਾ ਫੈਸਲਾ ਕੀਤਾ ਸੀ। ਬਾਦਲ ਨੇ ਲੰਗਰ 'ਤੇ ਜੀਐਸਟੀ ਵਾਪਸ ਕਰ ਆਪਣਾ ਵਾਅਦਾ ਪੂਰਾ ਕਰਨ 'ਤੇ ਪੀਐਮ ਮੋਦੀ ਦਾ ਧੰਨਵਾਦ ਵੀ ਕੀਤਾ।