ਨਵੀਂ ਦਿੱਲੀ: 17 ਅਕਤੂਬਰ 2020 ਤੋਂ ਨਵਰਾਤਰੀ ਸ਼ੁਰੂ ਹੋ ਗਏ ਹਨ। ਇਸ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਪੂਜਾ ਬੇਹੱਦ ਅਹਿਮ ਹੈ। ਮਾਂ ਦੁਰਗਾ ਦੇ ਸਰੂਪਾਂ ਦੀ ਨਵਰਾਤਰੀ ਵਿੱਚ ਨਿਯਮਤ ਪੂਜਾ ਕੀਤੀ ਜਾਂਦੀ ਹੈ। ਮਾਂ ਆਪਣੇ ਭਗਤਾਂ ਤੋਂ ਖੁਸ਼ ਹੋ ਕੇ ਉਨ੍ਹਾਂ ਦੀ ਹਰ ਇੱਛਾ ਪੂਰੀ ਕਰਦੀ ਹੈ। ਆਓ ਦੱਸੀਏ ਕਿ ਨਵਰਾਤਰੀ ਦੇ 9 ਦਿਨ ਦੇਵੀ ਦੇਵਤਿਆਂ ਨੂੰ ਕਿਹੜਾ ਪ੍ਰਸਾਦ ਚੜ੍ਹਾਇਆ ਜਾਣਾ ਚਾਹੀਦਾ ਹੈ।
ਇੱਥੇ 9 ਦੇਵੀ ਦੇਵਤਿਆਂ ਦੇ ਪਸੰਦੀਦਾ ਪ੍ਰਸ਼ਾਦ:
1. ਨਵਰਾਤਰੀ ਦੇ ਪਹਿਲੇ ਦਿਨ ਗਊ ਦਾ ਸ਼ੁੱਧ ਘਿਓ ਮਾਂ ਦੇ ਚਰਨਾਂ 'ਚ ਚੜ੍ਹਾਇਆ ਜਾਣਾ ਚਾਹੀਦਾ ਹੈ। ਇਹ ਵਿਅਕਤੀ ਨੂੰ ਤੰਦਰੁਸਤ ਸਰੀਰ ਅਤੇ ਸਿਹਤ ਲਈ ਅਸੀਸਾਂ ਦਿੰਦਾ ਹੈ।
2. ਨਵਰਾਤਰੀ ਦੇ ਦੂਜੇ ਦਿਨ ਮਾਂ ਨੂੰ ਚੀਨੀ ਦੇਣੀ ਚਾਹੀਦੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਪ੍ਰਸ਼ਾਦ ਦੀ ਭੇਟ ਕਰੋ। ਇਸ ਨਾਲ ਉਮਰ ਵੱਧ ਜਾਂਦੀ ਹੈ।
3. ਨਵਰਾਤਰੀ ਦੇ ਤੀਜੇ ਦਿਨ ਮਾਂ ਦਾ ਦੁੱਧ ਜਾਂ ਮਿੱਠਾ ਦੁੱਧ ਜਾਂ ਦੁੱਧ ਤੋਂ ਬਣੀ ਖੀਰ ਭੇਟ ਕਰੋ। ਇਸ ਦੌਰਾਨ ਇੱਕ ਬ੍ਰਾਹਮਣ ਨੂੰ ਦਾਨ ਦੇਣਾ ਚੰਗਾ ਰਹੇਗਾ। ਇਸ ਨਾਲ ਵਿਅਕਤੀ ਦੇ ਦੁੱਖਾਂ ਦਾ ਖ਼ਤਮਾ ਹੁੰਦਾ ਹੈ।
4. ਨਵਰਾਤਰੀ ਦੇ ਚੌਥੇ ਦਿਨ ਮਾਂ ਨੂੰ ਮਾਲਪੁਆ ਭੇਟ ਕਰੋ। ਬ੍ਰਾਹਮਣ ਨੂੰ ਦਾਨ ਵੀ ਕਰੋ। ਇਸ ਤਰ੍ਹਾਂ ਕਰਨ ਨਾਲ ਅਕਲ 'ਚ ਵਾਧਾ ਹੁੰਦਾ ਹੈ।
5. ਨਵਰਾਤਰੀ ਦੇ ਪੰਜਵੇਂ ਦਿਨ ਮਾਂ ਨੂੰ ਕੇਲੇ ਭੇਟ ਕਰਨੇ ਚਾਹੀਦੇ ਹਨ। ਇਹ ਵਿਅਕਤੀ ਦੇ ਸਰੀਰ ਨੂੰ ਤੰਦਰੁਸਤੀ ਦਿੰਦਾ ਹੈ।
6. ਨਵਰਾਤਰੀ ਦੇ ਛੇਵੇਂ ਦਿਨ ਮਾਂ ਨੂੰ ਸ਼ਹਿਦ ਭੇਟ ਕਰਨਾ ਚੰਗਾ ਮਨੀਆ ਜਾਂਦਾ ਹੈ। ਜਿਸ ਨਾਵ ਵਿਅਕਤੀ ਦੀ ਆਕਰਸ਼ਨ 'ਚ ਵਾਧਾ ਹੁੰਦਾ ਹੈ।
7. ਨਵਰਾਤਰੀ ਦੇ ਸੱਤਵੇਂ ਦਿਨ ਮਾਂ ਨੂੰ ਗੁੜ ਭੇਟ ਕਰੋ। ਬ੍ਰਾਹਮਣ ਨੂੰ ਦਾਨ ਵੀ ਕਰੋ। ਇਹ ਵਿਅਕਤੀ ਨੂੰ ਸੋਗ ਤੋਂ ਮੁਕਤ ਕਰਦਾ ਹੈ। ਨਾਲ ਹੀ ਵਿਅਕਤੀ ਅਚਾਨਕ ਸੰਕਟਾਂ ਤੋਂ ਸੁਰੱਖਿਅਤ ਰਹਿੰਦਾ ਹੈ।
8. ਨਵਰਾਤਰੀ ਦੇ ਅੱਠਵੇਂ ਦਿਨ ਮਾਂ ਨੂੰ ਨਾਰਿਅਲ ਚੜਾਇਆ ਜਾਂਦਾ ਹੈ। ਇਹ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਤੋਂ ਛੁਟਕਾਰਾ ਪਹੁੰਚਾਉਂਦਾ ਹੈ।
9. ਨਰਾਤਰੀ ਦੇ ਨੌਵੇਂ ਦਿਨ ਤਿਲ ਦਾ ਤੇਲ ਭੇਟ ਕੀਤਾ ਜਾਣਾ ਚਾਹੀਦਾ ਹੈ। ਬ੍ਰਾਹਮਣ ਨੂੰ ਵੀ ਦਾਨ ਕਰਨਾ ਚਾਹਿਦਾ ਹੈ। ਅਜਿਹਾ ਕਰਨ ਨਾਲ ਵਿਅਕਤੀ ਨੂੰ ਮੌਤ ਦੇ ਡਰ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਅਣਸੁਖਾਵੀਂਆਂ ਘਟਨਾਵਾਂ ਤੋਂ ਬਚਾਅ ਵੀ ਹੈ।
ਨੋਟ: ਸਾਡਾ ਉਦੇਸ਼ ਸਿਰਫ ਜਾਣਕਾਰੀ ਪਹੁੰਚਾਉਣਾ ਹੈ, ਇਸ ਲਈ ਉਪਭੋਗਤਾ ਇਸ ਨੂੰ ਸਿਰਫ ਜਾਣਕਾਰੀ ਵਜੋਂ ਵਿਚਾਰਨਾ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਵਰਤੋਂ ਦੀ ਜ਼ਿੰਮੇਵਾਰੀ ਖੁਦ ਉਪਭੋਗਤਾ 'ਤੇ ਆਵੇਗੀ।
Navratra 2020: 9 ਦਿਨਾਂ ਦੇ 7 ਦਿਨ ਨਵਰਾਤਰੀ 'ਚ ਬਣ ਰਹੇ ਬਹੁਤ ਹੀ ਦੁਰਲੱਭ ਯੋਗ, ਜਾਣੋ ਉਨ੍ਹਾਂ ਬਾਰੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Navarati Bhog: ਸ਼ਾਰਦੀਆ ਨਵਰਾਤਰੀ ਵਿਚ ਮਾਂ ਦੁਰਗਾ ਨੂੰ ਚੜਾਓ ਇਹ ਖਾਸ ਭੋਗ
ਏਬੀਪੀ ਸਾਂਝਾ
Updated at:
17 Oct 2020 10:54 AM (IST)
17 ਅਕਤੂਬਰ 2020 ਤੋਂ ਨਵਰਾਤਰਾ ਦੀ ਸ਼ੁਰੂਆਤ ਹੋ ਰਹੀ ਹੈ। ਇਸ ਦੌਰਾਨ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਪੂਜਾ ਬੇਹੱਦ ਖਾਸ ਹੈ। ਨਵਰਾਤਰੀ ਵਿਚ ਵੱਖ-ਵੱਖ ਤਰ੍ਹਾਂ ਦੇ ਭੋਗ ਵੀ ਮਾਤਾ ਦੁਰਗਾ ਨੂੰ ਭੇਟ ਕੀਤੇ ਜਾਂਦੇ ਹਨ।
- - - - - - - - - Advertisement - - - - - - - - -