Longest Fast in the World: ਭਾਰਤ 'ਚ 24 ਮਾਰਚ ਤੋਂ ਰਮਜ਼ਾਨ (Ramadan 2023) ਸ਼ੁਰੂ ਹੋਣ ਦੀ ਉਮੀਦ ਹੈ। ਇਹ ਮਹੀਨਾ ਮੁਸਲਮਾਨਾਂ ਲਈ ਸਭ ਤੋਂ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਸਾਰੇ ਮੁਸਲਮਾਨ ਰਮਜ਼ਾਨ ਦੇ ਮਹੀਨੇ 'ਚ ਰੋਜ਼ਾ (ਵਰਤ) ਰੱਖਦੇ ਹਨ। ਇੱਕ ਰੋਜ਼ੇ ਦੀ ਮਿਆਦ ਸੂਰਜ ਦੇ ਚੜ੍ਹਨ ਤੋਂ ਲੈ ਕੇ ਡੁੱਬਣ ਤੱਕ ਰਹਿੰਦੀ ਹੈ। ਇਸ ਕਾਰਨ ਵੱਖ-ਵੱਖ ਥਾਵਾਂ 'ਤੇ ਰੋਜ਼ਾ ਰੱਖਣ ਦੇ ਸਮੇਂ 'ਚ ਕਮੀ ਜਾਂ ਵਾਧਾ ਹੁੰਦਾ ਹੈ। ਅਜਿਹੀ ਸਥਿਤੀ 'ਚ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਕੁਝ ਅਜਿਹੇ ਸ਼ਹਿਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਸਭ ਤੋਂ ਲੰਬਾ ਅਤੇ ਸਭ ਤੋਂ ਛੋਟਾ ਰੋਜ਼ਾ (Longest Fasting Hours in the World) ਰਹਿੰਦਾ ਹੈ।
ਰਮਜ਼ਾਨ ਦਾ ਮਹੀਨਾ
ਇਸਲਾਮੀ ਕੈਲੰਡਰ 'ਚ ਸੱਤਵਾਂ ਮਹੀਨਾ ਰਜੱਬ, ਅੱਠਵਾਂ ਸ਼ਾਬਾਨ ਅਤੇ ਨੌਵਾਂ ਰਮਜ਼ਾਨ ਹੁੰਦਾ ਹੈ। ਰਮਜ਼ਾਨ ਚੰਨ ਦੇ ਦਿਸਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅਗਲੇ ਦਿਨ ਤੋਂ ਰੋਜ਼ਾ ਰੱਖਿਆ ਜਾਂਦਾ ਹੈ। ਜੇਕਰ ਭਾਰਤ 'ਚ 23 ਮਾਰਚ ਨੂੰ ਚੰਨ ਨਜ਼ਰ ਆਉਂਦਾ ਹੈ ਤਾਂ ਪਹਿਲਾ ਰੋਜ਼ਾ 24 ਮਾਰਚ ਨੂੰ ਮਨਾਇਆ ਜਾਵੇਗਾ।
ਸਭ ਤੋਂ ਲੰਬਾ ਰੋਜ਼ਾ ਰੱਖਣ ਵਾਲੇ ਸ਼ਹਿਰ (Cities having the longest fasting hours)
AlJazeera ਦੀ ਰਿਪੋਰਟ ਮੁਤਾਬਕ ਦੁਨੀਆ ਦੇ ਵੱਖ-ਵੱਖ ਸ਼ਹਿਰਾਂ 'ਚ ਵਰਤ ਰੱਖਣ ਦਾ ਸਮਾਂ ਵੱਖ-ਵੱਖ ਹੈ। ਕੁਝ 'ਚ ਰੋਜ਼ੇ ਦੇ ਘੰਟੇ ਜ਼ਿਆਦਾ ਹੁੰਦੇ ਹਨ, ਜਦਕਿ ਕੁਝ 'ਚ ਇਹ ਘੱਟ ਘੰਟਿਆਂ ਦਾ ਹੁੰਦਾ ਹੈ। ਰਿਪੋਰਟ ਮੁਤਾਬਕ ਇਨ੍ਹਾਂ ਸ਼ਹਿਰਾਂ 'ਚ ਸਭ ਤੋਂ ਲੰਬਾ ਰੋਜ਼ ਰੱਖਿਆ ਜਾਂਦਾ ਹੈ। ਦੇਖੋ ਸੂਚੀ...
