Banana Benefits | ਕਿਸੀ ਵਰਦਾਨ ਨਾਲੋਂ ਘੱਟ ਨਹੀਂ ਹੈ ਕੇਲਾ - ਵੇਖੋ ਕੇਲੇ ਦੇ ਫ਼ਾਇਦੇ #Lifestyle #Banana #healthtips #Skincare #healthcare #abpliveਕੇਲਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੇਲੇ ਨੂੰ ਊਰਜਾ ਦਾ ਪਾਵਰਹਾਊਸ ਮੰਨਿਆ ਜਾਂਦਾ ਹੈ ਤੇ ਇਸ ’ਚ ਕਈ ਜ਼ਰੂਰੀ ਪੋਸ਼ਕ ਤੱਤ ਪਾਏ ਜਾਂਦੇ ਹਨਇਸ ਦੀ ਇਹ ਵੀ ਖਾਸੀਅਤ ਹੈ ਕਿ ਕੇਲਾ ਬਾਜ਼ਾਰ 'ਚ 12 ਮਹੀਨੇ ਉਪਲਬਧ ਰਹਿੰਦਾ ਹੈ। ਤੇ ਦੂਜੇ ਫਲਾਂ ਦੇ ਮੁਕਾਬਲੇ ਇਹ ਦਾ ਭਾਅ ਵੀ ਘੱਟ ਹੀ ਹੁੰਦਾ ਹੈ। ਆਓ ਜਾਣਦੇ ਹਾਂ ਕੇਲੇ ਖਾਣ ਦੇ ਫ਼ਾਇਦੇ ਕੇਲੇ ਦੇ ਸੇਵਨ ਨਾਲ ਕਮਜ਼ੋਰ ਵਿਅਕਤੀਆਂ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ। ਕੇਲਾ ਖਾਣ ਨਾਲ ਬੱਚਿਆਂ ਦਾ ਭਾਰ ਬਹੁਤ ਜਲਦੀ ਵਧਦਾ ਹੈ। ਕੇਲਾ ਭੁੱਖ ਨੂੰ ਵਧਾਉਂਦਾ ਹੈ। ਬੱਚਿਆਂ ਨੂੰ ਦੁੱਧ ਨਾਲ ਕੇਲਾ ਖਿਲਾਉਂਦੇ ਰਹਿਣ ਨਾਲ ਉਹ ਤੰਦਰੁਸਤ ਰਹਿੰਦੇ ਹਨ। ਸ਼ਹਿਦ ਦੇ ਨਾਲ ਕੇਲਾ ਮਿਲਾ ਕੇ ਖਿਲਾਉਂਦੇ ਰਹਿਣ ਨਾਲ ਖ਼ਤਰਨਾਕ ਰੋਗਾਂ ਤੋਂ ਬਚਾਅ ਹੁੰਦਾ ਹੈ। ਅੰਤੜੀਆਂ ਦੇ ਰੋਗਾਂ ਨੂੰ ਕੇਲਾ ਬਿਨਾਂ ਅਪਰੇਸ਼ਨ ਠੀਕ ਕਰਨ ਦੀ ਤਾਕਤ ਰਖਦਾ ਹੈ। ਪੇਟ ਦੇ ਜ਼ਖ਼ਮ ਵਿਚ ਕੇਲੇ ਦਾ ਸੇਵਨ ਜ਼ਰੂਰੀ ਤੌਰ ‘ਤੇ ਕਰਨ ਲਈ ਕਿਹਾ ਜਾਂਦਾ ਹੈ। ਇਸ ਨਾਲ ਪੇਟ ਦਾ ਅਲਸਰ ਦੂਰ ਹੋ ਜਾਂਦਾ ਹੈਦਾਦ ਤੇ ਖਾਰਸ਼ ਆਦਿ ਚਮੜੀ ਦੇ ਰੋਗਾਂ ਵਿਚ ਪੱਕੇ ਕੇਲੇ ਦੇ ਗੁੱਦੇ ਵਿਚ ਨਿੰਬੂ ਦਾ ਰਸ ਮਿਲਾ ਕੇ ਮੱਲ੍ਹਮ ਦੀ ਤਰ੍ਹਾਂ ਲਗਾਉਣ ਨਾਲ ਲਾਭ ਹੁੰਦਾ ਪੱਕੇ ਕੇਲੇ ਦੇ ਗੁੱਦੇ ਵਿਚ ਥੋੜ੍ਹਾ ਆਟਾ ਮਿਲਾ ਕੇ ਗੁੰਨ ਲਉ ਤੇ ਥੋੜ੍ਹਾ ਗਰਮ ਕਰ ਕੇ ਸੋਜ ਵਾਲੀ ਥਾਂ ‘ਤੇ ਲਗਾਉਣ ਨਾਲ ਸੋਜ ਦੂਰ ਹੋ ਜਾਂਦੀ ਹੈ। ਸੱਟ ਲੱਗਣ ‘ਤੇ ਕੇਲੇ ਦਾ ਛਿਲਕਾ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਜ਼ਖ਼ਮ ‘ਤੇ ਕੇਲੇ ਦਾ ਰਸ ਲਗਾ ਕੇ ਪੱਟੀ ਬੰਨ੍ਹ ਦੇਣ ਨਾਲ ਜ਼ਖ਼ਮ ਛੇਤੀ ਭਰਦਾ ਹੈਤੁਸੀਂ ਕੰਮ ਕਰਨ ਤੋਂ ਬਾਅਦ ਥੱਕ ਜਾਂਦੇ ਹੋ ਤਾਂ ਤੁਸੀਂ ਕੇਲਾ ਖਾ ਸਕਦੇ ਹੋ। ਕੇਲਾ ਸਰੀਰ ‘ਚ ਗੁਲੂਕੋਜ਼ ਦਾ ਪੱਧਰ ਵਧਾ ਕੇ ਤੁਹਾਨੂੰ ਸ਼ਕਤੀ ਦੇਵੇਗਾ।