Jawan ਨੇ 2 ਦਿਨਾਂ 'ਚ ਕਮਾਏ 200 ਕਰੋੜ | Shahrukh Khan | Celebration#Jawan #srk #shahruhkhan #vijaysethupathi #sunilgrover #deepikapadukone #entertainmentnews #bollywoodnewsਸ਼ਾਹਰੁਖ ਦੀ 'ਜਵਾਨ' ਨੇ 2 ਦਿਨਾਂ 'ਚ ਕਮਾਏ 200 ਕਰੋੜ'ਜਵਾਨ' ਨੇ ਤੋੜਿਆ 'ਪਠਾਨ' ਦਾ ਰਿਕਾਰਡ ਫ਼ਿਲਮ 'ਜਵਾਨ' ਤੋੜੇਗੀ ਕਈ ਵੱਡੇ ਰਿਕਾਰਡਹਰ ਕੋਈ ਕਰ ਰਿਹਾ 'ਜਵਾਨ' ਦੀ ਤਾਰੀਫ਼ ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਨੇ ਬਾਕਸ ਆਫਿਸ 'ਤੇ ਸੁਨਾਮੀ ਲਿਆ ਦਿੱਤੀ ਹੈ |ਆਲੋਚਕਾਂ ਤੋਂ ਲੈ ਕੇ ਆਮ ਲੋਕਾਂ ਤੱਕ, ਹਰ ਕੋਈ ਜਵਾਨ ਦੀ ਤਾਰੀਫ ਕਰਨ ਤੋਂ ਨਹੀਂ ਰੁਕ ਰਿਹਾ।'ਜਵਾਨ' ਨੇ ਓਪਨਿੰਗ ਵਾਲੇ ਦਿਨ ਹਰ ਫਿਲਮ ਦੇ ਰਿਕਾਰਡ ਤੋੜ ਦਿੱਤੇ ਤੇ ਦੁਨੀਆ ਭਰ 'ਚ ਵੀ ਕਈ ਰਿਕਾਰਡ ਤੋੜ ਰਹੀ ਹੈ। ਦੁਨੀਆ ਭਰ 'ਚ ਸ਼ਾਨਦਾਰ ਕਲੈਕਸ਼ਨ ਕਰਨ ਤੋਂ ਬਾਅਦ 'ਜਵਾਨ' ਦੂਜੇ ਦਿਨ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਇਸ ਸਭ ਨਾਲ 'ਜਵਾਨ' ਨੇ 'ਪਠਾਨ' ਦਾ ਰਿਕਾਰਡ ਵੀ ਤੋੜ ਦਿੱਤਾ ਹੈ 'ਪਠਾਨ' ਨੇ ਪਹਿਲੇ ਦਿਨ 106 ਕਰੋੜ ਰੁਪਏ ਦਾ ਵਿਸ਼ਵਵਿਆਪੀ ਕਾਰੋਬਾਰ ਕੀਤਾ ਸੀ।ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ 'ਜਵਾਨ' ਦੀ ਦੋ ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ 230 ਕਰੋੜ ਰੁਪਏ ਹੈ। ਮਤਲਬ ਦੋ ਦਿਨਾਂ 'ਚ ਵੀ 200 ਕਰੋੜ ਦੇ ਕਲੱਬ 'ਚ ਐਂਟਰੀ। ਹਫਤੇ ਦੇ ਅੰਤ ਤੱਕ ਇਹ ਕਲੈਕਸ਼ਨ ਆਸਾਨੀ ਨਾਲ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਜਾਵੇਗੀ।