Samudrik Shastra, White Spot on Nails: ਤੁਸੀਂ ਹਸਤ ਵਿਗਿਆਨ ਬਾਰੇ ਜਾਣਦੇ ਹੀ ਹੋਵੋਗੇ। ਇਸ ਵਿੱਚ ਹੱਥ ਦੀਆਂ ਰੇਖਾਵਾਂ ਤੋਂ ਵਿਅਕਤੀ ਦੀ ਕਿਸਮਤ ਅਤੇ ਭਵਿੱਖ ਦਾ ਪਤਾ ਲਗਾਇਆ ਜਾਂਦਾ ਹੈ। ਪਰ ਸਿਰਫ ਹੱਥਾਂ ਦੀਆਂ ਰੇਖਾਵਾਂ ਹੀ ਨਹੀਂ, ਨਹੁੰ ਦੇ ਨਿਸ਼ਾਨ ਵੀ ਵਿਅਕਤੀ ਦੀ ਕਿਸਮਤ 'ਤੇ ਡੂੰਘਾ ਪ੍ਰਭਾਵ ਪਾਉਂਦੇ ਹਨ। ਜੀ ਹਾਂ, ਨਹੁੰਆਂ ਦੇ ਚਿੱਟੇ ਧੱਬੇ ਜਾਂ ਨਿਸ਼ਾਨ ਤੁਹਾਡੀ ਕਿਸਮਤ ਦਾ ਹਾਲ ਦੱਸਦੇ ਹਨ।


ਸਾਮੁਦ੍ਰਿਕ ਸ਼ਾਸਤਰ (Samudrik Shastra) ਅਤੇ ਜੋਤਿਸ਼ ਸ਼ਾਸਤਰ ਦੇ ਅਨੁਸਾਰ, ਕਿਸੇ ਵਿਅਕਤੀ ਦੇ ਨਹੁੰਆਂ 'ਤੇ ਚਿੱਟੇ ਨਿਸ਼ਾਨ ਜਾਂ ਧੱਬੇ ਭਵਿੱਖ ਦੇ ਸ਼ੁਭ ਅਤੇ ਅਸ਼ੁਭ ਸੰਕੇਤ ਦਿੰਦੇ ਹਨ। ਕੁਝ ਲੋਕਾਂ ਲਈ, ਇਹ ਚਿੰਨ੍ਹ ਬਹੁਤ ਖੁਸ਼ਕਿਸਮਤ ਵੀ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਵੱਖ-ਵੱਖ ਉਂਗਲਾਂ 'ਤੇ ਬਣੇ ਨਿਸ਼ਾਨਾਂ ਦਾ ਪ੍ਰਭਾਵ ਅਤੇ ਮਹੱਤਵ ਵੀ ਵੱਖ-ਵੱਖ ਹੁੰਦਾ ਹੈ। ਆਓ ਜਾਣਦੇ ਹਾਂ ਨਹੁੰਆਂ 'ਤੇ ਬਣੇ ਚਿੱਟੇ ਨਿਸ਼ਾਨ ਦੇ ਅਰਥ ਅਤੇ ਸੰਕੇਤ।


ਵੱਖ-ਵੱਖ ਉਂਗਲੀਆਂ ‘ਤੇ ਚਿੱਟੇ ਨਿਸ਼ਾਨਾਂ ਦੇ ਸ਼ੁਭ-ਅਸ਼ੁਭ ਸੰਕੇਤ 


ਅੰਗੂਠੇ ਦਾ ਨਹੁੰ: ਜੋਤਿਸ਼ ਸ਼ਾਸਤਰ ਦੇ ਅਨੁਸਾਰ ਹੱਥ ਦੇ ਅੰਗੂਠੇ ਦੇ ਨਹੁੰ ਵਿੱਚ ਸਫੈਦ ਧੱਬਾ ਜਾਂ ਨਿਸ਼ਾਨ ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕ ਰਿਸ਼ਤੇ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ।  


ਇੰਡੈਕਸ ਫਿੰਗਰ : ਇੰਡੈਕਸ ਫਿੰਗਰ ਦੇ ਨਹੁੰ 'ਤੇ ਸਫੇਦ ਨਿਸ਼ਾਨ ਹੋਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ ਲੋਕਾਂ ਨੂੰ ਵਪਾਰ ਵਿੱਚ ਬਹੁਤ ਲਾਭ ਮਿਲਦਾ ਹੈ ਅਤੇ ਇਹ ਲੋਕ ਖੁਸ਼ਹਾਲ ਜੀਵਨ ਬਤੀਤ ਕਰਦੇ ਹਨ। 


ਮੱਧਿਅਮਾ ਉਂਗਲੀ: ਹੱਥ ਦੀ ਮੱਧਿਅਮਾ ਉਂਗਲੀ ਦੇ ਨਹੁੰ ਵਿੱਚ ਚਿੱਟੇ ਨਿਸ਼ਾਨ ਜਾਂ ਦਾਗ ਵਾਲਾ ਵਿਅਕਤੀ ਜੀਵਨ ਵਿੱਚ ਬਹੁਤ ਸਫ਼ਰ ਕਰਦਾ ਹੈ। ਉਨ੍ਹਾਂ ਨੂੰ ਇਸ ਨਿਸ਼ਾਨ ਤੋਂ ਲਾਭਕਾਰੀ ਨਤੀਜੇ ਮਿਲਦੇ ਹਨ। 


