Rahat Fateh Ali Khan Viral Video | ਮਸ਼ਹੂਰ ਪਾਕਿਸਤਾਨੀ ਗਾਇਕ 'Rahat Fateh Ali Khan' ਦਾ ਇਤਰਾਜ਼ਯੋਗ ਵੀਡੀਓ viral#Pakistan #Rahatfatehalikhan #viralvideo #abpliveਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਜੋ ਆਪਣੀ ਗਾਇਕੀ ਕਾਰਨ ਦੁਨੀਆਂ ਭਰ ਚ ਮਕਬੂਲ ਨੇ ਤੇ ਵਾਹੋ ਵਾਹੀ ਖੱਟਦੇ ਹਨ ਲੇਕਿਨ ਸੋਸ਼ਲ ਮੀਡੀਆ ਤੇ ਰਾਹਤ ਫਤਿਹ ਅਲੀ ਖ਼ਾਨ ਦਾ ਇਕ ਇਤਰਾਜ਼ਯੋਗ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਲੋਕ ਰਾਹਤ ਫਤਿਹ ਅਲੀ ਖ਼ਾਨ ਨੂੰ ਖ਼ੂਬ ਨਿੰਦ ਰਹੇ ਹਨ |ਦਰਅਸਲ ਸੋਸ਼ਲ ਮੀਡੀਆ 'ਤੇ ਰਾਹਤ ਫਤਿਹ ਅਲੀ ਖ਼ਾਨ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ |ਜਿਸ ਚ ਗਾਇਕ ਖ਼ਾਨ ਆਪਣੇ ਹੀ ਨੌਕਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਸਾਫ ਨਜ਼ਰ ਆ ਰਿਹਾ ਹੈ ਕਿ ਰਾਹਤ ਫਤਿਹ ਅਲੀ ਖ਼ਾਨ ਆਪਣੇ ਨੌਕਰ ਨੂੰ ਚੱਪਲਾਂ ਨਾਲ ਕੁੱਟ ਰਹੇ ਹਨ ਤੇ ਵਾਲਾਂ ਤੋਂ ਖਿੱਚ ਰਹੇ ਹਨ |ਸੁਣਿਆ ਜਾ ਸਕਦਾ ਹੈ ਕਿ ਉਹ ਨੌਕਰ ਦੇ ਸਿਰ ’ਤੇ ਚੱਪਲਾਂ ਨਾਲ ਮਾਰ ਰਹੇ ਹਨ ਤੇ ਸ਼ਰਾਬ ਦੀ ਬੋਤਲ ਬਾਰੇ ਪੁੱਛ ਰਿਹਾ ਹੈ। ਨੌਕਰ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਪਰ ਰਾਹਤ ਉਸ ਨੂੰ ਕੁੱਟਦਾ ਜਾ ਰਹੇ ਹਨ |ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਤੇ ਪ੍ਰਸ਼ੰਸਕਾਂ ਨੂੰ ਵੀ ਵੱਡਾ ਝਟਕਾ ਲੱਗਾ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਰਾਹਤ ਫਤਿਹ ਅਲੀ ਖ਼ਾਨ ਨੂੰ ਖੂਬ ਖਰੀ ਖੋਟੀ ਵੀ ਸੁਣਾ ਰਹੇ ਹਨ ਉਥੇ ਹੀ ਵਿਵਾਦ ਵਧਦਾ ਵੇਖ ਰਾਹਤ ਫਤਿਹ ਅਲੀ ਖ਼ਾਨ ਵਲੋਂ ਆਪਣੇ ਉਕਤ ਸ਼ਾਗਿਰਦ ਅਤੇ ਉਸਦੇ ਪਿਤਾ ਨਾਲ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਚ ਉਹ ਸਪਸ਼ਟੀਕਰਨ ਦਿੰਦੇ ਨਜ਼ਰ ਆਏ |ਰਾਹਤ ਇਸ ਨੂੰ ਨਿੱਜੀ ਮਸਲਾ ਦੱਸ ਰਹੇ ਹਨ ਤੇ ਕਹਿ ਰਹੇ ਹਨ ਕਿ ਇਸ ਗਲਤੀ ਲਈ ਉਨ੍ਹਾਂ ਆਪਣੇ ਸ਼ਾਗਿਰਦ ਕੋਲੋਂ ਮਾਫ਼ੀ ਵੀ ਮੰਗ ਲਈ ਹੈ | Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: https://www.youtube.com/user/abpsanjhaFacebook: https://www.facebook.com/abpsanjha/Twitter: https://twitter.com/abpsanjhaDownload ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en