Shaheedi Jor Mela 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਆਖਿਆ ਕਿ ਚਾਰ ਸਾਹਿਬਜ਼ਾਦਿਆਂ ਸਮੇਤ ਹੋਰ ਸ਼ਹੀਦਾਂ ਦੀ ਯਾਦ ਵਿੱਚ 21 ਤੋਂ 28 ਦਸੰਬਰ ਤੱਕ ਚਲਣ ਵਾਲੇ ਸ਼ਹੀਦੀ ਹਫ਼ਤੇ ਵਿੱਚ ਹਰੇਕ ਸਿੱਖ ਗੁਰਬਾਣੀ ਦਾ ਜਾਪ ਕਰੇ, ਸਾਦਾ ਖਾਣ-ਪੀਣ, ਸਾਦਾ ਪਹਿਰਾਵਾ ਤੇ ਘਰਾਂ ਵਿੱਚ ਸਾਦਗੀ ਧਾਰਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ।


ਇਸ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਸਿੱਖ ਜਗਤ ਨੂੰ ਆਖਿਆ ਕਿ ਦੁਨੀਆ ਦੇ ਹਰੇਕ ਧਰਮ, ਕੌਮ ਲਈ ਕੁਝ ਦਿਨ ਮਹੱਤਵਪੂਰਨ ਹੁੰਦੇ ਹਨ, ਉਸੇ ਤਰ੍ਹਾਂ ਸਿੱਖ ਧਰਮ ਲਈ ਦੇਸੀ ਪੋਹ ਮਹੀਨੇ ਦੌਰਾਨ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਹਫਤਾ ‘ਸ਼ਹੀਦੀ ਹਫਤੇ’ ਵਜੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ। 


Bishnoi Jail Interview: ਲਾਰੈਂਸ ਦੀ ਜੇਲ੍ਹ ਇੰਟਰਵਿਊ ਮਾਮਲੇ ਦੀ ਹਾਈਕੋਰਟ 'ਚ ਸੁਣਵਾਈ, ਪੁਲਿਸ ਦਰਜ ਕਰੇਗੀ FIR


ਇਸ ਹਫਤੇ ਦੌਰਾਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਜਬਰ-ਜ਼ੁਲਮ ਦੇ ਖ਼ਿਲਾਫ ਧਰਮ ਯੁੱਧ ਤਹਿਤ ਸ੍ਰੀ ਅਨੰਦਪੁਰ ਸਾਹਿਬ ਛੱਡਿਆ, ਸਰਸਾ ਨਦੀ ’ਤੇ ਪਰਿਵਾਰ ਦਾ ਵਿਛੋੜਾ, ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਹੋਰ ਸਿੰਘਾਂ ਦੀ ਸ਼ਹਾਦਤ, ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀਆਂ ਲਾਸਾਨੀ ਸ਼ਹੀਦੀਆਂ ਹੋਈਆਂ ਸਨ। 


Punjab Weather Update: ਸ਼ਿਮਲਾ ਤੋਂ ਵੀ ਠੰਢਾ ਹੋਇਆ ਪੰਜਾਬ! ਮੌਸਮ ਵਿਭਾਗ ਦਾ 18 ਜ਼ਿਲ੍ਹਿਆਂ ਲਈ ਅਲਰਟ


ਉਨ੍ਹਾਂ ਚਮਕੌਰ ਸਾਹਿਬ ਤੇ ਫਤਹਿਗੜ੍ਹ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਤੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਤੇ ਟਰੈਕਟਰਾਂ-ਟਰਾਲੀਆਂ ਉੱਪਰ ਉੱਚੀ ਆਵਾਜ਼ ਵਿਚ ਸਪੀਕਰ ਲਾਉਣ ਤੋਂ ਗੁਰੇਜ਼ ਕਰਦਿਆਂ ਪੂਰਨ ਸ਼ਰਧਾ ਭਾਵਨਾ ਨਾਲ ਸ਼ਹੀਦਾਂ ਦੇ ਅਸਥਾਨਾਂ ’ਤੇ ਨਤਮਸਤਕ ਹੋਣ ਦੀ ਤਾਕੀਦ ਕੀਤੀ ਹੈ।



ਹੋਰ ਪੜ੍ਹੋ : ਸ਼ਿਮਲਾ ਤੋਂ ਵੀ ਠੰਢਾ ਹੋਇਆ ਪੰਜਾਬ! ਮੌਸਮ ਵਿਭਾਗ ਦਾ 18 ਜ਼ਿਲ੍ਹਿਆਂ ਲਈ ਅਲਰਟ 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।