ਕਦੀ-ਕਦੀ ਤੁਸੀਂ ਬਹੁਤ ਜ਼ਿਆਦਾ ਕੰਮ ਕਰਦੇ ਹੋ, ਜਿਸ ਕਾਰਨ ਤੁਹਾਡੇ ਪੈਰ ਦਰਦ ਕਰਨ ਲੱਗ ਪੈਂਦੇ ਹਨ। ਇਸ ਤੋਂ ਬਚਣ ਲਈ ਤੁਸੀਂ ਕੇਲੇ ਦੀ ਵਰਤੋਂ ਕਰੋ ਕਿਉਂਕਿ ਇਸ 'ਚ ਭਰਪੂਰ ਮਾਤਰਾ ‘ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ।ਕੇਲੇ ‘ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਸੋਡੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਜਿਸ ਕਾਰਨ ਕੇਲੇ ਨੂੰ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ।ਡਾਈਰਿਆ ਦਾ ਕਾਰਨ ਤੁਹਾਡੇ ਸਰੀਰ ‘ਚ ਪਾਣੀ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਕਮਜ਼ੋਰੀ ਹੋਣ ਲਗਦੀ ਹੈ। ਕੇਲੇ ‘ਚ ਪੋਟਾਸ਼ੀਅਮ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਲਈ ਇਹ ਦਸਤ ਤੋਂ ਬਚਾਉਂਦਾ ਹੈ।ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਇਸ ਤੱਤ ਦੀ ਘਾਟ ਕਾਰਨ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ। ਕੇਲਾ ਖਾਣ ਨਾਲ ਦਿਮਾਗ ਨੂੰ ਸੇਰੋਟੋਨਿਨ ਦੀ ਪੂਰੀ ਖ਼ੁਰਾਕ ਮਿਲ ਜਾਂਦੀ ਹੈ। ਕੇਲੇ ਨਾਲ ਚਮੜੀ ਸਿਹਤਮੰਦ ਅਤੇ ਚਮਕਦਾਰ ਰਹਿੰਦੀ ਹੈ। ਇਸ ਨੂੰ ਚਮੜੀ 'ਤੇ ਲਗਾਉਣ ਅਤੇ ਖਾਣ ਦੋਹਾਂ ਨਾਲ ਫ਼ਾਇਦਾ ਹੁੰਦਾ ਹੈ। Subscribe Our Channel: ABP Sanjha / @abpsanjha Don't forget to press THE BELL ICON to never miss any updatesWatch ABP Sanjha Live TV: https://abpsanjha.abplive.in/live-tvABP Sanjha Website: https://abpsanjha.abplive.in/Social Media Handles:YouTube: / abpsanjha Facebook: / abpsanjha Twitter: / abpsanjha Download ABP App for Apple: https://itunes.apple.com/in/app/abp-l...Download ABP App for Android: https://play.google.com/store/apps/de...