Guru Nanak Jayanti 2023: ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ। ਇਹ ਦਿਹਾੜਾ ਸਿੱਖ ਕੌਮ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖ ਕੌਮ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਕੌਮ ਦੇ ਪਹਿਲੇ ਗੁਰੂ ਸਨ। ਹਰ ਸਾਲ ਗੁਰੂ ਨਾਨਕ ਜੈਅੰਤੀ ਮੌਕੇ ਗੁਰਦੁਆਰਿਆਂ ਵਿੱਚ ਅਖੰਡ ਪਾਠ, ਨਗਰ ਕੀਰਤਨ ਆਦਿ ਦੇ ਸਮਾਗਮ ਕਰਵਾਏ ਜਾਂਦੇ ਹਨ। ਸ਼ਰਧਾਲੂ ਉਨ੍ਹਾਂ ਦੇ ਉਪਦੇਸ਼ ਮੰਨਣ ਦਾ ਪ੍ਰਣ ਲੈਂਦੇ ਹਨ। ਜਾਣੋ ਗੁਰੂ ਨਾਨਕ ਜੈਅੰਤੀ ਦੀ ਤਾਰੀਖ, ਇਤਿਹਾਸ ਤੇ ਖਾਸ ਗੱਲਾਂ।
ਗੁਰੂ ਨਾਨਕ ਜਯੰਤੀ 2023 ਦੀ ਤਾਰੀਖ
ਇਸ ਸਾਲ ਗੁਰੂ ਨਾਨਕ ਜਯੰਤੀ 27 ਨਵੰਬਰ 2023 ਨੂੰ ਮਨਾਈ ਜਾਵੇਗੀ। ਸ਼ੀ ਗੁਰੂ ਨਾਨਕ ਦੇਵ ਜੀ ਦਾ ਜਨਮ ਸੰਨ 1469 ਵਿੱਚ ਕੱਤਕ ਦੀ ਪੁੰਨਿਆ ਦੇ ਦਿਨ ਹੋਇਆ ਸੀ। ਇਸ ਸਾਲ 554ਵਾਂ ਗੁਰਪੁਰਬ ਮਨਾਇਆ ਜਾਏਗਾ। ਪੂਰਨਿਮਾ ਤਿਥੀ 26 ਨਵੰਬਰ 2023 ਨੂੰ ਦੁਪਹਿਰ 03.53 ਵਜੇ ਤੋਂ ਸ਼ੁਰੂ ਹੋਵੇਗੀ ਤੇ ਅਗਲੇ ਦਿਨ 27 ਨਵੰਬਰ 2023 ਨੂੰ ਦੁਪਹਿਰ 02.45 ਵਜੇ ਤੱਕ ਜਾਰੀ ਰਹੇਗੀ।
ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸ
ਸ਼੍ਰੀ ਗੁਰੂ ਨਾਨਕ ਦੇਵ ਜੀ ਬਹੁਮੁਖੀ ਪ੍ਰਤਿਭਾ ਦੇ ਧਨੀ ਸਨ। ਉਨ੍ਹਾਂ ਦਾ ਜਨਮ ਲਾਹੌਰ ਤੋਂ 64 ਕਿਲੋਮੀਟਰ ਦੂਰ ਪਾਕਿਸਤਾਨ ਦੇ ਮੌਜੂਦਾ ਪੰਜਾਬ ਸੂਬੇ ਦੇ ਤਲਵੰਡੀ ਵਿੱਚ ਹੋਇਆ ਸੀ। ਗੁਰੂ ਨਾਨਕ ਦੇਵ ਜੀ ਦੀ ਮਾਤਾ ਦਾ ਨਾਮ ਤ੍ਰਿਪਤਾ ਤੇ ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਸਿੱਖ ਧਰਮ ਦੇ ਪਹਿਲੇ ਗੁਰੂ ਹੋਣ ਤੋਂ ਇਲਾਵਾ, ਉਨ੍ਹਾਂ ਨੂੰ ਅੱਜ ਵੀ ਇੱਕ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ, ਧਾਰਮਿਕ ਸੁਧਾਰਕ, ਸੱਚੇ ਦੇਸ਼ ਭਗਤ ਤੇ ਯੋਗੀ ਵਜੋਂ ਯਾਦ ਕੀਤਾ ਜਾਂਦਾ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਮਾਤਮਾ ਪ੍ਰਤੀ ਸਮਰਪਣ ਬਹੁਤ ਉੱਚਾ ਸੀ। ਲੋਕਾਂ ਨੇ ਉਨ੍ਹਾਂ ਦੇ ਬਚਪਨ ਤੋਂ ਹੀ ਬਹੁਤ ਸਾਰੇ ਚਮਤਕਾਰ ਵੇਖੇ ਹਨ। ਇਹ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਨੇ ਨਾਨਕ ਨੂੰ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ ਸੀ। ਗੁਰੂ ਨਾਨਕ ਦੇਵ ਜੀ ਨੇ ਭਾਰਤ ਤੋਂ ਇਲਾਵਾ ਅਫਗਾਨਿਸਤਾਨ, ਈਰਾਨ ਤੇ ਅਰਬ ਦੇਸ਼ਾਂ ਵਿਚ ਵੀ ਧਰਮ ਪ੍ਰਚਾਰ ਕੀਤਾ ਸੀ।
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ 16 ਸਾਲ ਦੀ ਉਮਰ 'ਚ ਮਾਤਾ ਸੁਲੱਖਣੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਪੁੱਤਰ ਸ੍ਰੀਚੰਦ ਤੇ ਲਖਮੀਦਾਸ ਸਨ। ਗੁਰਪੁਰਬ ਦਾ ਦਿਹਾੜਾ ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਤੇ ਵਿਰਾਸਤ ਦਾ ਸਨਮਾਨ ਕਰਦਾ ਹੈ।
ਗੁਰੂ ਨਾਨਕ ਜੀ ਦੇ 3 ਵੱਡੇ ਉਪਦੇਸ਼
ਨਾਮ ਜਪੋ-ਗੁਰੂ ਨਾਨਕ ਦੇਵ ਜੀ ਅਨੁਸਾਰ ਨਾਮ ਜਪਣਾ ਮਨ ਨੂੰ ਇਕਾਗਰ ਕਰਦਾ ਹੈ ਤੇ ਆਤਮਿਕ-ਮਾਨਸਿਕ ਬਲ ਦਿੰਦਾ ਹੈ। ਮਨੁੱਖ ਦੇ ਤੇਜ ਵਧਦਾ ਹੈ।
ਕਿਰਤ ਕਰੋ – ਇਮਾਨਦਾਰੀ ਨਾਲ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣੀ ਚਾਹੀਦੀ ਹੀ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਮਿਹਨਤ ਨਾਲ ਕਮਾਇਆ ਧਨ ਅਮੀਰਾਂ ਦੀ ਗੁਲਾਮੀ ਨਾਲੋਂ ਕਈ ਗੁਣਾ ਵਧੀਆ ਹੈ।
ਇਹ ਵੀ ਪੜ੍ਹੋ: Viral Video: ਵਿਅਕਤੀ ਨੇ ਮਗਰਮੱਛ ਦੇ ਜਬਾੜੇ ਵਿੱਚ ਪਾਇਆ ਸਿਰ, ਫਿਰ ਜੋ ਹੋਇਆ ਉਹ ਦੇਖ ਕੰਬ ਜਾਵੇਗੀ ਰੂਹ- VIDEO
ਵੰਡ ਛਕੋ- ਇਸ ਦਾ ਸ਼ਾਬਦਿਕ ਅਰਥ ਹੈ ਆਪਣੀ ਕਮਾਈ ਦਾ ਕੁਝ ਹਿੱਸਾ ਦਾਨ ਜਾਂ ਦੂਜਿਆਂ ਦੀ ਭਲਾਈ ਲਈ ਖਰਚ ਕਰਨਾ। ਸਿੱਖ ਇਸ ਆਧਾਰ 'ਤੇ ਆਮਦਨ ਦਾ 10ਵਾਂ ਹਿੱਸਾ ਧਰਮ ਤੇ ਸਮਾਜ ਦੇ ਨਾਂ ਦਿੰਦੇ ਹਨ, ਜਿਸ ਨੂੰ ਦਸਵੰਧ ਕਿਹਾ ਜਾਂਦਾ ਹੈ। ਇਸ ਨਾਲ ਲੰਗਰ ਚਲਾਇਆ ਜਾਂਦਾ ਹੈ।
ਇਹ ਵੀ ਪੜ੍ਹੋ: Viral Video: ਚਲਦੀ ਟਰੇਨ 'ਚ ਕੁੜੀ ਨੇ ਕੀਤਾ ਕੁਝ ਅਜਿਹਾ, ਖ਼ਤਰੇ ਵਿੱਚ ਪੈ ਗਈ ਜਾਨ... ਡਰਾ ਦੇਵੇਗੀ ਇਹ ਵਾਇਰਲ ਵੀਡੀਓ