Health Tips : ਧੁੰਨੀ 'ਚ ਤੇਲ ਪਾਉਣ ਦੇ ਫ਼ਾਇਦੇ | Oiling in Belly Button#Bellybutton #Oiling #healthtipsਧੁੰਨੀ 'ਚ ਤੇਲ ਲਗਾਉਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਅਦਰਕ ਅਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਧੁੰਨੀ 'ਚ ਪਾਇਆ ਜਾਂਦਾ ਹੈ। ਇਸ ਨਾਲ ਪੇਟ ਖਰਾਬ, ਉਲਟੀ ਅਤੇ ਪੇਟ ਫੁੱਲਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।ਧੁੰਨੀ 'ਚ ਤੇਲ ਲਗਾਉਣ ਨਾਲ ਧੁੰਨੀ 'ਚ ਮੌਜੂਦ ਗੰਦਗੀ ਸਾਫ ਹੁੰਦੀ ਹੈ। ਕਿਓਂਕਿ ਧੁੰਨੀ ਵਿੱਚ ਗੰਦਗੀ ਆਸਾਨੀ ਨਾਲ ਇਕੱਠੀ ਹੋ ਸਕਦੀ ਹੈ ਅਤੇ ਜਿਸ ਨੂੰ ਸਾਫ਼ ਕਰਨਾ ਮੁਸ਼ਕਲ ਹੁੰਦਾ ਹੈ। ਧੁੰਨੀ 'ਚ ਤੇਲ ਲਗਾਉਣ ਨਾਲ ਮਹੀਨਿਆਂ-ਸਾਲਾਂ ਤੋਂ ਇਕੱਠੀ ਹੋਈ ਗੰਦਗੀ ਪਿਘਲ ਕੇ ਸਾਫ ਹੋ ਜਾਂਦੀ ਹੈ।ਯੋਗਾ ਅਤੇ ਆਯੁਰਵੇਦ ਵਿਚ ਇਹ ਮੰਨਿਆ ਜਾਂਦਾ ਹੈ ਕਿ ਸਰੀਰ ਦੇ ਚੱਕਰ ਧੁੰਨੀ ਤੋਂ ਪੈਦਾ ਹੁੰਦੇ ਹਨ, ਇਸ ਲਈ ਇਸ ਨੂੰ ਸੰਤੁਲਿਤ ਰੱਖਣ ਲਈ ਤੇਲ ਲਗਾਇਆ ਜਾਂਦਾ ਹੈ।ਧੁੰਨੀ 'ਚ ਤੇਲ ਲਗਾਉਣਾ ਦਾ ਫ਼ਾਇਦਾ ਚਮੜੀ ਦੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜਦੋਂ ਧੁੰਨੀ 'ਚ ਤੇਲ ਲਗਾਇਆ ਜਾਂਦਾ ਹੈ ਤਾਂ ਚਮੜੀ 'ਚ ਚਮਕ ਆਉਣ ਲੱਗਦੀ ਹੈ।ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਧੁੰਨੀ 'ਚ ਤੇਲ ਲਗਾਉਣਾ ਫਾਇਦੇਮੰਦ ਹੈ।ਧੁੰਨੀ ਵਿੱਚ ਤੇਲ ਲਗਾਉਣ ਨਾਲ ਵੀ ਮਨ ਨੂੰ ਸ਼ਾਂਤ ਕੀਤਾ ਜਾ ਸਕਦਾ ਹੈ।ਸਰ੍ਹੋਂ ਦਾ ਤੇਲ ਧੁੰਨੀ 'ਚ ਲਗਾਉਣ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਫਟੇ ਬੁੱਲ੍ਹਾਂ ਲਈ, ਅੱਖਾਂ ਦੀ ਰੋਸ਼ਨੀ ਵਧਾਉਣ ਲਈ, ਵਾਲਾਂ ਦੇ ਵਾਧੇ ਲਈ ਅਤੇ ਸਿਰ ਦਰਦ ਤੋਂ ਛੁਟਕਾਰਾ ਪਾਉਣ ਲਈ, ਸਰ੍ਹੋਂ ਦੇ ਤੇਲ ਦੀਆਂ 2 ਤੋਂ 3 ਬੂੰਦਾਂ ਧੁੰਨੀ ਵਿੱਚ ਪਾ ਸਕਦੇ ਹੋ।