Sarpanch arrested |ਸਰਪੰਚ ਸਾਹਬ ਨੇ ਭਰਾ ਦੇ ਵਿਆਹ 'ਚ ਕੀਤੀ ਠਾਹ ਠਾਹ, ਥਾਣੇ ਵਿੱਚ ਲਿਆ ਬਿਠਾ #Punjab #police #Sarpanch #FIR #Pathankot #celebratoryfiring #Crime #abpsanjha #abplive ਸਰਪੰਚ ਸਾਹਬ ਨੂੰ ਭਰਾ ਦੇ ਵਿਆਹ ਦਾ ਚਾਅ ਥਾਣੇ ਲੈ ਆਇਆ, ਵਿਆਹ 'ਚ ਜਸ਼ਨ ਮਨਾਇਆ ਪਰ ਮਹਿੰਗਾ ਪੈ ਗਿਆ, ਦਰਅਸਲ ਪਠਾਨਕੋਟ ਦੇ ਨਰੋਟ ਜੈਮਲ ਸਿੰਘ ਬਲਾਕ ਦੇ ਪਿੰਡ ਭਗਵਾਨਪੁਰ ਦੇ ਸਰਪੰਚ ਨੇ ਵਿਆਹ 'ਚ ਖੁਸ਼ੀ ਜਤਾਈ ਸੀ, ਗੋਲੀਆਂ ਚਲਾਈਆਂ, ਵੀਡੀਓ ਵੀ ਬਣੀ ਪੁਲਿਸ ਤੱਕ ਪਹੁੰਚੀ ਅਤੇ ਹੁਣ ਸਰਪੰਚ ਥਾਣੇ ਬੈਠਾ, FIR ਦਰਜ ਹੋ ਗਈ ਹੈ, ਦਾਅਵਿਆਂ ਦੇ ਬਾਵਜੂਦ ਪੰਜਾਬ ਚ ਸ਼ਰੇਆਮ ਗੋਲੀਬਾਰੀ ਦੇ ਕੇਸ ਆ ਰਹੇ ਲੋਕਾਂ ਦੀ ਜਾਨ ਜਾ ਰਹੀ ਹੈ, ਜੋ ਸਵਾਲ ਚੁੱਕਣ ਲਈ ਕਾਫੀ ਹੈ ਕਿ ਕਦੋਂ ਪੰਜਾਬ ਚ ਰੁਕੇਗੀ ਠਾਹ ਠਾਹ, ਅਜੇ ਦੋ ਦਿਨ ਪਹਿਲਾਂ ਲੁਧਿਆਣਾ ਵਿੱਚ ਮੈਰਿਜ ਪੈਲੇਸ ਵਿੱਚ ਗੋਲੀ ਚੱਲੀ, ਅੰਮ੍ਰਿਤਸਰ ਵਿੱਚ ਸਰੇਆਮ ਬਜ਼ਾਰ ਵਿੱਚ ਗੋਲੀ ਮਾਰੀ ਚੱਲੀ, ਅਤੇ ਹੁਣ ਇਹ ਵੀਡੀਓ,ਕਾਨੂੰਨ ਆਪਣਾ ਕੰਮ ਕਰੇਗਾ ਇਸ ਦੀ ਦਲੀਲ ਪੁਲਿਸ ਵੀ ਦਿੰਦੀ ਅਤੇ ਸਰਕਾਰ ਵੀ ਪਰ ਇਸ ਤਰ੍ਹਾਂ ਨਾਲ ਖਤਰਨਾਕ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੀ ਅਤੇ ਆਲੇ ਦੁਆਲੇ ਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾਉਣ ਤੋਂ ਪਹਿਲਾਂ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ |