ਚੰਡੀਗੜ੍ਹ ਪੁਲਿਸ ਨੇ ਹਸਪਤਾਲ ਕਿਓ ਕਰਵਾਇਆ ਖਾਲੀ?ਚੰਡੀਗੜ੍ਹ ਦੇ ਸੈਕਟਰ 32 ਦੇ ਵਿੱਚ ਮੌਜੂਦ ਮੈਂਟਲ ਹੈਲਥ ਇੰਸਟੀਚਿਊਟ ਅਤੇ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਮੌਕੇ ਤੇ ਪਹੁੰਚ ਕੇ ਤੁਰੰਤ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਬੰਬ ਡਿਸਪੋਜਲ ਸਕੁਐਡ ਟੀਮ ਵੀ ਮੌਕੇ ਤੇ ਪਹੁੰਚੀਆਂ ਅਤੇ ਡੋਗ ਸਕੁਐਡ ਟੀਮ ਵੀ ਮੌਕੇ ਤੇ ਪਹੁੰਚੀਆਂ । ਪੁਲਿਸ ਨੇ ਤੁਰੰਤ ਹਸਪਤਾਲ ਨੂੰ ਖਾਲੀ ਕਰਵਾਇਆ । ਮਰੀਜ਼ਾਂ ਨੂੰ ਇਥੋਂ ਸ਼ਿਫਟ ਕਰਕੇ ਦੂਜੇ ਹਸਪਤਾਲ ਦੂਜੀ ਬਿਲਡਿੰਗ ਦੇ ਵਿੱਚ ਪਹੁੰਚਾਇਆ ਗਿਆ ਅਤੇ ਸਟਾਫ ਨੂੰ ਵੀ ਤੁਰੰਤ ਬਾਹਰ ਕੱਢਿਆ ਗਿਆ । ਇਹ ਧਮਕੀ ਭਰਿਆ ਈਮੇਲ ਜੋ ਆਇਆ ਸੀ ਉਸ ਸਬੰਧੀ ਸ਼ਿਕਾਇਤ ਚੰਡੀਗੜ ਪੁਲਿਸ ਦੇ ਆਈਟੀ ਸੈਲ ਨੂੰ ਭੇਜ ਦਿੱਤੀ ਗਈ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਜੋ ਈਮੇਲ ਭੇਜਿਆ ਕਿਸ ਦੇ ਵੱਲੋਂ ਭੇਜਿਆ ਗਿਆ ।