Punjab Breaking News Live 9 August 2024: ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ 'ਚ ਕੱਢਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਰਾਮ ਰਹੀਮ ਨੂੰ ਮਿਲੇਗਾ ਝਟਕਾ ਜ਼ਾਂ SGPC ਨੂੰ ਲੱਗੇਗਾ ?, ਹਲਕੀ ਬਾਰਿਸ਼ ਕਰਕੇ ਤਾਪਮਾਨ 'ਚ ਆਈ ਗਿਰਾਵਟ

Punjab Breaking News Live 9 August 2024: ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ 'ਚ ਕੱਢਣ ਦਾ ਮਾਮਲਾ ਪਹੁੰਚਿਆ ਹਾਈਕੋਰਟ, ਰਾਮ ਰਹੀਮ ਨੂੰ ਮਿਲੇਗਾ ਝਟਕਾ ਜ਼ਾਂ SGPC ਨੂੰ ਲੱਗੇਗਾ ?, ਹਲਕੀ ਬਾਰਿਸ਼ ਕਰਕੇ ਤਾਪਮਾਨ 'ਚ ਆਈ ਗਿਰਾਵਟ

ABP Sanjha Last Updated: 09 Aug 2024 12:19 PM

ਪਿਛੋਕੜ

Punjab Breaking News Live 9 August 2024: ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਮੁੰਧੋ ਸੰਗਤੀਆਂ ਵਿੱਚ ਕੁਝ ਦਿਨ ਪਹਿਲਾਂ ਇੱਕ ਵਿਵਾਦਤ ਮਤਾ ਪਾਸ ਕੀਤਾ ਗਿਆ ਸੀ। ਪਰਵਾਸੀ ਲੋਕਾਂ ਨੂੰ ਪਿੰਡ ਛੱਡਣ...More

Amritsar News: ਕੁਦਰਤ ਬੜੀ ਬਲਵਾਨ! ਵਿਦੇਸ਼ ਜਾਣ ਤੋਂ ਪਹਿਲਾਂ ਹੀ ਵਰਤਿਆ ਭਾਣਾ, ਪਰਿਵਾਰ 'ਤੇ ਡਿੱਗਿਆ ਦੁੱਖਾਂ ਦਾ ਪਹਾੜ

Amritsar News: ਅਕਸਰ ਕਿਹਾ ਜਾਂਦਾ ਹੈ ਕਿ ਕੁਦਰਤ ਬੜੀ ਬਲਵਾਨ ਹੈ। ਅਜਿਹਾ ਹੀ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲਿਆ। ਇੱਥੇ ਇੱਕ ਨੌਜਵਾਨ ਵਿਦੇਸ਼ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਮੌਤ ਨੇ ਉਸ ਨੂੰ ਗਲੇ ਲਾ ਲਿਆ। ਪੁਲਿਸ ਮੁਲਾਜ਼ਮ ਨੌਜਵਾਨ ਦੀ ਸਕਾਰਪੀਓ ਗੱਡੀ ਟਰੱਕ ਨਾਲ ਟਕਰਾ ਗਈ ਤੇ ਖੁਸ਼ੀਆਂ ਦਾ ਮਾਹੌਲ ਗਮ ਵਿੱਚ ਬਦਲ ਗਿਆ।


ਦਰਅਸਲ ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਕਾਰਨ ਮਹਿੰਦਰਾ ਸਕਾਰਪੀਓ ਕਾਰ ਚਕਨਾਚੂਰ ਹੋ ਗਈ। ਕਾਰ ਸਵਾਰ ਪੁਲਿਸ ਮੁਲਾਜ਼ਮ ਸੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਅੰਮ੍ਰਿਤਸਰ ਬਾਈਪਾਸ ਜਾਮ ਕਰਕੇ ਪ੍ਰਦਰਸ਼ਨ ਕੀਤਾ।