ਅਨਾਮਿਕਾ ਉਂਗਲੀ: ਅਨਾਮਿਕਾ ਉਂਗਲੀ ਜਿਸ ਨੂੰ ਰਿੰਗ ਫਿੰਗਰ ਵੀ ਕਹਿੰਦੇ ਹਨ। ਇਸ ਉਂਗਲੀ ਦੇ ਨਹੁੰ 'ਤੇ ਸਫੇਦ ਰੰਗ ਦਾ ਧੱਬਾ ਹੋਣਾ ਇਸ ਗੱਲ ਦਾ ਸੰਕੇਤ ਮੰਨਿਆ ਜਾਂਦਾ ਹੈ ਕਿ ਵਿਅਕਤੀ ਨੂੰ ਕਾਫੀ ਧਨ ਅਤੇ ਸੁੱਖ-ਸੁਵਿਧਾ ਵਾਲੀ ਜ਼ਿੰਦਗੀ ਮਿਲੇਗੀ।


ਕਨਿਸ਼ਠਾ ਉਂਗਲੀ: ਕਨਿਸ਼ਠਾ ਭਾਵ ਕਿ ਹੱਥ ਦੀ ਸਭ ਤੋਂ ਛੋਟੀ ਉਂਗਲੀ ਦੇ ਨਹੁੰ 'ਤੇ ਚਿੱਟੇ ਰੰਗ ਦਾ ਧੱਬਾ ਜਾਂ ਨਿਸ਼ਾਨ ਇਸ ਗੱਲ ਦਾ ਸੰਕੇਤ ਹੈ ਕਿ ਵਿਅਕਤੀ ਨੂੰ ਕਰੀਅਰ ਵਿੱਚ ਬਹੁਤ ਸਾਰੀ ਸਫਲਤਾ ਮਿਲੇਗੀ।


ਇਹ ਵੀ ਪੜ੍ਹੋ: Punjab News : ਥਾਣੇ 'ਚੋਂ ਹਥਿਆਰ ਗਾਇਬ ਹੋਣ ਦੇ ਮਾਮਲੇ 'ਚ ਇੱਕ ਹੋਰ ਵਿਅਕਤੀ ਗਿ੍ਫ਼ਤਾਰ ,3 ਹਥਿਆਰ ਬਰਾਮਦ


ਨਹੁੰਆਂ ਦੀ ਬਣਾਵਟ ‘ਤੇ ਕੀ ਕਹਿੰਦਾ ਹੈ ਸਾਮੁਦ੍ਰਿਕ ਸ਼ਾਸਤਰ


ਸਾਮੁਦ੍ਰਿਕ ਸ਼ਾਸਤਰ  (Samudrik shastar) ਅਨੁਸਾਰ ਜਿਸ ਵਿਅਕਤੀ ਦੇ ਹੱਥਾਂ ਦੇ ਗੁਲਾਬੀ ਨਹੁੰ, ਚਿਕਨੇ ਅਤੇ ਕੋਮਲ ਹੁੰਦੇ ਹਨ। ਉਨ੍ਹਾਂ ਦਾ ਜੀਵਨ ਖੁਸ਼ਹਾਲੀ ਅਤੇ ਸਫਲਤਾ ਨਾਲ ਭਰਪੂਰ ਹੁੰਦਾ ਹੈ। ਨਹੁੰਆਂ ਦੀ ਅਜਿਹੀ ਬਣਾਵਟ ਨੂੰ ਸ਼ੁਭ ਮੰਨਿਆ ਜਾਂਦਾ ਹੈ। ਦੂਜੇ ਪਾਸੇ ਪਤਲੇ, ਕਮਜ਼ੋਰ, ਮੋਟੇ ਨਹੁੰ ਅਸ਼ੁੱਭ ਮੰਨੇ ਜਾਂਦੇ ਹਨ। ਲੰਮੇਂ ਨਹੁਆਂ ਨੂੰ ਚੰਗਾ ਨਹੀਂ ਮੰਨਿਆ ਜਾਂਦਾ ਹੈ। ਇਹ ਬੇਰਹਿਮੀ ਅਤੇ ਹਮਲਾਵਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਸ ਦੀ ਬਜਾਏ, ਛੋਟੇ ਨਹੁੰਆਂ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ, ਅਜਿਹੇ ਲੋਕਾਂ ਵਿੱਚ ਅਦਭੁਤ ਤਾਰਕਿਕ ਸ਼ਕਤੀ ਦੀ ਯੋਗਤਾ ਹੁੰਦੀ ਹੈ। ਦੂਜੇ ਪਾਸੇ, ਬੇਰੰਗ ਨਹੁੰ ਵਾਲੇ ਵਿਅਕਤੀ ਬਹੁਤ ਚਲਾਕ ਮੰਨੇ ਜਾਂਦੇ ਹਨ।