ਨੂਕ, ਗ੍ਰੀਨਲੈਂਡ: 17 ਘੰਟੇ
ਰੇਕਜਾਵਿਕ, ਆਈਸਲੈਂਡ: 17 ਘੰਟੇ
ਹੇਲਸਿੰਕੀ, ਫਿਨਲੈਂਡ: 17 ਘੰਟੇ
ਸਟਾਕਹੋਮ, ਸਵੀਡਨ: 17 ਘੰਟੇ
ਗਲਾਸਗੋ, ਸਕਾਟਲੈਂਡ: 17 ਘੰਟੇ
ਐਮਸਟਰਡਮ, ਨੀਦਰਲੈਂਡਜ਼: 16 ਘੰਟੇ
ਪੋਲੈਂਡ: 16 ਘੰਟੇ
ਲੰਡਨ, ਯੂਕੇ: 16 ਘੰਟੇ
ਕਜ਼ਾਕਿਸਤਾਨ: 16 ਘੰਟੇ
ਬ੍ਰਸੇਲਜ਼, ਬੈਲਜੀਅਮ: 16 ਘੰਟੇ
ਪੈਰਿਸ, ਫਰਾਂਸ: 15 ਘੰਟੇ
ਜ਼ਿਊਰਿਖ, ਸਵਿਟਜ਼ਰਲੈਂਡ: 15 ਘੰਟੇ
ਰੋਮਾਨੀਆ: 15 ਘੰਟੇ
ਕੈਨੇਡਾ: 15 ਘੰਟੇ
ਬੁਲਗਾਰੀਆ: 15 ਘੰਟੇ
ਰੋਮ, ਇਟਲੀ: 15 ਘੰਟੇ
ਮੈਡ੍ਰਿਡ, ਸਪੇਨ: 15 ਘੰਟੇ
ਪੁਰਤਗਾਲ: 14 ਘੰਟੇ
ਐਥਨਜ਼, ਗ੍ਰੀਸ: 14 ਘੰਟੇ
ਬੀਜਿੰਗ, ਚੀਨ: 14 ਘੰਟੇ
ਵਾਸ਼ਿੰਗਟਨ, ਡੀ.ਸੀ., ਅਮਰੀਕਾ: 14 ਘੰਟੇ
ਅੰਕਾਰਾ, ਤੁਰਕੀ: 14 ਘੰਟੇ
ਰਬਾਤ, ਮੋਰੋਕੋ: 14 ਘੰਟੇ
ਟੋਕੀਓ, ਜਾਪਾਨ: 14 ਘੰਟੇ
ਇਸਲਾਮਾਬਾਦ, ਪਾਕਿਸਤਾਨ: 14 ਘੰਟੇ
ਕਾਬੁਲ, ਅਫ਼ਗਾਨਿਸਤਾਨ: 14 ਘੰਟੇ
ਤਹਿਰਾਨ, ਈਰਾਨ: 14 ਘੰਟੇ
ਬਗਦਾਦ, ਇਰਾਕ: 14 ਘੰਟੇ
ਬੇਰੂਤ, ਲੇਬਨਾਨ: 14 ਘੰਟੇ
ਸੀਰੀਆ: 14 ਘੰਟੇ
ਮਿਸਰ: 14 ਘੰਟੇ
ਯਰੂਸ਼ਲਮ: 14 ਘੰਟੇ
ਕੁਵੈਤ ਸਿਟੀ, ਕੁਵੈਤ: 14 ਘੰਟੇ
ਗਾਜ਼ਾ ਸਿਟੀ, ਫਲਸਤੀਨ: 14 ਘੰਟੇ
ਨਵੀਂ ਦਿੱਲੀ, ਭਾਰਤ: 14 ਘੰਟੇ
ਹਾਂਗਕਾਂਗ: 14 ਘੰਟੇ
ਢਾਕਾ, ਬੰਗਲਾਦੇਸ਼: 14 ਘੰਟੇ
ਮਸਕਟ, ਓਮਾਨ: 14 ਘੰਟੇ
ਰਿਆਦ, ਸਾਊਦੀ ਅਰਬ: 14 ਘੰਟੇ
ਦੋਹਾ, ਕਤਰ: 14 ਘੰਟੇ
ਸਭ ਤੋਂ ਛੋਟਾ ਰੋਜ਼ਾ ਰੱਖਣ ਵਾਲੇ ਸ਼ਹਿਰ (Cities having the shortest fasting hours)
AlJazeera ਦੀ ਰਿਪੋਰਟ ਮੁਤਾਬਕ ਇਨ੍ਹਾਂ ਥਾਵਾਂ 'ਤੇ ਰੋਜ਼ਾ ਰੱਖਣ ਵਾਲੇ ਘੰਟੇ ਸਭ ਤੋਂ ਘੱਟ ਹਨ। ਵੇਖੋ ਸੂਚੀ...
ਸਿੰਗਾਪੁਰ: 13 ਘੰਟੇ
ਨੈਰੋਬੀ, ਕੀਨੀਆ: 13 ਘੰਟੇ
ਲੁਆਂਡਾ, ਅੰਗੋਲਾ: 13 ਘੰਟੇ
ਜਕਾਰਤਾ, ਇੰਡੋਨੇਸ਼ੀਆ: 13 ਘੰਟੇ
ਬ੍ਰਾਸੀਲੀਆ, ਬ੍ਰਾਜ਼ੀਲ: 13 ਘੰਟੇ
ਹਰਾਰੇ, ਜ਼ਿੰਬਾਬਵੇ: 13 ਘੰਟੇ
ਜੋਹਾਨਸਬਰਗ, ਦੱਖਣੀ ਅਫ਼ਰੀਕਾ: 13 ਘੰਟੇ
ਬਿਊਨਸ ਆਇਰਸ, ਅਰਜਨਟੀਨਾ: 12 ਘੰਟੇ
ਈਸਟ ਸਿਟੀ, ਪੈਰਾਗੁਏ: 12 ਘੰਟੇ
ਕੇਪ ਟਾਊਨ, ਦੱਖਣੀ ਅਫ਼ਰੀਕਾ: 12 ਘੰਟੇ
ਮੋਂਟੇਵੀਡੀਓ, ਉਰੂਗਵੇ: 12 ਘੰਟੇ
ਕੈਨਬਰਾ, ਆਸਟ੍ਰੇਲੀਆ: 12 ਘੰਟੇ
ਪੋਰਟ ਮੌਂਟ, ਚਿਲੀ: 12 ਘੰਟੇ
ਕ੍ਰਾਈਸਟਚਰਚ, ਨਿਊਜ਼ੀਲੈਂਡ: 12 ਘੰਟੇ